ਅੰਮ੍ਰਿਤਸਰ : ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਦਿਹਾਤੀ ਪੁਲਿਸ ਵੱਲੋਂ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਕਿਲੋ 544 ਗਰਾਮ ਹੈਰੋਇਨ ਅਤੇ 6 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਸ਼ੱਕੀ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਅਤੇ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਚਾਰ ਕਿਲੋ 544 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਸੱਤ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 6 ਮੋਬਾਇਲ ਫੋਨ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ। ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੋੜ ਪਿੰਡ ਪੱਧਰੀ, ਚੌਂਕ ਅੱਡਾ ਘਰਿੰਡਾ ਵਿਖੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਸਨ। ਜਿਸ ਨੂੰ ਰੋਕ ਕੇ ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹਨੀ ਲੁਧਿਆਣਾ ਤੇ ਜਸ਼ਨਦੀਪ ਸਿੰਘ ਉਰਫ ਜਸ਼ਨ ਵਾਸੀ ਮੋਦੇ ਥਾਣਾ ਘਰਿੰਡਾ ਅੰਮ੍ਰਿਤਸਰ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਮੌਦੇ ਥਾਣਾ ਘਰਿੰਡਾ ਹਾਲ ਵਾਸੀ ਖਾਪੜਖੇੜੀ ਰੋਡ, ਗੁਰੂ ਕੀ ਵਡਾਲੀ, ਥਾਣਾ ਛੇਹਰਟਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਤਲਾਸ਼ੀ ਕਰਨ ਤੇ ਇਨ੍ਹਾਂ ਨੌਜਵਾਨਾਂ ਕੋਲੋਂ 3 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਤੇ ਉਕਤ ਹਰਪ੍ਰੀਤ ਸਿੰਘ ਉਰਫ ਹਨੀ, ਜਸ਼ਨਦੀਪ ਸਿੰਘ ਉਰਫ ਜਸ਼ਨ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੂੰ 3 ਕਿੱਲੋ ਹੈਰੋਇੰਨ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਉੱਥੇ ਹੀ ਦੂਜੇ ਮਾਮਲੇ ਦੇ ਵਿੱਚ ਥਾਣਾ ਰਮਦਾਸ ਵੱਲੋਂ ਹੈਪੀ ਪਛਿਆ ਦੇ ਸਾਥੀਆਂ ਨੂੰ ਗਸ਼ਤ ਦੌਰਾਨ ਸੱਕੀ ਪੁੱਲ ਪਿੰਡ ਕੁਰਾਲੀਆ ਤੋਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗੁਰਪ੍ਰੀਤ ਉਰਫ ਗੋਪੀ, ਰਾਜਨ ਉਰਫ ਟਿੱਡੀ, ਭਗਵਾਨ ਸਿੰਘ ਪਿੰਡ ਕੁਰਾਲੀਆ ਅਤੇ ਰੁਪਿੰਦਰ ਸਿੰਘ ਉਰਫ ਰੂਪਾ ਨੂੰ 1 ਕਿੱਲੋ 544 ਗ੍ਰਾਮ ਹੈਰੋਇੰਨ ਸਮੇਤ ਅਤੇ 6 ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸਦੇ ਚਲਦਿਆਂ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਹੀ ਲੈ ਕੇ ਆਉਂਦੇ ਸੀ ਜੋ ਇਹ ਇੱਥੇ ਸਪਲਾਈ ਕਰਦੇ ਸਨ।
ਗੋਲੀ ਲੱਗਣ ਕਾਰਨ 1 ਮੁਲਜ਼ਮ ਜਖ਼ਮੀ
ਉੱਥੇ ਹੀ ਐਸਐਸਪੀ ਮਨਿਦਰ ਸਿੰਘ ਨੇ ਦੱਸਿਆ ਕਿ ਜੀਵਨ ਫੌਜੀ ਜੋ ਕੇ ਵਿਦੇਸ਼ ਵਿੱਚ ਹੈ ਉਸਦੇ ਸਾਥੀਆ ਵੱਲੋਂ ਪਿਛਲੇ ਦਿਨੀਂ ਪਿੰਡ ਮਾਹਲ ਵਿਖੇ ਨਾਮਧਾਰੀਆ ਕਰਿਆਨਾ ਸਟੋਰ ਦੇ ਮਾਲਕ 'ਤੇ ਗੋਲੀ ਚਲਾਈ ਗਈ ਸੀ। ਜਿਸਦੇ ਚਲਦਿਆਂ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਵਿੱਚੋਂ ਇੱਕ ਅਰਸ਼ਦੀਪ ਕੋਲੋਂ ਪਿਸਤੌਲ ਰਿਕਵਰ ਕਰਨ ਲਈ ਸਾਡੀ ਪੁਲਿਸ ਟੀਮ ਲੈ ਕੇ ਗਈ ਸੀ ਜਿਸ ਦੇ ਵੱਲੋਂ ਪੁਲਿਸ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਉਸ ਦੀ ਲੱਤ 'ਤੇ ਗੋਲੀ ਮਾਰੀ ਗਈ ਤੇ ਉਹ ਗੰਭੀਰ ਨੂੰ ਵੀ ਜਖ਼ਮੀ ਹੋ ਗਿਆ ਉਸ ਨੂੰ ਇਲਾਜ਼ ਦੇ ਲਈ ਹਸਪਤਾਲ ਦਾ ਕਰਾਇਆ ਗਿਆ ਇਨ੍ਹਾ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।