ਤਰਨਤਾਰਨ: ਬੀਤੇ ਦਿਨੀ ਪੱਟੀ ਦੇ ਨਜ਼ਦੀਕੀ ਪਿੰਡ ਵਿਚ ਗੁਰਜੰਟ ਸਿੰਘ ਪੁੱਤਰ ਪ੍ਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਸਰਾਲੀ ਮੰਡਾਂ ਅਤੇ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਰਾਲੀ ਮੰਡਾਂ ਉਮਰ ਕਰੀਬ 25 ਸਾਲ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਥਾਣਾ ਪੱਟੀ ਦੇ ਏਰੀਆ ਵਿੱਚ ਪੈਦੇ ਪਿੰਡ ਸਰਾਲੀ ਮੰਡਾ ਵਿਚ ਪ੍ਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਸਰਾਲੀ ਮੰਡਾ ਦਾ ਅਣਪਛਾਤੇ ਵਿਅਕਤੀਆ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਜਿਸ 'ਤੇ ਗੁਰਜੰਟ ਸਿੰਘ ਪੁੱਤਰ ਪ੍ਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਸਰਾਲੀ ਮੰਡਾਂ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ, ਦੌਰਾਨ ਤਫਤੀਸ਼ ਵਾਰਦਾਤ ਵਾਲੀ ਜਗ੍ਹਾ ਤੋਂ ਨਜਦੀਕ ਤੋਂ ਇੱਕ ਕਿਰਚ ਬ੍ਰਾਮਦ ਹੋਈ। ਜਿਸ ਨਾਲ ਨਾ-ਮਲੂਮ ਵਿਅਕਤੀਆ ਵੱਲੋਂ ਪਰਗਟ ਸਿੰਘ ਦਾ ਕਤਲ ਕੀਤਾ ਦੱਸਿਆ ਗਿਆ ਸੀ।
ਸੀਨੀਅਰ ਕਪਤਾਨ ਪੁਲਿਸ ਅਭਿਮੰਨਿਊ ਰਾਣਾ IPS ਅਤੇ ਅਜੇਰਾਜ PPS ਕਪਤਾਨ ਪੁਲਿਸ ਇੰਨਵੇਸ਼ਟੀਗੇਸ਼ਨ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਲਵਕੇਸ਼ ਕੁਮਾਰ PPS ਉਪ ਕਪਤਾਨ ਪੁਲਿਸ ਸਬ ਡਵੀਜਨ ਪੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਪੱਟੀ ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਤਿਆਰ ਕਰਕੇ ਡੂੰਘਾਈ ਨਾਲ ਤਸਦੀਕ ਤਫਤੀਸ਼ ਕੀਤੀ ਗਈ।
ਮੁਲਜ਼ਮ ਮਨਪ੍ਰੀਤ ਸਿੰਘ ਗ੍ਰਿਫਤਾਰ
ਇਸ ਮੁਕੱਦਮੇ ਵਿੱਚ ਟੈਕਨੀਕਲ ਸ਼ਹਾਦਤ ਅਤੇ ਹਿਊਮਨ ਸੋਰਸ ਰਾਹੀਂ ਮੁਲਜ਼ਮ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਰਾਲੀ ਮੰਡਾਂ ਨੂੰ ਟਰੇਸ ਕਰਕੇ ਮੁਕੱਦਮੇ ਵਿੱਚ ਨਾਮਜਦ ਕਰਕੇ ਮਿਤੀ 15.04.2025 ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਵਿੱਚ ਇਸ ਦੀ ਵਜ੍ਹਾ ਰੰਜਿਸ ਇਹ ਹੈ ਕਿ ਮ੍ਰਿਤਕ ਪ੍ਰਗਟ ਸਿੰਘ ਦਾ ਮਨਪ੍ਰੀਤ ਸਿੰਘ ਦੇ ਪਰਿਵਾਰ ਨਾਲ ਕਰੀਬ 2 ਸਾਲ ਪਹਿਲਾਂ ਗਲੀ ਦੇ ਵਿਵਾਦ ਸਬੰਧੀ ਝਗੜਾ ਹੋਇਆ ਸੀ। ਮਨਪ੍ਰੀਤ ਸਿੰਘ ਉਕਤ ਨੂੰ ਮਿਤੀ 16.04.2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਵਾਰਦਾਤ ਸਮੇਂ ਵਰਤੇ ਗਏ ਦਾਤਰ ਅਤੇ ਸਾਥੀ ਮੁਲਜ਼ਮ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।