ETV Bharat / state

ਅਕਸ਼ੈ ਤ੍ਰਿਤੀਆ ਅੱਜ, ਜਾਣੋ ਸੋਨਾ-ਚਾਂਦੀ ਖਰੀਦਣ ਦਾ ਸ਼ੁੱਭ ਸਮਾਂ, ਪੂਜਾ ਮੁਹੂਰਤ ਅਤੇ ਵਿਧੀ ਬਾਰੇ - AKSHAYA TRITIYA 2025

Akshaya Tritiya 2025:ਅਕਸ਼ੈ ਤ੍ਰਿਤੀਆ ਦਾ ਦਿਨ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਸਾਲ ਅਕਸ਼ੈ ਤ੍ਰਿਤੀਆ 30 ਅਪ੍ਰੈਲ ਨੂੰ ਯਾਨੀ ਅੱਜ ਮਨਾਇਆ ਜਾ ਰਿਹਾ ਹੈ।

Akshaya Tritiya puja vidhi
ਅਕਸ਼ੈ ਤ੍ਰਿਤੀਆ 2025 (GETTY/CANVA)
author img

By ETV Bharat Punjabi Team

Published : April 29, 2025 at 8:04 AM IST

Updated : April 30, 2025 at 10:06 AM IST

2 Min Read

ਹੈਦਰਾਬਾਦ ਡੈਸਕ: ਅਕਸ਼ੈ ਤ੍ਰਿਤੀਆ ਹਿੰਦੂ ਧਰਮ ਦਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਹ ਵੈਸਾਖ ਦੇ ਸ਼ੁਕਲ ਪਕਸ਼ ਦੀ ਤ੍ਰਿਤੀਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦੀ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ। ਹਾਲਾਂਕਿ, ਅਕਸ਼ੈ ਤ੍ਰਿਤੀਆ ਮਨਾਉਣ ਦੀ ਤਰੀਕ ਨੂੰ ਲੈ ਕੇ ਕੁਝ ਕਨਫਿਊਜ਼ਨ ਲੋਕਾਂ ਵਿੱਚ ਪਾਈ ਜਾ ਰਹੀ ਹੈ। ਅਕਸ਼ੈ ਤ੍ਰਿਤੀਆ 29 ਅਪ੍ਰੈਲ ਨੂੰ ਮਨਾਈ ਗਈ ਜਾਂ 30 ਅਪ੍ਰੈਲ ਨੂੰ ਵੀ, ਆਓ ਜਾਣਦੇ ਹਾਂ।

ਕਦੋ ਤੋਂ ਸ਼ੁਰੂ ਹੋ ਰਹੀ ਅਕਸ਼ੈ ਤ੍ਰਿਤੀਆ

ਹਿੰਦੂ ਕੈਲੰਡਰ ਦੇ ਅਨੁਸਾਰ, ਇਸ ਸਾਲ ਅਕਸ਼ੈ ਤ੍ਰਿਤੀਆ ਬੁੱਧਵਾਰ, 30 ਅਪ੍ਰੈਲ ਨੂੰ ਮਨਾਈ ਜਾਵੇਗੀ। ਤ੍ਰਿਤੀਆ ਤਿਥੀ 29 ਅਪ੍ਰੈਲ ਨੂੰ ਰਾਤ 11:47 ਵਜੇ ਸ਼ੁਰੂ ਹੋਵੇਗੀ ਅਤੇ 30 ਅਪ੍ਰੈਲ ਨੂੰ ਰਾਤ 09:37 ਵਜੇ ਤੱਕ ਚੱਲੇਗੀ। ਉਦਯ ਤਿਥੀ ਦੇ ਅਨੁਸਾਰ, ਅਕਸ਼ੈ ਤ੍ਰਿਤੀਆ ਦਾ ਤਿਉਹਾਰ 30 ਅਪ੍ਰੈਲ ਨੂੰ ਹੀ ਮਨਾਇਆ ਜਾਵੇਗਾ।

ਅਕਸ਼ੈ ਤ੍ਰਿਤੀਆ ਪੂਜਾ ਮੁਹੂਰਤ - ਸਵੇਰੇ 05:40 ਤੋਂ ਦੁਪਹਿਰ 12:18 ਤੱਕ।

ਅਕਸ਼ੈ ਤ੍ਰਿਤੀਆ ਮੌਕੇ ਸੋਨਾ-ਚਾਂਦੀ ਖਰੀਦਣ ਲਈ ਸ਼ੁੱਭ ਸਮਾਂ

29 ਅਪ੍ਰੈਲ, ਸ਼ਾਮ 05:31 ਤੋਂ ਲੈ ਕੇ 30 ਅਪ੍ਰੈਲ ਨੂੰ ਸਵੇਰੇ 05:41 ਵਜੇ ਤੱਕ।

Akshaya Tritiya 2025
ਅਕਸ਼ੈ ਤ੍ਰਿਤੀਆ 2025 (GETTY IMAGE)

ਅਕਸ਼ੈ ਤ੍ਰਿਤੀਆ ਪੂਜਾ ਵਿਧੀ

  • ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਲਾਲ ਰੰਗ ਦੇ ਕੱਪੜੇ ਪਾਓ।
  • ਘਰ ਵਿੱਚ ਮੰਦਰ ਨੂੰ ਸਾਫ਼ ਕਰੋ ਅਤੇ ਚੌਂਕੀ 'ਤੇ ਲਾਲ ਜਾਂ ਪੀਲਾ ਕੱਪੜਾ ਵਿਛਾਓ।
  • ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਮੂਰਤੀ ਸਥਾਪਿਤ ਕਰੋ।
  • ਉਨ੍ਹਾਂ ਨੂੰ ਗੰਗਾਜਲ ਨਾਲ ਇਸ਼ਨਾਨ ਕਰਵਾਓ ਅਤੇ ਉਨ੍ਹਾਂ ਨੂੰ ਰੋਲੀ, ਚੰਦਨ, ਅਕਸ਼ਤ, ਫੁੱਲ, ਧੂਪ ਅਤੇ ਦੀਪ ਅਰਪਿਤ ਕਰੋ।
  • ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੇ ਮੰਤਰਾਂ ਦਾ ਜਾਪ ਕਰੋ।
  • ਵਿਸ਼ਨੂੰ ਸਹਸ੍ਰਨਾਮ ਦਾ ਪਾਠ ਕਰਨਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
  • ਇਸ ਤੋਂ ਬਾਅਦ ਭੋਗ ਵਿੱਚ ਖੀਰ ਚੜ੍ਹਾਓ।
  • ਅੰਤ ਵਿੱਚ ਆਰਤੀ ਕਰੋ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡੋ।

Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ETV Bharat ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।

Last Updated : April 30, 2025 at 10:06 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.