ETV Bharat / state

ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 3 ਮੁਲਜ਼ਮਾਂ ਸਮੇਤ 3 ਲਗਜ਼ਰੀ ਕਾਰਾਂ ਵੀ ਕੀਤੀਆਂ ਬਰਾਮਦ - AMRITSAR POLICE ARRESTS 3 ACCUSED

ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ।

CAR THEFT GANG BUSTED
ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ (ETV Bharat)
author img

By ETV Bharat Punjabi Team

Published : April 17, 2025 at 8:52 PM IST

2 Min Read

ਅੰਮ੍ਰਿਤਸਰ: ਮਾਣਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਾੜੇ ਅਨਸਰਾਂ ਤੇ ਲੁੱਟਾਂ-ਖੋਹਾਂ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਗੱਡੀ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ। ਜਿਸ ਦੇ ਚੱਲਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ।

ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ (ETV Bharat)

ਗਿਰੋਹ ਦਾ ਪਰਦਾਫਾਸ਼

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਕਬੀਰ ਪਾਰਕ ਸਮੇਤ ਸਾਥੀ ਕਮਚਾਰੀਆਂ ਵੱਲੋਂ ਚੌਰੀ ਦੀਆਂ ਗੱਡੀਆ ਖਰੀਦਣ ਤੇ ਵੇਚਣ ਵਾਲੇ ਸਰਗਰਮ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਪੁਲਿਸ ਪਾਰਟੀ ਵੱਲੋਂ ਪੁਖਤਾਂ ਸੂਚਨਾਂ ਦੇ ਅਧਾਰ 'ਤੇ ਨੇੜੇ ਫਾਟਕ ਕੋਟ ਖਾਲਸਾ ਦੇ ਖੇਤਰ ਤੋਂ 3 ਵਿਅਕਤੀਆਂ ਸਾਹਿਬ ਸਿੰਘ, ਗੁਰਮੀਤ ਸਿੰਘ ਉਰਫ ਡਿੰਪਲ, ਗ੍ਰੀਸ਼ ਕੁਮਾਰ ਉਰਫ ਗੈਰੀ, ਜ਼ਿਲ੍ਹਾ ਤਰਨਤਾਰਨ ਨੂੰ ਸਮੇਤ ਥਾਰ ਗੱਡੀ ਬਿਨਾਂ ਨੰਬਰੀ ਕਾਬੂ ਕੀਤਾ ਗਿਆ।

ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਜਦੋਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕਰਨ 'ਤੇ ਇਨ੍ਹਾਂ ਨੇ 2 ਚੋਰੀ ਦੀਆਂ ਹੋਰ ਗੱਡੀਆਂ ਸਫਾਰੀ ਬਿਨਾਂ ਨੰਬਰੀ ਅਤੇ ਸਵਿੱਫਟ ਜਿਸ 'ਤੇ ਜਾਅਲੀ ਨੰਬਰ PB43-E-5355 ਲੱਗੀ ਹੋਈ, ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਇਹ ਗੱਡੀਆਂ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਨੇ ਅੱਗੇ ਵੇਚਣ ਲਈ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਮੁੱਖ ਸਰਗਰਮ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਦੋਨੋਂ ਚੰਡੀਗੜ੍ਹ ਤੇ ਜੀਰਕਪੁਰ ਨਾਲ ਸਬੰਧ ਰੱਖਦੇ ਹਨ। ਇਹ ਦੂਸਰੇ ਸੂਬਿਆਂ ਦਿੱਲੀ ਅਤੇ ਹਿਮਾਚਲ ਤੋਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੇ ਚੈਸੀ ਤੇ ਇੰਜਣ ਨੰਬਰਾਂ ਨੂੰ ਟੈਪਰ ਕਰਕੇ, ਜਾਅਲੀ ਆਰ.ਸੀ. ਬਣਵਾ ਕੇ ਗੱਡੀਆਂ ਨੂੰ ਅੱਗੇ ਵੇਚਣ ਲਈ ਆਪਣੇ ਸਾਥੀਆਂ ਨੂੰ ਦੇ ਦਿੰਦੇ ਸਨ।

ਚੋਰੀ ਦੀਆਂ ਗੱਡੀਆਂ ਸਪਲਾਈ ਕਰਨ ਬਾਰੇ ਬਰੀਕੀ ਨਾਲ ਪੁੱਛਗਿੱਛ

ਇਸ ਗਿਰੋਹ ਦੇ ਸਰਗਰਮ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਦੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਸਾਥੀਆਂ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਮੁਕੱਦਮੇਂ ਦਰਜ ਹਨ। ਇਨ੍ਹਾਂ ਦੇ ਸਾਥੀਆਂ ਪਾਸੋਂ ਕਰੀਬ 50/60 ਚੋਰੀ ਦੀਆਂ ਗੱਡੀਆਂ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਸਨ। ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਇਨ੍ਹਾਂ ਮੁਕੱਦਮਿਆਂ ਵਿੱਚ ਵੀਂ ਨਾਮਜ਼ਦ ਸਨ। ਇਨ੍ਹਾਂ ਦੋਨਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਸਰਗਰਮ ਸਾਥੀਆਂ ਅਤੇ ਚੋਰੀ ਦੀਆਂ ਗੱਡੀਆਂ ਸਪਲਾਈ ਕਰਨ ਬਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਇਨ੍ਹਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗਰੀਸ਼ ਉਰਫ ਗੈਰੀ ਜਿਸ ਦੀ ਉਮਰ 26 ਸਾਲ ਦੇ ਕਰੀਬ ਹੈ। ਉਸ ਦੇ ਖਿਲਾਫ ਪਹਿਲਾਂ ਹੀ 6 ਮੁਕਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਹਨ ਤੇ ਇਸ ਦੇ ਦੂਸਰੇ ਸਾਥੀ ਸਾਹਿਬ ਸਿੰਘ 'ਤੇ ਇੱਕ ਮਾਮਲਾ ਦਰਜ ਹੈ। ਉੱਥੇ ਹੀ ਤੀਸਰਾ ਸਾਥੀ ਜੋ ਗੁਰਮੀਤ ਸਿੰਘ ਡਿੰਪਲ ਹੈ ਉਸ ਦੇ ਖਿਲਾਫ ਫਿਲਹਾਲ ਕੋਈ ਮਾਮਲਾ ਦਰਜ ਨਹੀਂ ਹੈ, ਬਾਕੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.