ETV Bharat / state

ਦਿੱਲੀ ਬੇਸਮੈਂਟ ਹਾਦਸੇ ਤੋਂ ਬਾਅਦ ਹਰਕਤ 'ਚ ਲੁਧਿਆਣਾ ਪ੍ਰਸ਼ਾਸਨ, ਕਈ ਥਾਵਾਂ 'ਤੇ ਕੀਤੀ ਚੈਕਿੰਗ ਤੇ ਬਣਾਈ ਰਿਪੋਰਟ - tuition market Ludhiana

author img

By ETV Bharat Punjabi Team

Published : Aug 7, 2024, 11:16 AM IST

Ludhiana Tuition Market Basement : ਦਿੱਲੀ ਬੇਸਮੈਂਟ ਹਾਦਸੇ ਤੋਂ ਬਾਅਦ ਪੰਜਾਬ ਦਾ ਪ੍ਰਸ਼ਾਸਨ ਵੀ ਜਾਗ ਗਿਆ ਹੈ। ਇਸ ਤੋਂ ਬਾਅਦ ਲੁਧਿਆਣਾ ਦੀ ਟਿਊਸ਼ਨ ਮਾਰਕੀਟ 'ਚ ਬੇਸਮੈਂਟ ਦੇ ਹਾਲਾਤਾਂ ਦੀ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਚੈਕਿੰਗ ਕਰਕੇ ਰਿਪੋਰਟ ਤਿਆਰ ਕੀਤੀ ਗਈ।

ETV BHARAT (ਪੱਤਰਕਾਰ, ਲੁਧਿਆਣਾ)
ਬੇਸਮੈਂਟਾਂ ਦੀ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਚੈਕਿੰਗ (ETV BHARAT)
ਬੇਸਮੈਂਟਾਂ ਦੀ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਚੈਕਿੰਗ (ETV BHARAT (ਪੱਤਰਕਾਰ, ਲੁਧਿਆਣਾ))

ਲੁਧਿਆਣਾ: ਸ਼ਹਿਰ ਦੇ ਮਾਡਲ ਟਾਊਨ ਸਥਿਤ ਟਿਊਸ਼ਨ ਮਾਰਕੀਟ ਦੇ ਵਿੱਚ ਬਣੀਆਂ ਬੇਸਮੈਂਟਾਂ 'ਚ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਰੇਡ ਕੀਤੀ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਕਰ ਕੀਤਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ, ਜਿਸ ਵਿੱਚ ਬੇਸਮੈਂਟਾਂ ਨੂੰ ਚੈੱਕ ਕਰਨ ਅਤੇ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਲੈ ਕੇ ਹਦਾਇਤਾਂ ਦਿੱਤੀਆਂ ਸੀ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਕਈ ਜਗ੍ਹਾ ਕਮੀਆਂ ਪਾਈਆਂ ਗਈਆਂ ਨੇ, ਜਿਸ ਨੂੰ ਲੈ ਕੇ ਕਮੀਆਂ ਨੋਟ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਇਹ ਰਿਪੋਰਟਾਂ ਸੌਂਪ ਦਿੱਤੀਆਂ ਜਾਣਗੀਆਂ।

ਫਾਇਰ ਬ੍ਰਿਗੇਡ ਅਧਿਕਾਰੀਆਂ ਵਲੋਂ ਰੇਡ : ਲੁਧਿਆਣਾ ਦੇ ਵਿੱਚ ਵੀ ਕਈ ਮਾਰਕੀਟ ਦੇ ਅੰਦਰ ਬੇਸਮੈਂਟ ਦੇ ਵਿੱਚ ਕਮਰਸ਼ੀਅਲ ਕੰਮ ਕੀਤੇ ਜਾਂਦੇ ਹਨ। ਜਿਸ ਦੇ ਕਰਕੇ ਹੁਣ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਇਸ ਦੀ ਰਿਪੋਰਟ ਬਣਾ ਕੇ ਉਹਨਾਂ ਨੂੰ ਸੌਂਪਣ ਲਈ ਕਿਹਾ ਗਿਆ ਹੈ ਤਾਂ ਜੋ ਪ੍ਰਸ਼ਾਸਨ ਦੇ ਧਿਆਨ ਹੇਠ ਆ ਸਕੇ ਕਿ ਲੁਧਿਆਣਾ ਦੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਬੇਸਮੈਂਟ ਦੇ ਅੰਦਰ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਦੌਰਾਨ ਫਾਇਰ ਬ੍ਰਿਗੇਡ ਲੁਧਿਆਣਾ ਸਟੇਸ਼ਨ ਇੰਚਾਰਜ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਅਸੀਂ ਸਾਰਿਆਂ ਦੀ ਰਿਪੋਰਟ ਬਣਾ ਰਹੇ ਹਾਂ। ਉਹਨਾਂ ਕਿਹਾ ਕਿ ਕਮਿਸ਼ਨਰ ਦੇ ਰਾਹੀ ਡੀਸੀ ਨੂੰ ਇਹ ਰਿਪੋਰਟ ਪ੍ਰਾਪਤ ਹੋਵੇਗੀ ਜਿਸ ਤੋਂ ਬਾਅਦ ਲੋੜੀਂਦਾ ਐਕਸ਼ਨ ਲਿਆ ਜਾਵੇਗਾ।

ਡੀਸੀ ਨੂੰ ਸੌਂਪੀ ਜਾਵੇਗੀ ਰਿਪੋਰਟ: ਫਾਇਰ ਬ੍ਰਿਗੇਡ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਆਮ ਤੌਰ 'ਤੇ ਬੇਸਮੈਂਟ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸਪਰਿੰਕਲਸ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਉਹ ਲਗਾਉਣੇ ਬੇਸਮੈਂਟ 'ਚ ਜ਼ਰੂਰੀ ਹੁੰਦੇ ਹਨ ਤਾਂ ਕਿ ਅੱਗ ਲੱਗਣ ਦੀ ਸੂਰਤ ਦੇ ਵਿੱਚ ਉਸ 'ਤੇ ਕਾਬੂ ਤੁਰੰਤ ਪਾਇਆ ਜਾ ਸਕੇ। ਉਹਨਾਂ ਕਿਹਾ ਬਾਕੀ ਅਸੀਂ ਮਾਰਕੀਟ ਚੈੱਕ ਕਰ ਰਹੇ ਹਾ, ਫਿਲਹਾਲ ਮੁੱਢਲੀ ਸਟੇਜ 'ਤੇ ਸਾਡਾ ਕੰਮ ਚੱਲ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਿੱਲੀ ਦੀ ਇੱਕ ਬੇਸਮੈਂਟ ਦੇ ਵਿੱਚ ਚੱਲ ਰਹੀਆਂ ਕਮਰਸ਼ੀਅਲ ਗਤੀਵਿਧੀਆਂ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਸਬਕ ਲੈਂਦਾ ਹੋਇਆ ਵਿਖਾਈ ਦੇ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.