ETV Bharat / state

ਰਵਨੀਤ ਬਿੱਟੂ ਅਤੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਸਬੰਧੀ ਚੈਟ ਵਾਇਰਲ, ਦਰਜਣਾਂ ਲੋਕਾਂ ’ਤੇ ਕੇਸ ਦਰਜ, 2 ਗ੍ਰਿਫ਼ਤਾਰ - 2 ARRESTED THREATENING KILL UM HM

ਮੋਗਾ ’ਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਧਮਕੀ ਵਾਲੀ ਵਾਇਰਲ ਚੈਟ ’ਤੇ ਕੇਸ ਦਰਜ, 2 ਗ੍ਰਿਫ਼ਤਾਰ

2 ARRESTED THREATENING KILL UM HM
ਰਵਨੀਤ ਬਿੱਟੂ ਤੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਧਮਕੀ ਵਾਲੇ 2 ਗ੍ਰਿਫ਼ਤਾਰ (ETV Bharat)
author img

By ETV Bharat Punjabi Team

Published : April 21, 2025 at 9:56 PM IST

Updated : April 21, 2025 at 10:03 PM IST

2 Min Read

ਮੋਗਾ: ਸੋਸ਼ਲ ਮੀਡੀਆ ’ਤੇ “ਵਰਿਸ ਪੰਜਾਬ ਦੇ” ਨਾਂਅ ਵਾਲੇ ਵਟਸਐਪ ਗਰੁੱਪ ਦੀ ਇੱਕ ਚੈਟ ਵਾਇਰਲ ਹੋਈ ਸੀ। ਜਿਸ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਗੱਲਬਾਤ ਕੀਤੀ ਗਈ ਸੀ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਮੋਗਾ ਪੁਲਿਸ ਨੇ ਮੋਗਾ ਸਾਈਬਰ ਥਾਣੇ ’ਚ 20 ਤੋਂ 25 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਨ੍ਹਾਂ ’ਚੋਂ ਇੱਕ ਮੁਲਜ਼ਮ ਮੋਗਾ ਜ਼ਿਲ੍ਹੇ ਦਾ ਨਿਵਾਸੀ ਹੈ ਅਤੇ ਦੂਜਾ ਖੰਨਾ (ਲੁਧਿਆਣਾ) ਤੋਂ ਹੈ।

ਰਵਨੀਤ ਬਿੱਟੂ ਤੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਧਮਕੀ ਵਾਲੇ 2 ਗ੍ਰਿਫ਼ਤਾਰ (ETV Bharat)

ਉੱਚ ਅਧਿਕਾਰੀਆਂ ਵਿਰੁੱਧ ਸਾਜਿਸ਼ ਅਤੇ ਗੰਭੀਰ ਧਮਕੀਆਂ

ਡੀ.ਆਈ.ਜੀ. ਫਰੀਦਕੋਟ ਰੇਂਜ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਹ ਚੈਟ ਪਿਛਲੇ ਦਿਨਾਂ ਵਾਇਰਲ ਹੋਈ ਸੀ ਜਿਸ ਵਿੱਚ ਉਚ ਅਧਿਕਾਰੀਆਂ ਵਿਰੁੱਧ ਸਾਜ਼ਿਸ਼ ਅਤੇ ਗੰਭੀਰ ਧਮਕੀਆਂ ਦਿੱਤੀਆਂ ਗਈਆਂ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ UAPA ਐਕਟ 61/2A, 113, 152, 353 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਕੀਤੀ। ਡੀ.ਆਈ.ਜੀ. ਫਰੀਦਕੋਟ ਰੇਂਜ ਅਸ਼ਵਨੀ ਕਪੂਰ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ।

2 ARRESTED THREATENING KILL UM HM
ਵਟਸਅੱਪ ਚੈਟ ਦੇ ਸਕ੍ਰੀਨਸ਼ਾਟ (ETV Bharat)

ਅਸ਼ਵਨੀ ਕਪੂਰ ਨੇ ਕਿਹਾ ਕਿ “ਇਹ ਮਾਮਲਾ ਕਾਫੀ ਗੰਭੀਰ ਹੈ। ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਦੁਸ਼ਪ੍ਰਚਾਰ ਫੈਲਾਉਣ ਵਾਲਿਆਂ ਦੇ ਖਿਲਾਫ਼ ਸਖ਼ਤ ਕਦਮ ਚੁੱਕੇ ਗਏ ਹਨ। ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਅਧਾਰ ’ਤੇ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।”

2 ARRESTED THREATENING KILL UM HM
ਵਟਸਅੱਪ ਚੈਟ ਦੇ ਸਕ੍ਰੀਨਸ਼ਾਟ (ETV Bharat)

ਦੱਸਣਯੋਗ ਹੈ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਨੂੰ ਇਲਜ਼ਾਮ ਲਾਇਆ ਕਿ ਵਾਰਿਸ ਪੰਜਾਬ ਦੇ ਸੰਗਠਨ ਨਾਲ ਜੁੜੇ ਕੁਝ ਖਾਲਿਸਤਾਨ ਸਮਰਥਕ ਉਨ੍ਹਾਂ ਦੀ ਅਤੇ ਪੰਜਾਬ ਦੇ ਹੋਰ ਨੇਤਾਵਾਂ ਦੀ ਹੱਤਿਆ ਦੀ ਸਾਜਿਸ਼ ਰਚ ਰਹੇ ਹਨ। ਇਸ ਸੰਗਠਨ ਦਾ ਮੁਖੀ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਹੈ। ਬਿੱਟੂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਮੰਚਾਂ ਉੱਤੇ ਚੈਟ ਦੇ ਲੀਕ ਹੋਏ ਸਕ੍ਰੀਨਸ਼ਾਟ ਰਾਹੀਂ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਕਿਹਾ ਕਿ ਕੇਂਦਰ ਸਰਕਾਰ ਨੇ 'ਵਾਰਿਸ ਪੰਜਾਬ' ਸੰਗਠਨ ਨਾਲ ਜੁੜੇ ਲੋਕਾਂ ਵੱਲੋਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਸੁਚੇਤ ਕੀਤਾ ਕਿ ਅਜਿਹੇ ਸਮੂਹਾਂ ਦੀਆਂ ਸਰਗਰਮੀਆਂ ਸੂਬੇ ਨੂੰ ਅਸਥਿਰਤਾ ਵੱਲ ਧੱਕ ਰਹੀਆਂ ਹਨ। ਵਟਸਅੱਪ ਚੈਟ ਦੇ ਸਕ੍ਰੀਨਸ਼ਾਟ ਤੋਂ ਪਤਾ ਲੱਗਾ ਹੈ ਕਿ ਇਸ ਦੇ ਮੈਂਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਏ ਤਹਿਤ ਇੱਕ ਹੋਰ ਸਾਲ ਲਈ ਹਿਰਾਸਤ ਵਧਾਉਣ ਨੂੰ ਲੈ ਕੇ ਬਿੱਟੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਣ ਦੀ ਇੱਛਾ ਰੱਖਦੇ ਹਨ।

2 ARRESTED THREATENING KILL UM HM
ਵਟਸਅੱਪ ਚੈਟ ਦੇ ਸਕ੍ਰੀਨਸ਼ਾਟ (ETV Bharat)

ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੀ ਹਿਰਾਸਤ ਦੀ ਮਿਆਦ ਇਕ ਸਾਲ ਵਧਾ ਦਿੱਤੀ ਹੈ। ਅੰਮ੍ਰਿਤਪਾਲ 32 ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ। 23 ਅਪ੍ਰੈਲ 2023 ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਉਸ ਨੂੰ ਐਨਐਸਏ ਦੇ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਬਿੱਟੂ ਨੇ ਕਿਹਾ ਕੇਂਦਰ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਪੰਜਾਬ ਨੂੰ ਅਸਥਿਰ ਕਰਨ ਦੀ ਆਗਿਆ ਨਹੀਂ ਦੇਵੇਗਾ। ਸ਼ਾਂਤੀ ਅਤੇ ਏਕਤਾ ਪ੍ਰਤੀ ਆਪਣੀ ਵਤਨਬੱਧਤਾ ਦੋਹਰਾਉਂਦੇ ਹੋਏ ਬਿੱਟੂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੀ ਵਿਰਾਸਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਦਾਦਾ ਬੇਅੰਤ ਸਿੰਘ ਨੇ ਪੰਜਾਬ ਵਿਚ ਸ਼ਾਂਤੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੈਂ ਸ਼ਹੀਦਾਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਮੈਂ ਕੱਟੜਪੰਥੀ ਧਮਕੀਆਂ ਤੋਂ ਨਹੀਂ ਡਰਦਾ। ਮੈਂ ਪੰਜਾਬ ਨੂੰ ਫਿਰ ਤੋਂ ਹਨੇਰੇ ਵਿੱਚ ਨਹੀਂ ਜਾਣ ਦੇਵਾਂਗਾ। ਇਸ ਸਾਜਿਸ਼ ਪਿੱਛੇ ਜੋ ਲੋਕ ਹਨ, ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

Last Updated : April 21, 2025 at 10:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.