ਅੰਮ੍ਰਿਤਸਰ: "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਲਗਾਤਾਰ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਮਾਮਲਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਡੀ ਅਦਿੱਤਿਆ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਥਾਣਾ ਘਰਿੰਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ, ਜਿਸ ਵਿੱਚ ਪੁਲਿਸ ਨੇ ਤਿੰਨ ਕਿਲੋ ਹੈਰੋਇਨ ਦੇ ਨਾਲ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਮੁਲਜ਼ਮ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ।
'ਹੈਰੋਇਨ ਦੀਆਂ ਖੇਪਾਂ ਮੰਗਵਾਉਣ 'ਚ ਸੀ ਐਕਟਿਵ'
ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਤਰਸੇਮ ਸਿੰਘ ਉਰਫ ਸੇਮਾ ਦੇ ਰੂਪ ਵਿੱਚ ਹੋਈ ਹੈ ਅਤੇ ਇਸ ਦਾ ਇੱਕ ਸਾਥੀ ਦਿਲਬਾਗ ਸਿੰਘ ਹੈ, ਜਿਸ ਨੂੰ ਕਿ ਨਾਮਜ਼ਦ ਕੀਤਾ ਹੈ। ਇਹ ਪਿਛਲੇ ਇੱਕ ਸਾਲ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਦੇ ਵਿੱਚ ਐਕਟਿਵ ਸੀ ਅਤੇ ਫਿਲਹਾਲ ਇਸ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹੱਥ ਲੱਗੀ ਹੈ।
ਇਕ ਹੋਰ ਵੱਡੀ ਸਫਲਤਾ
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਵੱਡੀ ਸਫਲਤਾ ਹੱਥ ਲੱਗੀ ਹੈ। ਜਿਸ ਵਿੱਚ ਅੱਜ ਪੁਲਿਸ ਨੇ 528 ਗ੍ਰਾਮ ਹੈਰੋਇਨ, 01 ਪਿਸਟਲ ਗਲੋਕ 9MM ਸਮੇਤ 02 ਮੈਗਜ਼ੀਨ, 01 ਕਰੋੜ 24 ਲੱਖ ਰੁਪਏ, 3400 ਦਰਾਮ, 5000 ਅਮਰੀਕੀ ਡਾਲਰ ਡਰੱਗ ਮਨੀ, ਇਕ ਪੈਸੇ ਗਿਣਨ ਵਾਲੀ ਮਸ਼ੀਨ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰ, ਇਕ ਸਵਿਫਟ ਕਾਰ ਬਿਨਾਂ ਨੰਬਰੀ, ਇਕ ਕਾਰ ਹਾਂਡਾ ਸਿਟੀ ਵੀ ਬਰਾਮਦ ਕੀਤੀ ਹੈ।
ਜਿਸ ਵਿਚ ਪੁਲਿਸ ਨੇ ਰਣਜੀਤ ਸਿੰਘ ਉਰਫ ਰਾਣਾ ਤੇ ਉਸ ਦੇ ਸਾਥੀ ਸ਼ੈਲਿੰਦਰ ਸਿੰਘ ਉਰਫ ਸੇਲੂ ਅਤੇ ਗੁਰਦੇਵ ਸਿੰਘ ਉਰਫ ਗੋਪੀ ਅਤੇ ਸ਼ੈਲਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਅਸੀਂ ਵੱਖ-ਵੱਖ ਜਗ੍ਹਾਵਾਂ ਤੋਂ ਡਰੱਗ ਮਨੀ ਇਕੱਠੀ ਕਰਦੇ ਸੀ। ਉਹ ਸਾਰੇ ਪੈਸੇ ਅੱਗੇ ਅਸੀਂ ਗੁਰਪਾਲ ਸਿੰਘ ਨੂੰ ਦਿੰਦੇ ਹਾਂ ਤੇ ਫਿਰ ਪੁਲ਼ਿਸ ਨੇ ਗੁਰਪਾਲ ਸਿੰਘ ਤੋਂ ਵੀ 91 ਲੱਖ ਭਾਰਤੀ ਕਰੰਸੀ, 3400 ਬਰਾਮਦ, 5000 ਅਮਰੀਕੀ ਡਾਲਰ ਡਰੱਗ ਮਨੀ, ਇਕ ਪੈਸੇ ਗਿਣਨ ਵਾਲੀ ਮਸ਼ੀਨ, ਇਕ ਕਾਰ ਵੀ ਬਰਾਮਦ ਕੀਤੀ ਹੈ।