ਲੁਧਿਆਣਾ: ਪੰਜਾਬ ’ਚ ਭਾਜਪਾ ਵਲੋਂ ‘ਅਪ੍ਰੇਸ਼ਨ ਸਿੰਦੂਰ’ ਦਾ ਸਿਹਰਾ ਲੈਣ ਕਾਰਨ ਆਮ ਆਦਮੀ ਪਾਰਟੀ ਵਲੋਂ ਭਾਜਪਾ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੂੰ ਲੈ ਕੇ ਫੌਜ 'ਤੇ ਉਨ੍ਹਾਂ ਨੇ ਕੋਈ ਸਵਾਲ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਸਵਾਲ ਇਸ 'ਤੇ ਸਿਆਸਤ ਕਰਨ ਵਾਲਿਆਂ 'ਤੇ ਚੁੱਕੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਸਿੰਦੂਰ ਦਾ ਇਸਤੇਮਾਲ ਸਿਆਸਤ ਲਈ ਕਰ ਰਹੇ ਨੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਫੌਜ ਦੀ ਵਰਦੀ ਨਹੀਂ ਪਾਈ।
"ਚੁਟਕੀ ਸਿੰਦੂਰ ਦੀ ਕੀਮਤ ਤੁਮ ਕਿਆ ਜਾਣੋ ਨਰਿੰਦਰ"
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵੀ ਮੋਦੀ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਸਿੰਦੂਰ ਪਸੰਦ ਹੈ, ਉਹ ਲੈ ਲੈਣ। ਉਨ੍ਹਾਂ ਕਿਹਾ ਕਿ ਸਿੰਦੂਰ ਕੇਵਲ ਮਹਿਲਾਵਾਂ ਆਪਣੇ ਪਤੀ ਦੇ ਲਈ ਹੀ ਪਾਉਂਦੀਆਂ ਨੇ, ਨਾ ਕਿ ਭਾਜਪਾ ਵਾਲਿਆਂ ਲਈ। ਉਨ੍ਹਾਂ ਕਿਹਾ ਕਿ "ਇਸ ਚੁਟਕੀ ਸਿੰਦੂਰ ਦੀ ਕੀਮਤ ਤੁਮ ਕਿਆ ਜਾਣੋ ਨਰਿੰਦਰ"। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਉਹ ਫੌਜਾਂ ਦੇ ਨਾਲ ਨੇ ਅਤੇ ਕਦੇ ਵੀ ਉਹਨਾਂ ਫੌਜਾਂ ਦੇ ਖਿਲਾਫ ਅਜਿਹਾ ਬਿਆਨ ਨਹੀਂ ਦਿੱਤਾ ਉਹਨਾਂ ਕਿਹਾ ਕਿ ਉਹ ਆਪਰੇਸ਼ਨ ਸੰਦੂਰ ਤੇ ਰਾਜਨੀਤੀ ਕਰਨ ਵਾਲਿਆਂ ਦੇ ਖਿਲਾਫ ਨੇ।
ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਬੀਜੇਪੀ ਉੱਤੇ ਕੱਸਿਆ ਸੀ ਤੰਜ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ 'ਤੇ ਆਪ੍ਰੇਸ਼ਨ ਸਿੰਦੂਰ ਦੇ ਨਾਮ 'ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਇਸਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਸਿਖਰਾਂ ਉੱਤੇ ਹੋ ਰਹੀ ਹੈ। ਸੀਐੱਮ ਮਾਨ ਨੇ ਕਿਹਾ ਕਿ ਪਾਰਟੀ ਨੇ ਫੌਜ ਦੇ ਮਾਣ ਨੂੰ ਰਾਜਨੀਤੀ ਦਾ ਵਿਸ਼ਾ ਬਣਾਇਆ ਹੈ, ਇਸ ਲਈ ਇਸ ਦੀ ਜਿੰਨੀ ਵੀ ਆਲੋਚਨਾ ਕੀਤੀ ਜਾਵੇ ਉਹ ਘੱਟ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ- ਕੀ ਇਹ ਇੱਕ ਰਾਸ਼ਟਰ-ਇੱਕ ਪਤੀ ਯੋਜਨਾ ਹੈ ?
"ਆਪ੍ਰੇਸ਼ਨ ਸਿੰਦੂਰ ਦੇ ਨਾਮ 'ਤੇ ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜੇਕਰ ਤੁਹਾਡੇ ਘਰ ਵਿੱਚ ਸਿੰਦੂਰ ਭੇਜਿਆ ਜਾਵੇ ਤਾਂ ਕੀ ਤੁਸੀਂ ਮੋਦੀ ਦੇ ਨਾਂ ਦਾ ਸਿੰਦੂਰ ਲਗਾਓਗੇ ? ਕੀ ਇਹ ਇੱਕ ਰਾਸ਼ਟਰ ਇੱਕ ਹਸਬੈਂਡ ਯੋਜਨਾ ਹੈ ?" - ਭਗਵੰਤ ਮਾਨ, ਮੁੱਖ ਮੰਤਰੀ
ਸਿੰਦੂਰ ਦਾ ਮਜ਼ਾਕ ਉਡਾਇਆ ਗਿਆ - ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਇਸ ਦੌਰਾਨ ਮੀਡੀਆ ਨੇ ਪੁੱਛਿਆ ਕਿ ਭਾਜਪਾ ਆਗੂ ਆਪ੍ਰੇਸ਼ਨ ਸਿੰਦੂਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ, ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਤੁਸੀਂ ਦੇਖਿਆ ਨਹੀਂ ? ਹੁਣ ਉਹ ਕਹਿ ਰਹੇ ਹਨ ਕਿ ਉਹ ਸਿੰਦੂਰ ਘਰ-ਘਰ ਭੇਜਣਗੇ।