ETV Bharat / state

ਜ਼ਿਮਨੀ ਚੋਣ ਲੜਦੇ ਉਮੀਦਵਾਰ ਪੈਸਿਆਂ ਦੇ ਮਾਮਲੇ 'ਚ ਇੱਕ ਦੂਜੇ ਤੋਂ ਅੱਗੇ, ਕਰੋੜਾਂ ਦੀ ਪ੍ਰੋਪਰਟੀ, ਲੱਖਾਂ ਦੀਆਂ ਕਾਰਾਂ ਅਤੇ ਗਹਿਣੇ - LUDHIANA BY ELECTION

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਦੀ ਜਾਇਦਾਦ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪੜ੍ਹੋ ਖ਼ਬਰ...

ਲੁਧਿਆਣਾ ਪੱਛਮੀ ਜ਼ਿਮਨੀ ਚੋਣ
ਲੁਧਿਆਣਾ ਪੱਛਮੀ ਜ਼ਿਮਨੀ ਚੋਣ (Etv Bharat)
author img

By ETV Bharat Punjabi Team

Published : June 3, 2025 at 6:37 PM IST

5 Min Read

ਲੁਧਿਆਣਾ: ਜ਼ਿਲ੍ਹੇ ਦੇ ਹਲਕਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਕੁੱਲ 22 ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਜਿਨਾਂ ਵਿੱਚੋਂ 12 ਉਮੀਦਵਾਰ ਆਜ਼ਾਦ ਆਪਣੀ ਕਿਸਮਤ ਅਜ਼ਮਾ ਰਹੇ ਨੇ, ਜਦੋਂ ਕਿ ਬਾਕੀ ਉਮੀਦਵਾਰ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਨੇ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਹਨ। ਦੱਸ ਦਈਏ ਕਿ 19 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਹੋਣੀ ਹੈ ਜਦੋਂ ਕਿ 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਪਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਉਮੀਦਵਾਰਾਂ ਵੱਲੋਂ ਆਪਣੀ ਨਾਮਜ਼ਦਗੀ ਦੇ ਵਿੱਚ ਆਪਣੀ ਜਾਇਦਾਦ ਦਾ ਜੋ ਵੇਰਵਾ ਦਿੱਤਾ ਗਿਆ ਹੈ ਉਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ 'ਚ ਕਈ ਉਮੀਦਵਾਰ ਤਾਂ ਕਰੋੜਾਂਪਤੀ ਹਨ। ਜਿਨ੍ਹਾਂ ਕੋਲ ਕਰੋੜਾਂ ਰੁਪਏ ਦੀਆਂ ਕੋਠੀਆਂ, ਕਾਰਾਂ ਅਤੇ ਗਹਿਣੇ ਹਨ। ਜਿਨ੍ਹਾਂ ਦਾ ਵੇਰਵਾ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜਦੇ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ 1 (Etv Bharat)

'ਆਪ' ਉਮੀਦਵਾਰ ਦੀ ਜਾਇਦਾਦ

ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਸਭ ਤੋਂ ਅਮੀਰ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਹਨ, ਜਿਨ੍ਹਾਂ ਵੱਲੋਂ ਕਰੋੜਾਂ ਰੁਪਏ ਦੀ ਆਮਦਨ ਦਾ ਟੈਕਸ ਅਦਾ ਕੀਤਾ ਜਾਂਦਾ ਹੈ। ਸਾਲ 2024-2025 ਦੇ ਵਿੱਚ ਉਨ੍ਹਾਂ ਵੱਲੋਂ ਕੁੱਲ 1 ਕਰੋੜ 76 ਲੱਖ, 17 ਹਜ਼ਾਰ 320 ਰੁਪਏ ਦਾ ਟੈਕਸ ਅਦਾ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਵਿੱਚ ਵਾਧਾ ਹੋਇਆ ਹੈ। ਸਾਲ 2023 ਦੇ ਵਿੱਚ ਉਨ੍ਹਾਂ ਨੇ ਡੇਢ ਕਰੋੜ, ਸਾਲ 2022 ਦੇ ਵਿੱਚ ਡੇਢ ਕਰੋੜ, ਸਾਲ 2021 ਦੇ ਵਿੱਚ ਇੱਕ ਕਰੋੜ 34 ਲੱਖ, ਸਾਲ 2020 ਦੇ ਵਿੱਚ ਇੱਕ ਕਰੋੜ 28 ਲੱਖ ਦੇ ਕਰੀਬ ਟੈਕਸ ਅਦਾ ਕੀਤਾ ਸੀ। ਜਦੋਂ ਕਿ ਉਨ੍ਹਾਂ ਦੇ ਵਾਰਿਸ ਸੰਧਿਆ ਅਰੋੜਾ ਵੱਲੋਂ ਵੀ ਇਸ ਸਾਲ 8.5 ਲੱਖ ਰੁਪਏ ਦਾ ਟੈਕਸ ਅਦਾ ਕੀਤਾ ਗਿਆ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ 2 (Etv Bharat)

ਪੰਜਾਬ ਤੋਂ ਬਾਹਰ ਵੀ ਜਾਇਦਾਦ

ਸੰਜੀਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 78 ਹਜ਼ਾਰ ਰੁਪਏ ਦੇ ਕਰੀਬ ਕੈਸ਼ ਹੈ, ਜਦੋਂ ਕਿ ਉਨ੍ਹਾਂ ਦੇ ਵਾਰਿਸ ਦੇ ਕੋਲ 48 ਹਜ਼ਾਰ ਰੁਪਏ ਦੇ ਕਰੀਬ ਕੈਸ਼ ਹੈ। ਜਦੋਂ ਕਿ ਉਨ੍ਹਾਂ ਕਰੋੜਾਂ ਰੁਪਏ ਦੇ ਨਿਵੇਸ਼ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੀਆਂ ਜਾਇਦਾਦਾਂ ਦਾ ਦੋਵਾਂ ਨੂੰ ਕਾਫੀ ਕਿਰਾਇਆ ਵੀ ਆ ਰਿਹਾ ਹੈ। ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਉਨ੍ਹਾਂ ਦੇ ਕੋਲ ਗੁਰੂਗ੍ਰਾਮ ਦੇ ਵਿੱਚ ਵੀ ਜਾਇਦਾਦਾਂ ਹਨ। ਲੁਧਿਆਣਾ ਚੰਡੀਗੜ੍ਹ ਰੋਡ 'ਤੇ ਹੈਮਟਨ ਹੋਮਸ 'ਚ ਵੀ ਉਨ੍ਹਾਂ ਨੇ ਆਪਣੀ ਜਾਇਦਾਦ ਵਿਖਾਈ ਹੈ। ਜਿਸ ਦੀ ਲੱਖਾਂ-ਕਰੋੜਾਂ ਰੁਪਏ ਮਾਰਕੀਟ ਵੈਲਿਊ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ 3 (Etv Bharat)

'ਆਪ' ਉਮੀਦਵਾਰ ਵੱਲੋਂ ਸਟੋਕ ਕੈਪੀਟਲ 'ਚ ਪੈਸੇ ਨਿਵੇਸ਼

ਹਾਲਾਂਕਿ ਇਸ ਵਿੱਚ ਉਨ੍ਹਾਂ ਨੇ ਆਪਣੇ ਕੁਝ ਕਰਜ਼ੇ ਵੀ ਵਿਖਾਏ ਹਨ। ਇਸ ਤੋਂ ਇਲਾਵਾ ਲੁਧਿਆਣਾ ਸਟੋਕ ਕੈਪੀਟਲ ਦੇ ਵਿੱਚ ਵੀ ਉਨ੍ਹਾਂ ਨੇ ਕੁਝ ਪੈਸੇ ਨਿਵੇਸ਼ ਕੀਤੇ ਹਨ। ਸੰਜੀਵ ਅਰੋੜਾ ਵੱਲੋਂ ਆਪਣੇ ਕੁੱਲ ਚੱਲ ਜਾਇਦਾਦ 2,68,21,55,762 ਰੁਪਏ ਵਿਖਾਈ ਗਈ ਹੈ, ਜਦੋਂ ਕਿ ਉਨ੍ਹਾਂ ਨੇ ਆਪਣੀ ਵਾਰਿਸ ਦੀ ਕੁੱਲ ਚੱਲ ਜਾਇਦਾਦ 14,88,69,783 ਵਿਖਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਅਚੱਲ ਜਾਇਦਾਦ ਵੀ ਹੈ, ਜਿਨ੍ਹਾਂ ਵਿੱਚ ਉਨ੍ਹਾਂ ਖੁਦ ਕੋਲ 4,42,88,946 ਰੁਪਏ ਜਦੋਂ ਕਿ ਉਨ੍ਹਾਂ ਦੇ ਵਾਰਿਸ ਦੇ ਕੋਲ 4,34,21,905 ਰੁਪਏ ਦੀ ਜਾਇਦਾਦ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ 4 (Etv Bharat)

ਕਾਂਗਰਸ ਦੇ ਉਮੀਦਵਾਰ ਦੀ ਜਾਇਦਾਦ

ਭਾਰਤ ਭੂਸ਼ਣ ਆਸ਼ੂ ਵੀ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਕਰੋੜਪਤੀ ਉਮੀਦਵਾਰ ਹਨ। ਜਿਨ੍ਹਾਂ ਸਾਲ 2023-24 ਦੇ ਵਿੱਚ ਲੱਗਭਗ 17 ਲੱਖ 20 ਹਜ਼ਾਰ ਦੀ ਆਮਦਨ ਦਾ ਟੈਕਸ ਅਦਾ ਕੀਤਾ ਹੈ। ਆਪਣੇ ਨਾਮਜ਼ਦਗੀ ਪੱਤਰ ਦਖਲ ਕਰਨ ਵੇਲੇ ਉਨ੍ਹਾਂ ਸ਼ੋਅ ਕੀਤਾ ਹੋਇਆ ਕਿ ਉਨ੍ਹਾਂ ਕੋਲ 25 ਹਜ਼ਾਰ ਰੁਪਏ ਕੈਸ਼, ਜਦੋਂ ਕਿ ਉਨ੍ਹਾਂ ਦੇ ਵਾਰਿਸ ਦੇ ਕੋਲ ਵੀ 25 ਹਜ਼ਾਰ ਰੁਪਏ ਕੈਸ਼ ਹੈ। ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੇ ਕੁਝ ਲੋਨ ਵੀ ਵਿਖਾਏ ਗਏ ਹਨ। ਉਨ੍ਹਾਂ ਵੱਲੋਂ ਕੈਨਰਾ ਬੈਂਕ ਤੋਂ ਵੀ ਹਾਊਸ ਲੋਨ ਲਿਆ ਗਿਆ ਹੈ। ਭਾਰਤ ਭੂਸ਼ਣ ਆਸ਼ੂ ਦੀ ਜੇਕਰ ਚੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕੀਮਤ ਲੱਗਭਗ 28733559.92 ਰੁਪਏ ਜਦੋਂ ਕੇ ਉਨ੍ਹਾਂ ਦੇ ਵਾਰਿਸ ਦੇ ਕੋਲ ਕੁੱਲ ਚੱਲ ਜਾਇਦਾਦ 2680527.93 ਰੁਪਏ ਹੈ। ਜੇਕਰ ਕੁੱਲ ਅਚੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਭੂਸ਼ਣ ਆਸ਼ੂ ਕੋਲ 3952350 ਰੁਪਏ ਜਦੋਂ ਕੇ ਉਨ੍ਹਾਂ ਦੇ ਵਾਰਿਸ ਕੋਲ ਕੁੱਲ ਅਚੱਲ ਜਾਇਦਾਦ 206260 ਰੁਪਏ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ 5 (Etv Bharat)

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦੀ ਜਾਇਦਾਦ

ਸ਼੍ਰੋਮਣੀ ਅਕਾਲੀ ਦਲ ਦੇ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵੀ ਕਰੋੜਪਤੀ ਉਮੀਦਵਾਰਾਂ ਦੇ ਵਿੱਚੋਂ ਹਨ। ਸਾਲ 2024-25 ਦੇ ਲਈ ਉਨ੍ਹਾਂ ਵੱਲੋਂ ਲੱਖਾਂ ਰੁਪਏ ਦੀ ਆਮਦਨ ਦਾ ਟੈਕਸ ਅਦਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਹਲਫੀਆ ਬਿਆਨ ਦੇ ਵਿੱਚ ਆਪਣੇ ਕੋਲ ਡੇਢ ਲੱਖ ਰੁਪਏ ਕੈਸ਼ ਜਦੋਂ ਕਿ ਆਪਣੇ ਵਾਰਿਸ ਦੇ ਕੋਲ 2 ਲੱਖ ਰੁਪਏ ਕੈਸ਼ ਸ਼ੋਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੱਖਾਂ ਰੁਪਏ ਆਪਣੇ ਬੈਂਕ ਖਾਤਿਆਂ ਦੇ ਵਿੱਚ ਵੀ ਦਿਖਾਇਆ ਗਿਆ ਹੈ। ਉਨ੍ਹਾਂ ਨੇ ਵੀ ਦਿਖਾਇਆ ਕਿ ਉਨ੍ਹਾਂ ਦੇ ਕੋਲ ਲੱਗਭਗ 200 ਗ੍ਰਾਮ ਦੇ ਕਰੀਬ ਗਹਿਣੇ ਹਨ, ਜਿਸ ਦੀ ਮਾਰਕੀਟ ਕੀਮਤ ਲੱਗਭਗ 18 ਲੱਖ 18 ਹਜ਼ਾਰ ਰੁਪਏ ਦੇ ਕਰੀਬ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਵਾਰਿਸ ਦੇ ਕੋਲ 500 ਗ੍ਰਾਮ ਦੇ ਕਰੀਬ ਗਹਿਣੇ ਹਨ, ਜਿਨ੍ਹਾਂ ਦੀ ਕੀਮਤ ਲੱਗਭਗ 45 ਲੱਖ 46 ਹਜ਼ਾਰ ਰੁਪਏ ਦੇ ਕਰੀਬ ਹੈ। ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ ਦੀ ਕੀਮਤ 16237963.88 ਰੁਪਏ, ਜਦੋਂ ਕਿ ਆਪਣੇ ਵਾਰਿਸ ਦੀ ਜਾਇਦਾਦ 6545685.68 ਰੁਪਏ ਸ਼ੋਅ ਕੀਤੀ ਗਈ। ਇਸ ਤੋਂ ਇਲਾਵਾ ਲੱਗਭਗ 2 ਕਰੋੜ ਰੁਪਏ ਕੀਮਤ ਦੀ ਜ਼ਮੀਨ, 50 ਲੱਖ ਰੁਪਏ ਦੀ ਕੋਠੀ ਦਾ ਜ਼ਿਕਰ ਵੀ ਹੈ। ਪਰਉਪਕਾਰ ਸਿੰਘ ਘੁੰਮਣ ਨੇ ਨਾਮਜ਼ਦਗੀ ਪੱਤਰ ਵਿੱਚ ਲਗਾਏ ਗਏ ਹਲਫੀਆ ਬਿਆਨ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਕੋਲ ਕੁੱਲ ਚੱਲ ਜਾਇਦਾਦ ਜਿਸ ਦੀ ਕੀਮਤ 1,62,37,963.88 ਰੁਪਏ ਹੈ, ਜਦੋਂ ਕਿ ਉਨ੍ਹਾਂ ਦੇ ਵਾਰਿਸ ਦੀ ਚੱਲ ਜਾਇਦਾਦ 65,45,685.88 ਰੁਪਏ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਉਮੀਦਵਾਰ ਦੀ ਜਾਇਦਾਦ ਦਾ ਵੇਰਵਾ 6 (Etv Bharat)

ਭਾਜਪਾ ਉਮੀਦਵਾਰ ਦੀ ਜਾਇਦਾਦ

ਜੇਕਰ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਕੋਲ ਚੱਲ ਜਾਇਦਾਦ ਕੁੱਲ 38 ਲੱਖ 29 ਰੁਪਏ ਹੈ ਜਦੋਂ ਕਿ ਉਨ੍ਹਾਂ ਦੇ ਵਾਰਿਸ ਦੀ ਜਾਇਦਾਦ 36,15,163 ਰੁਪਏ ਹੈ। ਇਸੇ ਤਰ੍ਹਾਂ ਜੇਕਰ ਉਨ੍ਹਾਂ ਦੀ ਅਚੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਜੀਵਨ ਗੁਪਤਾ ਦੇ ਕੋਲ ਕੁੱਲ 36 ਲੱਖ ਦੀ ਅਚੱਲ ਜਾਇਦਾਦ ਹੈ ਅਤੇ ਉਨ੍ਹਾਂ ਦੇ ਸਪਾਊਸ ਦੇ ਕੋਲ 10 ਲੱਖ 20 ਹਜ਼ਾਰ ਰੁਪਏ ਦੀ ਅਚੱਲ ਜਾਇਦਾਦ ਹੈ। ਵਿੱਤੀ ਸਾਲ 2023- 2024 ਦੇ ਵਿੱਚ ਜੀਵਨ ਗੁਪਤਾ ਵੱਲੋਂ 6,15,203 ਰੁਪਏ ਟੈਕਸ ਦਾ ਭੁਗਤਾਨ ਕੀਤਾ ਗਿਆ ਹੈ, ਜਦੋਂ ਕਿ ਉਨ੍ਹਾਂ ਦੇ ਵਾਰਿਸ ਵੱਲੋਂ ਵਿੱਤੀ ਵਰੇ 2023- 2024 ਦੇ ਵਿੱਚ 4 ਲੱਖ 4 ਹਜ਼ਾਰ 776 ਦੀ ਆਮਦਨ ਵਿਖਾਈ ਗਈ ਹੈ। ਜੀਵਨ ਗੁਪਤਾ 'ਤੇ ਲੱਗਭਗ 31 ਲੱਖ ਰੁਪਏ ਦਾ ਬੈਂਕ ਲੋਨ ਵੀ ਹੈ, ਜਿਸ ਵਿੱਚੋਂ 10 ਲੱਖ 38 ਹਜ਼ਾਰ ਰੁਪਏ ਦੇ ਕਰੀਬ ਬਕਾਇਆ ਰਹਿ ਗਿਆ ਹੈ। ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਕੋਲ ਡੇਢ ਲੱਖ ਰੁਪਏ ਕੈਸ਼ ਹੈ, ਜਦੋਂ ਕਿ ਉਨ੍ਹਾਂ ਦੇ ਵਾਰਿਸ ਸੁਨੀਤਾ ਰਾਣੀ ਦੇ ਕੋਲ 90 ਹਜ਼ਾਰ ਰੁਪਏ ਕੈਸ਼ ਹੈ। ਜਿਸ ਦਾ ਵੇਰਵਾ ਉਨ੍ਹਾਂ ਵੱਲੋਂ ਨਾਮਜ਼ਦਗੀ ਪੱਤਰ ਦੇ ਵਿੱਚ ਲਾਏ ਗਏ ਹਲਫੀਆ ਬਿਆਨ ਦੇ ਵਿੱਚ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.