ਬਰਨਾਲਾ: ਬਰਨਾਲਾ ਥਾਣਾ ਸਿਟੀ ਟੂ ਪੁਲਿਸ ਵੱਲੋਂ ਹਨੀ ਟ੍ਰੈਪ ਦਾ ਪਰਦਾਫਾਸ਼ ਕੀਤਾ ਗਿਆ। ਇੱਕ ਔਰਤ ਸਣੇ ਦੋ ਜਾਣੇ ਕਾਬੂ ਕੀਤੇ ਗਏ। ਬਰਨਾਲਾ ਦੀ ਥਾਣਾ ਸਿਟੀ ਟੂ ਪੁਲਿਸ ਹੱਥ ਵੱਡੀ ਸਫਲਤਾ ਲੱਗ ਗਈ। ਇੱਕ ਨੌਜਵਾਨ ਨੂੰ ਗਰੈਂਡਰ ਐਪ ਦੇ ਰਾਹੀਂ ਜਾਲ ਵਿੱਚ ਫਸਾ ਕੇ ਪੈਸੇ ਮੰਗਣ ਦੀ ਡਿਮਾਂਡ ਕੀਤੀ ਗਈ ਹੈ। ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਮਾੜਾ ਅਨਸਰ ਨਹੀਂ ਬਖਸ਼ਿਆ ਜਾਵੇਗਾ।
ਸਾਈਬਰ ਜਾਗਰੂਕਤਾ ਸ਼ਿਵਿਰ ਕਰਵਾਏ ਜਾ ਰਹੇ
ਇਸ ਮੌਕੇ ਐਸ ਐਚ ਓ ਚਰਨਜੀਤ ਸਿੰਘ ਥਾਣਾ ਸਿਟੀ ਟੂ ਬਰਨਾਲਾ ਨੇ ਦੱਸਿਆਂ ਕਿ ਬਰਨਾਲਾ ਪੁਲਿਸ ਲਗਾਤਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਇੱਕ ਨੌਜਵਾਨ ਲੜਕੇ ਵੱਲੋਂ ਸੂਚਨਾ ਮਿਲੀ ਕਿ ਇੱਕ ਗਰੈਂਡਰ ਨਾਮ ਵੀ ਐਪ ਤੋਂ ਉਸ ਨੂੰ ਮੈਸੇਜ ਕੀਤਾ ਗਿਆ ਜਿਸ ਮੈਸੇਜ ਦੇ ਜਰੀਏ ਉਸ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣੇ ਘਰ ਬੁਲਾਇਆ ਗਿਆ। ਉਹਨਾਂ ਕਿਹਾ ਕਿ ਲੜਕਾ ਅਜੇ ਗੱਲਾਂ ਬਾਤਾਂ ਕਰ ਰਿਹਾ ਸੀ ਉਹਨਾਂ ਨੇ ਆਪਣੇ ਟਰੈਪ ਦੇ ਮੁਤਾਬਿਕ ਤਿੰਨ ਨੌਜਵਾਨਾ ਵੱਲੋਂ ਆ ਕੇ ਉਸ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਵੱਲੋਂ ਉਸ ਦੀ ਗ਼ਲਤ ਵੀਡੀਓ ਬਣਾਉਣ ਅਤੇ ਉਸ ਨੂੰ ਵਾਈਰਲ ਕਰਨ ਕਰਨ ਲਈ ਕਿਹਾ ਅਤੇ ਪੈਸਿਆਂ ਦੀ ਡਿਮਾਂਡ ਕੀਤੀ ਗਈ। ਉਹ ਨੌਜਵਾਨ ਉਹਨਾਂ ਤੋਂ ਛਡਾ ਕੇ ਮੌਕੇ ਉੱਪਰ ਭੱਜ ਗਿਆ। ਨੌਜਵਾਨ ਵੱਲੋਂ ਸਾਰੀ ਕਹਾਣੀ ਅਫਸਰ ਨੂੰ ਦੱਸੀ ਗਈ। ਜਿਸ ਦੇ ਤਹਿਤ ਪੁਲਿਸ ਨੇ ਤਿੰਨ ਤੋਂ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਔਰਤ ਸਣੇ 3 ਕਾਬੂ
ਉਹਨਾਂ ਕਿਹਾ ਕਿ ਜਸਵੀਰ ਕੌਰ ਪਤਨੀ ਨਛੱਤਰ ਸਿੰਘ ਹਰਪ੍ਰੀਤ ਸਿੰਘ ਹਰਜਿੰਦਰ ਸਿੰਘ ਅਤੇ ਦੀਪਾ ਸਿੰਘ ਇਹ ਚਾਰ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਇਹਨਾਂ ਵਿੱਚੋਂ ਇੱਕ ਔਰਤ ਅਤੇ ਦੋ ਨੌਜਵਾਨਾਂ ਨੂੰ ਰੇਡ ਕਰਕੇ ਮੌਕੇ ਉੱਪਰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਦੀਪਾ ਨਾਂ ਦਾ ਨੌਜਵਾਨ ਅਜੇ ਫਰਾਰ ਹੈ। ਉਹਨਾਂ ਕਿਹਾ ਕਿ ਇਸ ਲੇਡੀ ਦੇ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ। ਉਹਨਾਂ ਲੋਕਾਂ ਨੂੰ ਕਿਹਾ ਕਿ ਲੋਕ ਸੁਚੇਤ ਰਹਿਣ ਅਤੇ ਇਸ ਤਰ੍ਹਾਂ ਦੀਆਂ ਐਪਾਂ ਗਰਾਈਡਰ ਜਾਂ ਹੋਰ ਐਪਾ ਤੋਂ ਦੂਰ ਰਹਿਣ ਜੇਕਰ ਕੋਈ ਮੈਸੇਜ ਆਉਂਦਾ ਹੈ ਤਾਂ ਉਹਨਾਂ ਵੱਲ ਧਿਆਨ ਨਾ ਦਿੱਤਾ ਜਾਵੇ ਬਲਕਿ ਨੇੜਲੇ ਪੁਲਿਸ ਸਟੇਸ਼ਨ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕ ਇਹਨਾਂ ਦਾ ਸ਼ਿਕਾਰ ਨਾ ਬਣ ਸਕਣ ਅਤੇ ਇਸ ਤੋਂ ਲੋਕਾਂ ਦਾ ਬਚਾ ਹੋ ਸਕੇ।
- ਠੱਗੀ ਦਾ ਸ਼ਿਕਾਰ ਹੋਏ ਕਬੱਡੀ ਖਿਡਾਰੀ ਨੇ ਕੀਤੀ ਖੁਦਕੁਸ਼ੀ, ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
- ਮਾਲਕ ਬੈਠਾ ਹੈ ਕੈਨੇਡਾ, ਪਿੱਛੋ ਜਾਅਲੀ ਕਾਗਜ਼ ਬਣਾ ਠੱਗ ਵੇਚਣ ਲੱਗਾ ਸੀ 26 ਏਕੜ ਜ਼ਮੀਨ, ਇੰਝ ਚੜਿਆ ਅੜਿੱਕੇ
- ਕਰੋੜਾ ਦੀ ਠੱਗੀ ਦਾ ਸ਼ਿਕਾਰ ਹੋਇਆ ਸੇਵਾ ਮੁਕਤ ਕਰਨਲ, 9 ਦਿਨ ਰਿਹਾ ਡਿਜ਼ੀਟਲ ਗ੍ਰਿਫਤਾਰ, ਹੋ ਜਾਓ ਠੱਗਾਂ ਤੋਂ ਸਾਵਧਾਨ
- 8 ਸਰਕਾਰੀ ਅਧਿਆਪਕਾਵਾਂ ਨਾਲ ਵਿਆਹ ਦਾ ਚੱਕਰ ਚਲਾ ਮਾਰੀ ਕਰੋੜਾਂ ਦੀ ਠੱਗੀ, ਮੁਲਜ਼ਮ ਫੁਰਰ ਤਾਂ ਖੋਲ੍ਹ ਗਿਆ ਭੇਤ
ਉਹਨਾਂ ਕਿਹਾ ਕਿ ਜੇਕਰ ਕੋਈ ਵੀ ਗਲਤੀ ਇਸ ਤਰ੍ਹਾਂ ਦਾ ਗਲਤ ਕੰਮ ਕਰੇਗਾ ਤਾਂ ਉਸਨੂੰ ਪੁਲਿਸ ਵੱਲੋਂ ਫੜ੍ਹ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਈਬਰ ਕ੍ਰਾਈਮ ਵੱਲੋਂ ਲਗਾਤਾਰ ਜਾਗਰੂਕ ਕੈਂਪ ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਡਰਨ ਤੇ ਘਬਰਾਉਣ ਦੀ ਜਰੂਰਤ ਨਹੀਂ ਸਗੋਂ ਪੁਲਿਸ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਨਾਂ ਅਨਸਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।