ਅੰਮ੍ਰਿਤਸਰ: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਅਟਾਰੀ ਵਾਹਘਾ ਸਰਹੱਦ ਬੰਦ ਕਰ ਦਿੱਤੀ ਗਈ ਹੈ ਉਥੇ ਹੀ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਬੀਐੱਸਐੱਫ ਵੱਲੋਂ ਗੁਰੂਘਰਾਂ ਵਿੱਚ ਅਨਾਊਂਸਮੈਂਟਾਂ ਵੀ ਕਰਵਾਇਆ ਜਾ ਰਹੀਆਂ ਹਨ।
ਬੀਐੱਸਐੱਫ ਨੇ ਕਿਸਾਨਾਂ ਨੂੰ ਕੀਤੀ ਅਪੀਲ
ਬੀਐੱਸਐੱਫ ਦੇ ਆਦਸ਼ੇ ਤੋਂ ਬਾਅਦ ਸਰਹੱਦੀ ਪਿੰਡਾਂ ਵਿੱਚ ਅਨਾਊਂਸਮੈਂਟਾਂ ਕਰਵਾਇਆ ਜਾ ਰਹੀਆਂ ਹਨ ਕਿ ਸਰਹੱਦ ਅੰਦਰ ਤਾਰੋ ਪਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ, ਉਹ 2 ਦਿਨ ਦੇ ਅੰਦਰ ਆਪਣੀ ਫਸਲ ਦੀ ਕਟਾਈ ਕਰਵਾ ਲੈਣ ਉਸ ਤੋਂ ਬਾਅਦ ਗੇਟ ਬੰਦ ਕਰ ਦਿੱਤੇ ਜਾਣਗੇ ਅਤੇ ਕੋਈ ਵੀ ਕਿਸਾਨ ਅੰਦਰ ਨਹੀਂ ਜਾ ਸਕੇਗਾ।
2 ਦਿਨਾਂ ਅੰਦਰ ਫਸਲ ਕੱਟਣ ਦੇ ਦਿੱਤੇ ਆਦੇਸ਼
ਇਸ ਮੌਕੇ ਪਿੰਡ ਰੋੜਾਵਾਲਾ ਦੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ "ਸਾਨੂੰ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਆਦੇਸ਼ ਆਇਆ ਸੀ ਕਿ ਤਾਰੋ ਪਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ ਉਹ ਆਪਣੀ ਫਸਲ ਦੀ ਕਟਾਈ ਦੋ ਦਿਨ ਦੇ ਅੰਦਰ ਅੰਦਰ ਕਰ ਲੈਣ ਉਸ ਤੋਂ ਬਾਅਦ ਅਸੀਂ ਗੇਟ ਬੰਦ ਕਰ ਦਵਾਂਗੇ। ਉਸ ਤੋਂ ਬਾਅਦ ਕਿਸੇ ਨੂੰ ਵੀ ਫਸਲ ਦੀ ਕਟਾਈ ਨਹੀਂ ਕਰਨ ਦਿੱਤੀ ਜਾਵੇਗੀ।"
ਅਸੀਂ ਬੀਐੱਸਐੱਫ ਦੇ ਨਾਲ
ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ "ਇਹ ਮੁਸ਼ਕਿਲ ਦੀ ਘੜੀ ਹੈ ਪਰ ਅਸੀਂ ਬੀਐੱਸਐੱਫ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਾਂ। ਸਭ ਤੋਂ ਪਹਿਲੇ ਦੇਸ਼ ਅਤੇ ਉਸਦੀ ਸੁਰੱਖਿਆ ਹੈ ਬਾਕੀ ਸਾਰਾ ਕੁਝ ਬਾਅਦ ਵਿੱਚ ਹੈ। ਅਸੀਂ ਆਪਣੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਫਸਲ ਦੀ ਕਟਾਈ 2 ਦਿਨ ਦੇ ਅੰਦਰ ਅੰਦਰ ਕਰ ਲੈਣ।"
ਉੱਥੇ ਹੀ ਪਿੰਡ ਦੇ ਹੋਰ ਲੋਕਾਂ ਨੇ ਕਿਹਾ ਕਿ ਸਾਡੀ ਤਾਰੋਂ ਪਾਰ ਜਮੀਨ ਹੈ ਅਸੀਂ ਬੀਐੱਸਐੱਫ ਦੇ ਆਦੇਸ਼ਾਂ ਤੋਂ ਬਾਅਦ ਆਪਣੀ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਜੋ ਪਹਿਲਗਾਮ ਦੇ ਵਿੱਚ ਘਟਨਾ ਹੋਈ ਹੈ ਉਹ ਬਹੁਤ ਹੀ ਨਿੰਦਨਯੋਗ ਹੈ। ਇਸ ਵੇਲੇ ਦੇਸ਼ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਜੋ ਬੀਐੱਸਐੱਫ ਨੇ ਸਾਨੂੰ ਆਦੇਸ਼ ਜਾਰੀ ਕੀਤੇ ਹਨ ਅਸੀਂ ਉਨ੍ਹਾਂ ਦਾ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਅਤੇ ਜਲਦੀ ਤੋਂ ਜਲਦੀ ਆਪਣੀ ਫਸਲ ਦੀ ਕਟਾਈ ਕਰਾਂਗੇ।
- ਪਾਕਿਸਤਾਨ ਨੂੰ ਦੇਵਾਂਗੇ ਸਖ਼ਤ ਜਵਾਬ, ਕੇਂਦਰੀ ਰਾਜ ਮੰਤਰੀ ਬਿੱਟੂ ਦਾ ਬਿਆਨ, ਕਿਹਾ- ਭਗਵੰਤ ਮਾਨ ਨੂੰ ਪੰਜਾਬ ਵਿੱਚੋਂ ਕਰਨਾ ਚਾਹੁੰਦੇ ਹਨ ਆਊਟ
- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਥਿਤੀ ਤਣਾਪੂਰਨ, ਕਰਤਾਰਪੁਰ ਲਾਂਘੇ 'ਤੇ ਨਹੀਂ ਦਿਖਿਆ ਕੋਈ ਅਸਰ, ਸ਼ਰਧਾਲੂ ਦੀ ਆਵਾਜਾਈ ਜਾਰੀ
- ਨਹੀਂ ਬਾਜ਼ ਆ ਰਿਹਾ ਪਾਕਿਸਤਾਨ, ਡਰੋਨ ਜ਼ਰੀਏ ਸਰਹੱਦ ਤੋਂ ਮੁੜ ਕੀਤੀ ਨਸ਼ੇ ਦੀ ਸਪਲਾਈ, ਪੁਲਿਸ ਨੇ ਡਰੋਨ ਸਣੇ ਕਾਬੂ ਕੀਤੀ 2 ਕਿੱਲੋ ਹੈਰੋਇਨ