ETV Bharat / state

ਡੇਰਾ ਬਿਆਸ ਵੱਲੋਂ ਇੱਕ ਤੋਂ ਬਾਅਦ ਇੱਕ ਹੋਰ ਵੱਡਾ ਐਲਾਨ, ਨੋਟੀਫਿਕੇਸ਼ਨ ਜਾਰੀ - big announcement dera beas

ਡੇਰਾ ਬਿਆਸ ਅੱਜ ਕੱਲ ਸੁਰਖੀਆਂ 'ਚ ਹੈ। ਇਸ ਦੇ ਕਈ ਕਾਰਨ ਨੇ ਕਿਉਂਕਿ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਇੱਥੋਂ ਲਏ ਜਾ ਰਹੇ ਹਨ। ਅੱਜ ਵੀ ਇੱਕ ਵੱਡਾ ਫੈਸਲਾ ਲਿਆ ਗਿਆ। ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ

author img

By ETV Bharat Punjabi Team

Published : Sep 12, 2024, 9:22 PM IST

Updated : Sep 12, 2024, 9:46 PM IST

BIG ANNOUNCEMENT DERA BEAS
ਡੇਰਾ ਬਿਆਸ ਵੱਲੋਂ ਵੱਡਾ ਐਲਾਨ (ETV BHARAT)

ਅੰਮ੍ਰਿਤਸਰ: ਜਦੋਂ ਤੋਂ ਡੇਰਾ ਬਿਆਸ ਵੱਲੋਂ ਆਪਣੇ ਅਗਲੇ ਵਾਰਿਸ ਦਾ ਐਲਾਨ ਕੀਤਾ ਗਿਆ ਉਦੋਂ ਤੋਂ ਹਰ ਕਿਸੇ ਦੀ ਨਜ਼ਰ ਡੇਰਾ ਬਿਆਸ 'ਤੇ ਹੈ। ਇਸ ਦਾ ਸਭ ਤੋਂ ਵੱਡਾ ਕਾਰਨ 34 ਸਾਲ 'ਚ ਪਹਿਲੀ ਵਾਰ ਅਜਿਹਾ ਹੋਇਆ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।ਉਹ ਕਾਰਨ ਸੀ ਸਤੰਬਰ ਦੇ ਪਹਿਲੇ ਭੰਡਾਰੇ ਦੌਰਾਨ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਆਪਣੇ ਵਾਰਿਸ ਨੇ ਸਟੇਜ਼ ਸ਼ੇਅਰ ਕਰਨਾ ਸੀ।ਹੁਣ ਡੇਰਾ ਬਿਆਸ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ।

ਡੇਰੇ ਵੱਲੋਂ ਨੋਟੀਫਿਕੇਸ਼ਨ

ਦਰਅਸਲ, ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 3 ਜ਼ੋਨ ਬਣਾਏ ਗਏ ਹਨ। ਨਵੇਂ ਜ਼ੋਨਲ ਸੈਕਟਰੀ ਅਤੇ ਸਟੇਟ ਕੋਆਰਡੀਨੇਟਰਾਂ ਦੇ ਨਾਮ ਜਾਰੀ ਕੀਤੇ ਗਏ ਹਨ। ਡੇਰਾ ਬਿਆਸ ਨੇ ਇਸ ਸਬੰਧੀ ਲਿਸਟਾਂ ਜਾਰੀ ਕੀਤੀਆਂ ਹਨ।ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਜ਼ੋਨ 1 ਵਿਚ ਪੰਜਾਬ ਦੀ ਜ਼ਿੰਮੇਵਾਰੀ ਡਾ: ਕੇ.ਡੀ. ਸਿੰਘ, ਹਿਮਾਚਲ ਪ੍ਰਦੇਸ਼-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦ ਚੌਹਾਨ, ਜੰਮੂ-ਕਸ਼ਮੀਰ ਦੇ ਵੇਦ ਰਾਜ ਅੰਗੂਰਾਣਾ, ਉੱਤਰਾਖੰਡ ਦੀ ਜ਼ਿੰਮੇਵਾਰੀ ਸਚਿਨ ਚੋਪੜਾ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ੋਨ 2 ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸੀਤਾ ਰਾਮ ਚੋਪੜਾ, ਮੱਧ ਪ੍ਰਦੇਸ਼ ਦੀ ਮਿਆਂਕ ਸੇਠੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਦਿੱਤੀ ਗਈ ਹੈ।

ਕੌਣ-ਕੌਣ ਕੋਆਰਡੀਨੇਟਰ

ਜ਼ੋਨ 3 ਵਿੱਚ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਅਨੁਸਾਰ ਪਾਮਲ ਕਪੂਰ ਨੂੰ ਪੱਛਮੀ ਬੰਗਾਲ ਅਤੇ ਸਿੱਕਮ, ਅਜੀਤਪਾਲ ਸਿੰਘ ਗਾਬੜੀਆ ਨੂੰ ਮਹਾਰਾਸ਼ਟਰ 1, ਹਿਤੇਨ ਸੇਠੀ ਨੂੰ ਮਹਾਰਾਸ਼ਟਰ-2, ਪ੍ਰਕਾਸ਼ ਕੁਕਰੇਜਾ ਨੂੰ ਗੁਜਰਾਤ, ਰਾਜੇਸ਼ ਪਰੂਥੀ ਨੂੰ ਨੇਪਾਲ, ਰਫੀਕ ਅਹਿਮਦ ਨੂੰ ਕਰਨਾਟਕ, ਕੇਰਲ ਅਤੇ ਤਾਮਿਲਨਾਡੂ, ਆਰ. ਸ਼ੰਕਰ ਨੂੰ ਆਂਧਰਾ ਪ੍ਰਦੇਸ਼, ਲਕਸ਼ਮਣ ਟੀ ਨਾਨਵਾਨੀ ਨੂੰ ਤੇਲੰਗਾਨਾ, ਹਰੀਸ਼ ਮੁੰਜਾਲ ਬਿਹਾਰ, ਝਾਰਖੰਡ, ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।

ਦੱਸ ਦਈਏ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਹੋਣਗੇ। ਡੇਰੇ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਸੀ। ਡੇਰੇ ਵੱਲੋਂ ਚਿੱਠੀ ਜਾਰੀ ਕਰਦਿਆਂ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਡੇਰੇ ਦੀਆਂ ਸੁਸਾਇਟੀਆਂ ਦਾ ਪ੍ਰਸ਼ਾਸਨਿਕ ਸਰਪ੍ਰਸਤ ਐਲਾਨਿਆ ਹੈ। ਇਹ ਅੱਗੇ ਵਾਰਿਸ ਬਣਾਉਣ ਦੀ ਪਲਾਨਿੰਗ ਦਾ ਹਿੱਸਾ ਹੈ। ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਨੂੰ ਭਵਿੱਖ ਵਿੱਚ ਬਤੌਰ ‘ਸੰਤ ਸਤਿਗੁਰੂ’ ਸ਼ਰਧਾਲੂਆਂ ਨੂੰ ‘‘ਨਾਮ’’ ਦੇਣ ਦਾ ਵੀ ਅਧਿਕਾਰ ਦਿੱਤਾ ਜਾਵੇਗਾ।

Last Updated : Sep 12, 2024, 9:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.