ਬਰਨਾਲਾ: ਬਰਨਾਲਾ ਪੁਲਿਸ ਵੱਲੋਂ ਇੱਕ ਫਰਜ਼ੀ ਕਾਲ ਸੈਂਟਰ ਬਣਾ ਕੇ ਲੋਕਾਂ ਨਾਲ ਲੋਨ ਦੇਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਅੰਤਰ ਸਟੇਟ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਚਲਦਾ ਸੀ। ਹੁਣ ਤੱਕ ਇਸ ਗਿਰੋਹ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕਰੋੜਾਂ ਰੁਪਏ ਦੀ ਠੱਗੀ ਭੋਲੇ-ਭਾਲੇ ਲੋਕਾਂ ਨਾਲ ਮਾਰੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 9 ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ ਜਦਕਿ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਨੂੰ ਵੱਡੀ ਪ੍ਰਾਪਤੀ ਹੋਈ ਹੈ। ਬਰਨਾਲਾ ਪੁਲਿਸ ਦੇ ਸਾਈਬਰ ਸੈਲ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਸ਼ਿਕਾਇਤ ਤੋਂ ਬਾਅਦ ਇਸ ਗਿਰੋਹ ਤੱਕ ਪਹੁੰਚ ਕੀਤੀ ਹੈ। ਮੁਲਜ਼ਮਾਂ ਤੋਂ ਹੁਣ ਤੱਕ 55000 ਰੁਪਏ ਦੀ ਨਗਦੀ, 67 ਮੋਬਾਇਲ, 18 ਸਿਮ ਕਾਰਡ, ਏਟੀਐਮ ਕਾਰਡ, ਇੱਕ ਲੈਪਟਾਪ ਅਤੇ ਇੱਕ ਸੀਪੀਯੂ ਬਰਾਮਦ ਕੀਤੇ ਗਏ ਹਨ। ਘਟਨਾ ਦਾ ਮੁੱਖ ਮੁਲਜਮ ਅਮਿਤ ਕੁਮਾਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਬਰਨਾਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਵੱਲੋਂ ਇੰਟਰਸਟੇਟ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਮੁਲਜ਼ਮਾਂ ਉੱਪਰ ਪਰਚਾ ਨੰਬਰ ਸੱਤ ਅੰਡਰ ਸੈਕਸ਼ਨ 384 ਬੀਐਨਐਸ ਦੇ ਤਹਿਤ 68 ਦਰਜ ਕਰਕੇ ਰੇਡ ਕੀਤੀ ਗਈ। ਜਿਸ ਦੇ ਤਹਿਤ ਜੀਰਕਪੁਰ ਵਿੱਚ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਅਤੇ ਮੌਕੇ ਉੱਪਰ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਵਿੱਚ ਪਵਨ ਕੁਮਾਰ ਵਾਸੀ ਮੋਹਾਲੀ, ਭਵਨ ਵਾਸੀ ਜੋਧਪੁਰ (ਰਾਜਸਥਾਨ), ਅੰਬੀਕਾ ਵਾਸੀ ਸ਼ਿਮਲਾ (ਹਿਮਾਚਲ) ਅਤੇ ਆਂਧਰਾ ਪ੍ਰਦੇਸ਼ ਤੋਂ ਜੀ ਚਿੰਨਾ ਰੇਡੀ, ਜਾੜਾ ਬੀਰਾ ਸਿਵਾ ਭਾਗਿਆਰਾਜ, ਚਿੰਰਨਜੀਵੀ, ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। - ਮੁਹੰਮਦ ਸਰਫਰਾਜ਼ ਆਲਮ, ਐਸਐਸਪੀ

ਕਾਲ ਸੈਂਟਰ ਦਾ ਕੰਮ
ਐਸਐਸਪੀ ਨੇ ਕਿਹਾ ਕਿ ਇਨ੍ਹਾਂ ਦੁਆਰਾ ਆਮ ਲੋਕਾਂ ਨੂੰ ਲੋਨ ਦਾ ਝਾਂਸਾ ਦੇ ਕੇ ਲੋਨ ਫਰੋਡ ਦਾ ਕੰਮ ਕੀਤਾ ਜਾਂਦਾ ਸੀ। ਕਿਹਾ ਕਿ ਇਨ੍ਹਾਂ ਵਿੱਚੋਂ ਅਮਿਤ ਇਨ੍ਹਾਂ ਦਾ ਮਾਸਟਰ ਮਾਇੰਡ ਸੀ ਜੋ ਕਿ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਇਸ ਸਮੇਂ ਫਰਾਰ ਹੈ। ਉਨ੍ਹਾਂ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਉਸ ਦੀ ਇੱਕ ਮਹਿੰਗੀ ਜਿਮ, ਦੋ ਫਲਾਈਟ ਅਤੇ ਲਗਜ਼ਰੀ ਗੱਡੀਆਂ ਵੀ ਹਨ। ਐਸਐਸਪੀ ਨੇ ਕਿਹਾ ਕਿ ਇਨ੍ਹਾਂ ਵੱਲੋਂ ਕਾਲ ਸੈਂਟਰ ਦਾ ਕੰਮ ਪੰਜਾਬ, ਹਿਮਾਚਲ, ਰਾਜਸਥਾਨ, ਕਰਨਾਟਕ, ਤੇਲੰਗਾਨਾ, ਗੁਜਰਾਤ, ਗੋਆ ਤੱਕ ਇਨ੍ਹਾਂ ਦਾ ਨੈਟਵਰਕ ਫੈਲਿਆ ਹੋਇਆ ਹੈ।
ਆਨਲਾਈਨ ਟਰਾਂਜ਼ੈਕਸ਼ਨ
ਰੇਡ ਦੌਰਾਨ ਇਨ੍ਹਾਂ ਕੋਲੋਂ 67 ਮੋਬਾਈਲ ਫੋਨ ਅਤੇ 18 ਸਿਮ, 1 ਲੈਪਟੋਪ, ਕੰਪਿਊਟਰ ਤੇ ਹੋਰ ਵੀ ਡਿਵਾਈਸ ਬਰਾਮਦ ਕੀਤੇ ਗਏ ਹਨ। ਪਿਛਲੇ ਦੋ ਮਹੀਨੇ ਵਿੱਚ ਲਗਭਗ 8 ਕਰੋੜ ਦਾ ਆਨਲਾਈਨ ਟਰਾਂਜ਼ੈਕਸ਼ਨ ਇਨ੍ਹਾਂ ਵੱਲੋਂ ਕੀਤਾ ਗਿਆ ਹੈ। ਇਹ ਕੰਮ ਉਨ੍ਹਾਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਅਲੱਗ-ਅਲੱਗ ਸਟੇਟਾਂ ਵਿੱਚ ਅਲੱਗ-ਅਲੱਗ ਭਾਸ਼ਾ ਦੇ ਵਿਅਕਤੀ ਗੱਲਬਾਤ ਕਰਕੇ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਸਨ। ਭਵਨ ਵੱਲੋਂ ਕਿਹਾ ਗਿਆ ਹੈ ਕਿ ਉਹ 2023 ਤੋਂ ਇਹ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਲਗਭਗ 20 ਤੋਂ 22 ਕਰੋੜ ਦੀ ਠੱਗੀ ਮਾਰੀ ਗਈ ਹੈ। ਕਿਹਾ ਕਿ ਅਮਿਤ ਦੀ ਜਲੰਧਰ ਵਿੱਚ ਵੀ ਪ੍ਰੋਪਰਟੀ ਹੈ ਜਿਸ ਉੱਪਰ ਪੁਲਿਸ ਵੱਲੋਂ ਛਾਪੇ ਮਾਰੇ ਗਏ ਹਨ, ਪਰ ਉਸ ਦੀ ਕੋਠੀ ਉੱਪਰ ਜਿੰਦਰਾ ਲੱਗਿਆ ਹੋਇਆ ਹੈ। ਅਮਿਤ ਦੇ ਸਾਲੇ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਵਨ ਦੀ ਭੈਣ ਵੀ ਇਸ ਕ੍ਰਾਈਮ ਵਿੱਚ ਹਿੱਸਾ ਹੈ ਅਤੇ ਅੰਮ੍ਰਿਤ ਦਾ ਦੂਜਾ ਵਿਆਹ ਹੋਇਆ ਹੋਇਆ ਹੈ। - ਮੁਹੰਮਦ ਸਰਫਰਾਜ਼ ਆਲਮ, ਐਸਐਸਪੀ

ਕਾਲ ਸੈਂਟਰ ਦਾ ਮਾਸਟਰ ਮਾਇੰਡ
ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਭਾਰਤ ਸਰਕਾਰ ਦੇ ਇੱਕ ਪੋਰਟਲ ਹੈ। ਜਿੱਥੇ ਸਾਈਬਰ ਕ੍ਰਾਈਮ ਰਿਪੋਰਟ ਕੀਤੀ ਜਾਂਦੀ ਹੈ। ਇਸ ਰਿਪੋਰਟ ਦੇ ਰਾਹੀਂ ਉਨ੍ਹਾੰ ਵੱਲੋਂ ਡੁੰਗਾਈ ਨਾਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ 55 ਕਪਲੇਟਾਂ ਆਊਟ ਆਫ ਪੰਜਾਬ ਦੇ ਸਾਹਮਣੇ ਆਈਆਂ ਹਨ। ਜਿਸ ਦੇ ਤਹਿਤ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਵੱਲੋਂ ਕੁਝ ਕੁ ਬੈਂਕਾਂ ਵਿੱਚ ਦੋ ਕਰੋੜ 75 ਲੱਖ ਦੀ ਟਰਾਂਜ਼ੈਕਸ਼ਨ ਕੀਤੀ ਗਈ ਹੈ ਅਤੇ ਦੋ ਮਹੀਨਿਆਂ ਵਿੱਚ ਲਗਭਗ ਅੱਠ ਕਰੋੜ ਦੀ ਟਰਾਂਜ਼ੈਕਸ਼ਨ ਕੀਤੀ ਗਈ ਹੈ। ਕਿਹਾ ਕਿ ਇਸ ਕਾਲ ਸੈਂਟਰ ਦਾ ਮਾਸਟਰ ਮਾਇੰਡ ਜੋ ਫਰਾਰ ਹੈ। ਉਸੇ ਦੀ ਪ੍ਰੋਪਰਟੀ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਉਸ ਦੇ ਜ਼ੀਰਕਪੁਰ ਵਿੱਚ ਦੋ ਫਲੈਟ ਅਤੇ ਇੱਕ ਜਿਮ ਹੈ ਉਸਦੀ ਕੁਰਕ ਦੀ ਕੀਤੀ ਜਾਵੇਗੀ।