ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਬਾਰਡਰ ਰੇਂਜ ਅੰਮ੍ਰਿਤਸਰ ਨੇ ਇੱਕ ਸੰਗਠਿਤ ਆਪ੍ਰੇਸ਼ਨ ਤਹਿਤ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਿਸ ਵਿੱਚ ਟੀਮ ਨੇ ਅੰਮ੍ਰਿਤਸਰ ਨਿਵਾਸੀ ਦੇ ਥਾਣਾ ਘਰਿੰਡਾ ਪਿੰਡ ਖੈਰਾ ਦੇ ਰਹਿਣ ਵਾਲੇ ਹੀਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 18.227 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਏਐਨ ਟੀਐਫ ਬਾਰਡਰ ਰੇਂਜ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ, 'ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਫਲਤਾ ਹਾਸਿਲ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਹੀਰਾ ਸਿੰਘ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਉਰਫ਼ ਕਿੰਦਾ (ਪਿੰਡ ਦਾਉਕੇ, ਥਾਣਾ ਘਰਿੰਡਾ) ਪਾਕਿਸਤਾਨ ਸਥਿਤ ਨਸ਼ਾ ਤਸਕਰ 'ਬਿੱਲਾ' ਦੇ ਸੰਪਰਕ ਵਿੱਚ ਸਨ। ਇਹ ਦੋਵੇਂ ਬਿੱਲਾ ਦੇ ਨਿਰਦੇਸ਼ਾਂ 'ਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਦੇ ਸਨ ਅਤੇ ਪੰਜਾਬ ਵਿੱਚ ਸਪਲਾਈ ਕਰਦੇ ਸਨ, ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਜਾਂਦੀ ਸੀ ਜਾਂ ਸਰਹੱਦੀ ਖੇਤਰਾਂ ਵਿੱਚ ਨਿਸ਼ਚਿਤ ਥਾਵਾਂ 'ਤੇ ਸੁੱਟੀ ਜਾਂਦੀ ਸੀ। ਬਿੱਲਾ ਦੇ ਨਿਰਦੇਸ਼ਾਂ 'ਤੇ, ਹੀਰਾ ਸਿੰਘ ਅਤੇ ਉਸ ਦਾ ਸਾਥੀ ਇਨ੍ਹਾਂ ਖੇਪਾਂ ਨੂੰ ਚੁੱਕਦਾ ਸੀ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤਸਕਰੀ ਕਰਦਾ ਸੀ।'
In a well-coordinated operation, the Anti-Narcotics Task Force (@ANTFPunjab), Border Range, Amritsar, apprehends Hira Singh @ Hira of Village Khaira, PS Gharinda, Amritsar and recovers 18.227 Kg Heroin.
— DGP Punjab Police (@DGPPunjabPolice) April 11, 2025
Investigations reveals Hira Singh and his associate Kulwinder Singh @ Kinda… pic.twitter.com/nuFHxCAxDh
ਹੀਰਾ ਦੇ ਸਾਥੀ ਦੀ ਭਾਲ ਜਾਰੀ
ਭਾਵੇਂ ਪੁਲਿਸ ਵੱਲੋਂ ਹੀਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਉਸ ਦਾ ਸਾਥੀ ਕੁਲਵਿੰਦਰ ਸਿੰਘ ਅਜੇ ਵੀ ਫਰਾਰ ਹੈ। ਪੁਲਿਸ ਟੀਮਾਂ ਉਸ ਦੇ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਹੀਰਾ ਸਿੰਘ ਥਾਣਾ ਘਰਿੰਡਾ ਅਧੀਨ ਆਉਂਦੇ ਇਲਾਕੇ ਦੇ ਵਿੱਚ ਰਹਿੰਦਾ ਸੀ ਅਤੇ ਉਹ ਆਪਣੀ ਜੱਦੀ ਜ਼ਮੀਨ ਦੋ ਏਕੜ ਦੇ ਵਿੱਚ ਹੀ ਖੇਤੀਬਾੜੀ ਕਰਦਾ ਸੀ। ਫਿਲਹਾਲ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਏਐਨਟੀਐਫ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ।
Massive breakthrough in #Punjab’s war against drugs: Anti-Narcotics Task Force (#ANTF) has seized 18.227 Kg Heroin and arrested a key smuggler linked to a cross-border network.
— DGP Punjab Police (@DGPPunjabPolice) April 11, 2025
With 5,621 drug smugglers arrested in 41 days under #YudhNashianVirudh, @PunjabPoliceInd is… pic.twitter.com/2X76Lqi5a7
ਨਸ਼ਿਆਂ ਵਿਰੁੱਧ ਕਾਰਵਾਈ ਜਾਰੀ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਾਡੀ ਰਣਨੀਤਕ ਕਾਰਵਾਈ ਦਾ ਹਿੱਸਾ ਹੈ। ਅਸੀਂ ਪਾਕਿਸਤਾਨ ਸਥਿਤ ਡਰੱਗ ਨੈੱਟਵਰਕ ਨੂੰ ਤਬਾਹ ਕਰਨ ਲਈ ਹਰ ਪੱਧਰ 'ਤੇ ਸਖ਼ਤ ਕਾਰਵਾਈ ਕਰ ਰਹੇ ਹਾਂ। ਹੀਰਾ ਸਿੰਘ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਲਦੀ ਹੀ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਜਾਵੇਗਾ।
#WATCH | Chandigarh: Punjab DGP Gaurav Yadav says, " under the punjab government's 'war against drugs' campaign, anti narcotics task force has recovered a huge cache of heroin. 18.227 kg of heroin has been recovered, and an indian smuggler named hira singh has been arrested. hira… pic.twitter.com/wSaIGXC9ER
— ANI (@ANI) April 11, 2025
ਇਸ ਸਾਲ ਦੀ ਸਭ ਤੋਂ ਵੱਡੀ ਖੇਪ
ਬਰਾਮਦ ਕੀਤੀ ਗਈ 18.227 ਕਿੱਲੋਗ੍ਰਾਮ ਹੈਰੋਇਨ ਇਸ ਸਾਲ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੀਰਾ ਸਿੰਘ ਨੇ ਕਿਹੜੀਆਂ ਥਾਵਾਂ 'ਤੇ ਹੈਰੋਇਨ ਸਪਲਾਈ ਕੀਤੀ ਹੈ।