ਅੰਮ੍ਰਿਤਸਰ : ਅੰਮ੍ਰਿਤਸਰ ਤਰਨਤਾਰਨ ਰੋਡ 'ਤੇ ਚਮਰੰਗਰੋੜ ਨਹਿਰ 'ਤੇ ਉਸ ਸਮੇਂ ਹਲਾਤ ਤਨਾਣਪੂਰਨ ਹੋ ਗਏ ਜਦੋਂ ਸਵੇਰੇ ਘਰ ਤੋਂ ਸੈਰ ਕਰਨ ਆਏ ਐੱਸਜੀਪੀਸੀ ਖਜਾਨਚੀ ਤਰਸੇਮ ਸਿੰਘ ਦੀ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ। ਜਿਸ ਤੋਂ ਬਾਅਦ ਮੌਕੇ 'ਤੇ ਕਈ ਐੱਸਜੀਪੀਸੀ ਅਧਿਕਾਰੀ ਮੁਲਾਜ਼ਮ ਅਤੇ ਤਰਸੇਮ ਸਿੰਘ ਦਾ ਪਰਿਵਾਰ ਵੀ ਪਹੁੰਚ ਗਿਆ ਹੈ।
ਇਸ ਦੌਰਾਨ ਐੱਸਜੀਪੀਸੀ ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਦੱਸਿਆ ਕਿ ਐੱਸਜੀਪੀਸੀ ਦਾ ਖਜਾਨਚੀ ਤਰਸੇਮ ਸਿੰਘ ਜੋ ਕਿ ਸਵੇਰੇ ਘਰ ਤੋਂ ਸੈਰ ਕਰਨ ਆਇਆ ਸੀ ਅਤੇ ਉਸ ਦੀ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਅਤੇ ਸਵੇਰ ਤੋਂ ਹੀ ਪਰਿਵਾਰ ਅਤੇ ਐੱਸਜੀਪੀਸੀ ਦੇ ਮੁਲਾਜ਼ਮ ਚਮਰੰਗ ਰੋਡ 'ਤੇ ਸਥਿਤ ਸੁਲਤਾਨਵਿੰਡ ਪੁਲਿਸ ਚੌਂਕੀ ਵਿਖੇ ਪਹੁੰਚੇ ਹਾਂ ਅਤੇ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ ਅਤੇ ਮਜ਼ਬੂਰਨ ਉਨ੍ਹਾਂ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਸੂਚਿਤ ਕਰਨਾ ਪਿਆ। ਬਾਅਦ ਵਿੱਚ ਪੁਲਿਸ ਹਰਕਤ ਵਿੱਚ ਆਈ ਅਤੇ ਉਨ੍ਹਾਂ ਨੇ ਨਹਿਰ ਦਾ ਪਾਣੀ ਬੰਦ ਕਰਵਾਇਆ। ਹੁਣ ਗੋਤਾਖੋਰਾਂ ਦੀ ਟੀਮ ਮੰਗਵਾ ਕੇ ਤਰਸੇਮ ਸਿੰਘ ਦੀ ਭਾਲ ਸ਼ੁਰੂ ਕੀਤੀ ਹੈ। ਪਰ ਸਵੇਰ ਤੋਂ ਹੀ ਪੁਲਿਸ ਵੱਲੋਂ ਉਨ੍ਹਾਂ ਨੂੰ ਕਾਫੀ ਖੱਜਲ ਖਰਾਬ ਕੀਤਾ ਜਾ ਰਿਹਾ ਹੈ।
ਨਹਿਰ ਦਾ ਪਾਣੀ ਬੰਦ ਕਰਵਾ ਕੇ ਗੋਤਾਖੋਰ ਮੰਗਵਾਏ
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਨਹਿਰ ਦਾ ਇਲਾਕਾ 2 ਥਾਣਿਆਂ ਦੇ ਅਧੀਨ ਆਉਂਦਾ ਹੈ। ਫਿਲਹਾਲ ਇਹ ਨਹੀਂ ਪਤਾ ਚੱਲ ਰਿਹਾ ਕਿ ਇਹ ਵਾਰਦਾਤ ਕਿਸ ਥਾਣੇ ਦੇ ਅਧੀਨ ਇਲਾਕੇ ਵਿੱਚ ਹੋਈ ਹੈ। ਫਿਲਹਾਲ ਉਨ੍ਹਾਂ ਵੱਲੋਂ ਨਹਿਰ ਦਾ ਪਾਣੀ ਬੰਦ ਕਰਵਾ ਕੇ ਅਤੇ ਗੋਤਾਖੋਰ ਮੰਗਵਾ ਕੇ ਐਸਜੀਪੀਸੀ ਖਜਾਨਚੀ ਤਰਸੇਮ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੂਰੇ ਮਾਮਲੇ 'ਤੇ ਜਾਂਚ ਕੀਤੀ ਜਾ ਰਹੀ ਹੈ।
- ਦੁਕਾਨਦਾਰ ਨੇ ਬਹਾਦਰੀ ਨਾਲ ਕੀਤਾ ਲੁਟੇਰਿਆਂ ਦਾ ਮੁਕਾਬਲਾ, ਗੋਲੀ ਮਾਰਨ ਮਗਰੋਂ ਵੀ ਨਹੀਂ ਡਰਿਆ, ਦੇਖੋ ਲਾਈਵ ਤਸਵੀਰਾਂ
- ਸਰਵਨ ਸਿੰਘ ਪੰਧੇਰ ਦਾ ਵੱਡਾ ਐਲਾਨ, ਪਿੰਡ ਟਪਿਆਲਾ ਵਿਖੇ ਹੋਵੇਗਾ ਕਿਸਾਨਾਂ ਦਾ ਵੱਡਾ ਇਕੱਠ, ਸੀਐੱਮ ਨੂੰ ਕਰਨਗੇ ਸਵਾਲ-ਜਵਾਬ
- ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਅਕਾਲੀ ਆਗੂ ਦਾ ਭਰਾ ਅਤੇ 2 ਔਰਤਾਂ ਜ਼ਖਮੀ, 50 ਦੇ ਕਰੀਬ ਹਮਲਾਵਰਾਂ ਨੇ ਕੀਤਾ ਹਮਲਾ