ETV Bharat / state

ਬਰਨਾਲਾ 'ਚ ਨਸ਼ੇੜੀਆਂ ਦਾ ਕਹਿਰ, 15 ਸਾਲ ਦੇ ਸਿੱਖ ਬੱਚੇ ਦੀ ਕੁੱਟਮਾਰ ਕਰਕੇ ਖੋਹੇ ਪੈਸੇ, ਸਿਰ ਦੇ ਕੱਟੇ ਵਾਲ - Sikh child hair cut in Barnala

Sikh child hair cut in Barnala: ਬਰਨਾਲਾ ਵਿਖੇ 4-5 ਨਸ਼ੇੜੀਆਂ ਨੇ 13 ਸਾਲਾ ਬੱਚੇ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਉਸਤੋਂ ਪੈਸੇ ਖੋਹ ਲਏ ਅਤੇ ਉਸਦੇ ਸਿਰ ਦੇ ਵਾਲ ਤੱਕ ਕੱਟ ਦਿੱਤੇ। ਇਹ ਘਟਨਾ ਬਰਨਾਲਾ ਦੇ ਰੇਲਵੇ ਸੇਖਾ ਫਾਟਕ ਨੇੜੇ ਵਾਪਰੀ।

author img

By ETV Bharat Punjabi Team

Published : Jul 14, 2024, 10:40 PM IST

Updated : Jul 15, 2024, 4:50 PM IST

Cut hair of Sikh child
ਨਸ਼ੇੜੀਆਂ ਨੇ ਸਿੱਖ ਬੱਚੇ ਦੇ ਕੱਟੇ ਵਾਲ (ETV Bharat Barnala)

ਬਰਨਾਲਾ: ਬਰਨਾਲਾ ਵਿੱਚ ਨਸ਼ੇੜੀਆਂ ਦੇ ਹੌਂਸਲੇ ਇਸ ਹੱਦ ਤੱਕ ਵੱਧ ਗਏ ਹਨ ਕਿ ਉਹ ਸ਼ਰੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹ ਘਟਨਾ ਬਰਨਾਲਾ ਸ਼ਹਿਰ ਦੀ ਹੈ, ਜਿੱਥੇ 4-5 ਨਸ਼ੇੜੀਆਂ ਨੇ 13 ਸਾਲਾ ਬੱਚੇ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਉਸਤੋਂ ਪੈਸੇ ਖੋਹ ਲਏ ਅਤੇ ਉਸਦੇ ਸਿਰ ਦੇ ਵਾਲ ਤੱਕ ਕੱਟ ਦਿੱਤੇ। ਇਹ ਘਟਨਾ ਬਰਨਾਲਾ ਦੇ ਰੇਲਵੇ ਸੇਖਾ ਫਾਟਕ ਨੇੜੇ ਵਾਪਰੀ। ਬੱਚੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚਾਰ-ਪੰਜ ਨਸ਼ੇੜੀ ਨੌਜਵਾਨਾਂ ਨੇ ਬੱਚੇ ਨੂੰ ਘੇਰ ਕੇ ਕੁੱਟਿਆ: ਇਸ ਮੌਕੇ ਪੀੜਤ ਬੱਚੇ ਨਿਸ਼ਾਨ ਸਿੰਘ ਦੇ ਪਿਤਾ ਅਵਤਾਰ ਸਿੰਘ ਅਤੇ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ 13 ਸਾਲਾ ਬੱਚਾ ਬਾਜ਼ਾਰ ਤੋਂ ਆਪਣੇ ਲਈ ਟੀ-ਸ਼ਰਟ ਲੈਣ ਗਿਆ ਸੀ। ਜਦੋਂ ਉਹ ਟੀ-ਸ਼ਰਟ ਲੈ ਕੇ ਘਰ ਪਰਤ ਰਿਹਾ ਸੀ ਤਾਂ ਰੇਲਵੇ ਦੇ ਸੇਖਾ ਫਾਟਕ ਬੰਦ ਸਨ। ਜਿਸ ਤੋਂ ਬਾਅਦ ਉਹ ਸੇਖਾ ਫਾਟਕ ਤੋਂ ਰੇਲਵੇ ਸਟੇਸ਼ਨ ਵੱਲ ਨੂੰ ਆ ਰਿਹਾ ਸੀ। ਜਿਸਦੇ ਰਾਹ ਵਿੱਚ ਚਾਰ-ਪੰਜ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਬੱਚੇ ਦੇ ਸਿਰ ਦੇ ਵਾਲ ਕੱਟ ਦਿੱਤੇ: ਉਨ੍ਹਾਂ ਬੱਚੇ ਕੋਲ ਪਏ ਕਰੀਬ 500 ਰੁਪਏ ਵੀ ਖੋਹ ਲਏ। ਇਸ ਤੋਂ ਇਲਾਵਾ ਬੱਚੇ ਦੇ ਸਿਰ ਦੇ ਵਾਲ ਵੀ ਕੱਟ ਦਿੱਤੇ। ਉਹਨਾਂ ਦੱਸਿਆ ਕਿ ਬੱਚੇ ਦੇ ਦੱਸਣ ਅਨੁਸਾਰ ਕੁੱਟਮਾਰ ਕਰਨ ਵਾਲੇ ਲਾਈਟਰ ਆਦਿ ਨਾਲ ਕੋਈ ਨਸ਼ੇ ਵਗੈਰਾ ਦਾ ਸੇਵਨ ਕਰ ਰਹੇ ਹਪਨ। ਇਸ ਘਟਨਾ ਤੋਂ ਬਾਅਦ ਕੁੱਟਮਾਰ ਕਰਨ ਵਾਲਿਆਂ ਦਾ ਪਿੱਛਾ ਵੀ ਕੀਤਾ ਗਿਆ। ਇਹ ਸਾਰੇ ਹੰਡਿਆਇਆ ਦੇ ਰਹਿਣ ਵਾਲੇ ਹਨ। ਉਨ੍ਹਾਂ ਮੰਗ ਕੀਤੀ ਕਿ ਬੱਚੇ ਦੀ ਕੁੱਟਮਾਰ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਕਰੇਗੀ: ਇਸ ਸਬੰਧੀ ਰੇਲਵੇ ਦੀ ਜੀਆਰਪੀ ਪੁਲੀਸ ਚੌਕੀ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬੱਚੇ ਦੀ ਕੁੱਟਮਾਰ ਸਬੰਧੀ ਰਿਪੋਰਟ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਕਰੇਗੀ।

Last Updated : Jul 15, 2024, 4:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.