ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿੱਚ ਬੀਤੇ ਕੱਲ੍ਹ ਟੁੱਟੇ ਨਵਾਂ ਬਣਾਇਆ ਰਜਵਾਹਾ ਟੁੱਟ ਗਿਆ ਸੀ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਅਤੇ ਪਿੰਡ ਵਾਸੀਆਂ ਵੱਲੋਂ ਸੂਬਾ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਥੇ ਟੁੱਟੇ ਰਜਵਾਹੇ ਦੀ ਮੁਰੰਮਤ ਕਰਨ ਪਹੁੰਚੇ ਠੇਕੇਦਾਰ ਦਾ ਵੀ ਕੰਮ ਬੰਦ ਕਰਵਾ ਦਿੱਤਾ ਅਤੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਗਈ।

ਘਟੀਆ ਮਟੀਰੀਅਲ ਅਤੇ ਘਪਲਾ
ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਪਾਰਟੀ ਦੇ ਯੂਥ ਆਗੂ ਬਨੀ ਖਹਿਰਾ, ਐਸਸੀ ਵਿੰਗ ਸੂਬਾ ਕੋਆਰਡੀਨੇਟਰ ਐਡਵੋਕੇਟ ਅਤੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਘਟੀਆ ਮਟੀਰੀਅਲ ਵਰਤੇ ਜਾਣ ਕਾਰਨ ਕੰਕਰੀਟ ਦਾ ਬਣਿਆ ਇਹ ਰਜਵਾਹਾ ਟੁੱਟਿਆ ਹੈ। ਜਿਸ ਨਾਲ ਕਿਸਾਨਾਂ ਦੀ 100 ਏਕੜ ਤੋਂ ਵੱਧ ਕਣਕ ਅਤੇ ਮੂੰਗੀ ਦੀ ਫ਼ਸਲ ਦੀ ਖ਼ਰਾਬ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਵਜਾਹੇ ਦੀ ਸਮਰੱਥਾਂ 180 ਕਿਊਸਿਕ ਪਾਣੀ ਹੈ ਪਰ ਇਹ 40 ਕਿਊਸਿਕ ਪਾਣੀ ਛੱਡਣ ਨਾਲ ਹੀ ਟੁੱਟ ਗਿਆ ਹੈ। ਜਿਸ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਇਸਨੂੰ ਬਨਾਉਣ ਵੇਲੇ ਬਹੁਤ ਜਿਆਦਾ ਘਟੀਆ ਮਟੀਰੀਅਲ ਅਤੇ ਘਪਲਾ ਕੀਤਾ ਗਿਆ ਹੈ।

ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਕਾਰਵਾਈ
ਕਾਂਗਰਸੀ ਪਾਰਟੀ ਦੇ ਯੂਥ ਆਗੂ ਅਤੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਇਸ ਬਣਾਏ ਗਏ ਰਜਵਾਹੇ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ ਅਤੇ ਇਸ ਲਈ ਹੇਰ-ਫ਼ੇਰ ਕਰਨ ਵਾਲੇ ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ। ਉਥੇ ਉਨ੍ਹਾਂ ਨੇ ਕਿਹਾ ਕਿ ਅੱਜ ਠੇਕੇਦਾਰ ਇਸ ਰਵਜਾਹੇ ਦੀ ਮੁਰੰਮਤ ਕਰਨ ਪਹੁੰਚਿਆ ਸੀ, ਜਿਸਦਾ ਕੰਮ ਉਹਨਾਂ ਨੇ ਬੰਦ ਕਰਵਾਇਆ ਹੈ। ਜਿੰਨਾਂ ਸਮਾਂ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੀ ਭਰਪਾਈ ਠੇਕੇਦਾਰ ਜਾਂ ਸਰਕਾਰ ਨਹੀਂ ਕਰਦੇ, ਉਨ ਸਮਾਂ ਉਹ ਠੇਕੇਦਾਰ ਨੂੰ ਕੰਮ ਨਹੀਂ ਕਰਨ ਦੇਣਗੇ।
ਜ਼ਿਕਰਯੋਗ ਹੈ ਕਿ ਸ਼ਾਮ ਸਮੇਂ ਚੰਨਣਵਾਲ ਦੇ ਪੰਚਾਇਤ ਘਰ ਵਿੱਚ ਪੰਚਾਇਤ ਅਤੇ ਠੇਕੇਦਾਰ ਦਰਮਿਆਨ ਪੀੜਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਸਬੰਧੀ ਮੀਟਿੰਗ ਕੀਤੀ ਗਈ, ਜਿਸ ਲਈ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਜਾਰੀ ਸੀ। ਉਥੇ ਇਸ ਸਬੰਧੀ ਠੇਕੇਦਾਰ ਰਾਜਕੁਮਾਰ ਨੇ ਦੱਸਿਆ ਕਿ ਟੁੱਟੇ ਹੋਏ ਰਜਵਾਏ ਦੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ