ETV Bharat / state

ਬਿਕਰਮ ਸਿੰਘ ਮਜੀਠੀਆ ਐਸਆਈਟੀ ਅੱਗੇ ਹੋਏ ਪੇਸ਼, ਮਜੀਠੀਆ ਨੇ ਆਖਿਆ "ਮੈਂ ਡਰਦਾ ਨਹੀਂ" - BIKRAM SINGH MAJITHIA

author img

By ETV Bharat Punjabi Team

Published : Aug 8, 2024, 1:47 PM IST

Majithia On CM Mann : ਬਿਕਰਮ ਮਜੀਠੀਆ ਨੇ ਆਖਿਆ ਕਿ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਣਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਭ ਕੁਝ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਹੋ ਰਿਹਾ ਹੈ।

bikram singh majithia appear before sit today patiala
ਬਿਕਰਮ ਸਿੰਘ ਮਜੀਠੀਆ ਐਸਆਈਟੀ ਅੱਗੇ ਹੋਏ ਪੇਸ਼, ਮਜੀਠੀਆ ਨੇ ਆਖਿਆ "ਮੈਂ ਡਰਦਾ ਨਹੀਂ" (MAJITHIA APPEAR BEFORE SIT)
ਬਿਕਰਮ ਸਿੰਘ ਮਜੀਠੀਆ ਐਸਆਈਟੀ ਅੱਗੇ ਹੋਏ ਪੇਸ਼, ਮਜੀਠੀਆ ਨੇ ਆਖਿਆ "ਮੈਂ ਡਰਦਾ ਨਹੀਂ" (Etv Bharat)

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਵਿੱਚ ਅੱਜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ। ਇਸ ਪੇਸ਼ੀ ਲਈ ਉਹ ਪਟਿਆਲਾ ਪਹੁੰਚੇ। ਇਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਬੇਂ ਹੱਥੀਂ ਲਿਆ। ਉਨ੍ਹਾਂ ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਆਖਿਆ ਕਿ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਣਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਭ ਕੁਝ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਹੋ ਰਿਹਾ ਹੈ।

ਮੈਂਨੂੰ ਜਾਣਕੇ ਕੀਤਾ ਜਾ ਰਿਹਾ ਤੰਗ: ਬਿਕਰਮ ਮਜੀਠੀਆ ਨੇ ਆਖਿਆ ਕਿ ਜਿਸ ਤਰ੍ਹਾਂ ਵਿਸ਼ੇਸ਼ ਜਾਂਚ ਟੀਮ ਮੈਨੂੰ ਵਾਰ-ਵਾਰ ਜਾਂਚ ਲਈ ਬੁਲਾ ਰਹੀ ਹੈ, ਉਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਿੱਟ 'ਤੇ ਕਿੰਨਾ ਦਬਾਅ ਹੈ, ਜਦਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਖਰੜ ਜੇਲ੍ਹ ਵਿੱਚ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਸੱਚ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਆਖਿਆ ਸੀ ਕਿ ਇਹ ਇੰਟਰਵਿਊ ਪੰਜਾਬ 'ਚ ਹੀ ਹੋਈ ਹੈ ਪਰ ਹੁਣ ਸੱਚ ਸਭ ਦੇ ਸਾਹਮਣੇ ਆ ਗਿਆ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਾਫ਼ ਕਿਹਾ ਸੀ ਕਿ ਇਹ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ ਪਰ ਹੁਣ ਹਾਈਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿੱਚ ਸੱਚਾਈ ਸਾਹਮਣੇ ਆ ਗਈ ਹੈ। ਇਸ ਵਿੱਚ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਹੋਈ ਸੀ।

ਮੈਂ ਡਰਦਾ ਨਹੀਂ: ਬਿਕਰਮ ਮਜੀਠੀਆ ਨੇ ਕਿਹਾ ਸਭ ਨੂੰ ਪਤਾ ਹੈ ਕਿ ਮੈਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੋਲਦਾ ਰਹਾਂਗਾ। ਉਹ ਮੇਰੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਮੇਰੀ ਆਵਾਜ਼ ਦਬਾਉਣ ਲਈ ਹੀ ਮੈਨੂੰ ਇਸ ਮਾਮਲੇ ਵਿੱਚ ਘਸੀਟਿਆ ਗਿਆ ਹੈ ਪਰ ਮੈਂ ਡਰਦਾ ਨਹੀਂ। ਬਿਕਰਮ ਮਜੀਠੀਆ ਬੋਲਦਾ ਹੈ ਅਤੇ ਬੋਲਦਾ ਰਹੇਗਾ। ਦਰਅਸਲ ਵਿੱਚ ਸਿੱਟ ਵੱਲੋਂ 8 ਅਗਸਤ ਲਈ ਮਜੀਠੀਆ ਨੂੰ ਤਲਬ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਮਜੀਠੀਆ ਨੂੰ ਦੋ ਵਾਰ ਤਲਬ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.