ETV Bharat / state

ਪਹਿਲਗਾਮ ਹਮਲਾ ਸਰਹੱਦਾਂ ਨਾਲ ਵੰਡੇ ਹੋਏ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਕਰ ਰਿਹਾ ਉਜਾਗਰ, ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਪਾਕਿਸਤਾਨੀ ਨਾਗਿਰਕ - PAKISTANI CITIZENS RETURN HOME

ਭਾਰਤ ਸਰਕਾਰ ਵੱਲੋਂ ਆਦੇਸ਼ ਜਾਰੀ, ਪਾਕਿਸਤਾਨੀ ਨਾਗਰਿਕ ਜੋ ਭਾਰਤ ਵਿੱਚ ਘੁੰਮਣ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਹਨ ਉਹ ਵਾਪਸ ਆਪਣੇ ਦੇਸ਼ ਪਰਤ ਜਾਣ।

PAKISTANI CITIZENS RETURN HOME
ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਪਾਕਿਸਤਾਨੀ ਨਾਗਿਰਕ (ETV Bharat)
author img

By ETV Bharat Punjabi Team

Published : April 28, 2025 at 3:27 PM IST

4 Min Read

ਅੰਮ੍ਰਿਤਸਰ: 22 ਅਪ੍ਰੈਲ ਸ਼੍ਰੀਨਗਰ ਦੇ ਪਹਿਲਗਾਮ ਵਿਖੇ 26 ਸੈਲਾਨੀਆ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖਿਲਾਫ ਲਏ ਗਏ ਸਖਤ ਫੈਸਲੇ ਦੇ ਮੱਦੇਨਜ਼ਰ ਭਾਰਤ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪਾਕਿਸਤਾਨ ਸਰਹੱਦ ਉੱਤੇ ਪਾਕ ਰੇਂਜਰਾਂ ਅਤੇ ਪਾਕ ਆਰਮੀ ਵੱਲੋਂ ਆਪਣੀ ਹਲਚਲ ਦਿਨ ਅਤੇ ਰਾਤ ਸਮੇਂ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਭਾਰਤ ਸਰਕਾਰ ਵਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਘੁੰਮਣ ਦੇ ਲਈ ਆਏ ਹਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਹਨ ਉਹ ਵਾਪਸ ਆਪਣੇ ਦੇਸ਼ ਪਰਤ ਜਾਣ। ਜਿਸ ਦੇ ਚਲਦੇ 24 ਤਰੀਕ ਤੋਂ ਪਾਕਿਸਤਾਨੀ ਨਾਗਰਿਕ ਅਟਾਰੀ ਵਾਹਗਾ ਬਾਰਡਰ ਰਾਹੀਂ ਆਪਣੇ ਵਤਨ ਪਾਕਿਸਤਾਨ ਲਈ ਜਾ ਰਹੇ ਹਨ। ਉੱਥੇ ਹੀ 27 ਅਪ੍ਰੈਲ ਤੱਕ ਜੋ ਪਾਕਿਸਤਾਨੀ ਡਿਪਲੋਮੈਟ ਹਨ ਉਹ ਵਾਪਸ ਵਤਨ ਜਾ ਸਕਦੇ ਸਨ। ਜਿਹੜੇ ਵੀ ਲੋਕ ਓਫਿਸ਼ੀਅਲ ਵੀਜ਼ੇ ਉੱਤੇ ਆਏ ਹਨ ਜਾਂ ਮੈਡੀਕਲ ਵੀਜ਼ੇ 'ਤੇ ਆਏ ਹਨ, ਇਸ ਤੋਂ ਜੋ ਬੱਚੇ ਲੰਮੇ ਸਮੇਂ ਦੇ ਵੀਜ਼ੇ ਉੱਤੇ ਆਏ ਹਨ ਉਹ 29 ਅਪ੍ਰੈਲ ਤੱਕ ਵਾਪਸ ਜਾ ਸਕਦੇ ਹਨ।

ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਪਾਕਿਸਤਾਨੀ ਨਾਗਿਰਕ (ETV Bharat)

ਪਾਕਿਸਤਾਨੀ ਆਪਣੇ ਵਤਨ ਪਰਤੇ

ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ 'ਤੇ ਲਗਾਤਾਰ ਪਾਕਿਸਤਾਨੀ ਨਾਗਰਿਕਾਂ ਦਾ ਆਪਣੇ ਦੇਸ਼ ਵਿੱਚ ਜਾਣਾ ਚੱਲ ਰਿਹਾ ਹੈ। ਪਰ ਉੱਥੇ ਹੀ ਅੱਜ 28 ਅਪ੍ਰੈਲ ਨੂੰ ਸਵੇਰੇ ਇੱਕ ਪਰਿਵਾਰ ਜੋ ਕਿ ਪਾਕਿਸਤਾਨ ਦੇ ਖੈਰਾਬਾਦ ਸਿੰਧ ਦਾ ਰਹਿਣ ਵਾਲਾ ਹੈ। ਉਹ ਆਪਣੇ ਬੱਚਿਆਂ ਦੇ ਨਾਲ ਤੀਰਥ ਯਾਤਰਾ ਦੇ ਲਈ ਆਇਆ ਸੀ ਪਰ ਭਾਰਤ ਵਿੱਚ ਮਾਹੌਲ ਖਰਾਬ ਹੋਣ ਦੇ ਚਲਦੇ ਉਨ੍ਹਾਂ ਨੂੰ ਅੱਧ ਵਿਚਾਲੇ ਆਪਣੀ ਯਾਤਰਾ ਛੱਡ ਕੇ ਵਾਪਸ ਜਾਣਾ ਪੈ ਰਿਹਾ ਹੈ ਜਿਸ ਕਰਕੇ ਉਹ ਕਾਫੀ ਦੁਖੀ ਵੀ ਨਜ਼ਰ ਆਏ।

ਪਾਕਿਸਤਾਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਅਸੀਂ ਸਹੀ ਤਰੀਕੇ ਦੇ ਨਾਲ ਤੀਰਥ ਯਾਤਰਾ ਵੀ ਨਹੀਂ ਕਰ ਸਕੇ ਅਤੇ ਨਾ ਹੀ ਘੁੰਮ ਫਿਰ ਸਕੇ। ਜਿਸ ਦੇ ਚਲਦੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਪਾਕਿਸਤਾਨ ਜਾ ਰਹੇ ਹਾਂ। ਮਨ ਵਿੱਚ ਬਹੁਤ ਦੁੱਖ ਹੈ ਕਿ ਅਸੀਂ ਤੀਰਥ ਯਾਤਰਾ ਦੇ ਲਈ ਆਏ ਸੀ ਪਰ ਸਹੀ ਤਰੀਕੇ ਨਾਲ ਆਪਣੇ ਗੁਰੂਆਂ ਪੀਰਾਂ ਦੇ ਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ, ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ।

13 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਆਈ ਭਾਰਤ

ਦਿੱਲੀ ਦੀ ਰਹਿਣ ਵਾਲੀ ਰੁਖਸਾਰ ਅੱਜ ਆਪਣੇ ਚਾਰ ਛੋਟੇ ਬੱਚਿਆਂ ਨਾਲ ਅਟਾਰੀ ਬਾਰਡਰ 'ਤੇ ਪਹੁੰਚੀ ਹੈ। ਜਿੱਥੇ ਉਸ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ। ਰੁਖਸਾਰ ਦਾ ਵਿਆਹ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੋਇਆ ਸੀ। ਉਸ ਕੋਲ ਭਾਰਤੀ ਪਾਸਪੋਰਟ ਹੈ ਜਦੋਂ ਕਿ ਉਸ ਦੇ ਚਾਰ ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ ਹੈ। ਉਹ 13 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਭਾਰਤ ਦੇ ਤਣਾਅਪੂਰਨ ਮਾਹੌਲ ਕਾਰਨ ਉਸ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਰੁਖਸਾਰ ਨੇ ਸਰਹੱਦੀ ਅਧਿਕਾਰੀਆਂ ਨੂੰ ਦੱਸਿਆ ਕਿ ਉਸਦਾ ਪਤੀ ਵੀ ਬਿਮਾਰ ਹੈ ਅਤੇ ਪਾਕਿਸਤਾਨ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਭਾਵੁਕ ਆਵਾਜ਼ ਵਿੱਚ ਉਨ੍ਹਾਂ ਨੇ ਕਿਹਾ, "ਜੇ ਮੈਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਮੇਰੇ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ?" ਉਸ ਨੇ ਅਧਿਕਾਰੀਆਂ ਨੂੰ ਮਨੁੱਖੀ ਆਧਾਰ 'ਤੇ ਮਦਦ ਦੀ ਅਪੀਲ ਕੀਤੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ। ਰੁਖਸਾਰ ਅਤੇ ਉਸ ਦੇ ਬੱਚਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਤੋਂ ਮਾਰਗਦਰਸ਼ਨ ਮੰਗਿਆ ਗਿਆ ਹੈ। ਰੁਖਸਾਰ ਦਾ ਮਾਮਲਾ ਇਕ ਵਾਰ ਫਿਰ ਸਰਹੱਦਾਂ ਨਾਲ ਵੰਡੇ ਹੋਏ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਾ ਹੈ ਅਤੇ ਜਿਨ੍ਹਾਂ ਦੀ ਜ਼ਿੰਦਗੀ ਸਿੱਧੇ ਤੌਰ 'ਤੇ ਸਿਆਸੀ ਰਿਸ਼ਤਿਆਂ ਨਾਲ ਪ੍ਰਭਾਵਿਤ ਹੁੰਦੀ ਹੈ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਮਾਨਵਤਾਵਾਦੀ ਪਹੁੰਚ ਅਪਣਾ ਕੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ।

ਵਤਨ ਵਾਪਸ ਜਾਣ ਲਈ ਮਜ਼ਬੂਰ

ਉੱਥੇ ਹੀ ਕਰਾਚੀ ਦੀ ਰਹਿਣ ਵਾਲੀ ਮਸਕਰੀਨ, ਜੋ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੀ ਸੱਸ ਵਕੀਲਾ ਬੇਗਮ ਨਾਲ ਸਹਾਰਨਪੁਰ ਆਈ ਸੀ, ਅੱਜ ਆਪਣੇ ਵਤਨ ਵਾਪਸ ਜਾਣ ਲਈ ਮਜ਼ਬੂਰ ਹੈ। ਇਸ ਦਾ ਕਾਰਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਇਆ ਅੱਤਵਾਦੀ ਹਮਲਾ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਮਸ਼ਕਰੀਨ ਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਉਸ ਨੇ ਕਿਹਾ, "ਅਸੀਂ 10 ਅਪ੍ਰੈਲ ਨੂੰ ਆਏ ਸੀ, ਸਾਡੇ ਕੋਲ 45 ਦਿਨਾਂ ਦਾ ਵੀਜ਼ਾ ਸੀ। ਸਾਡੇ ਪੁੱਛਣ 'ਤੇ ਵਿਆਹ ਦੀ ਤਰੀਕ ਤੈਅ ਕੀਤੀ ਗਈ ਸੀ ਅਤੇ ਅੱਜ ਓਹੀ ਦਿਨ ਹੈ। ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ, ਅੱਜ ਵਿਆਹ ਹੈ। ਪਰ ਹੁਣ ਸਾਨੂੰ ਵਾਪਸ ਜਾਣਾ ਪਵੇਗਾ।" ਉਨ੍ਹਾਂ ਅੱਗੇ ਕਿਹਾ ਕਿ "ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਕਿਸੇ ਵੀ ਧਰਮ ਦੇ ਨਹੀਂ ਹੋ ਸਕਦੇ।"

ਇਸ ਅਚਾਨਕ ਫੈਸਲੇ ਨੂੰ ਲੈ ਕੇ ਪਰਿਵਾਰ ਅਤੇ ਮਹਿਮਾਨਾਂ ਵਿੱਚ ਨਿਰਾਸ਼ਾ ਹੈ। ਮਾਹੌਲ ਖੁਸ਼ੀ ਭਰਿਆ ਹੋਣਾ ਚਾਹੀਦਾ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਲਏ ਗਏ ਇਸ ਫੈਸਲੇ ਨੇ ਇੱਕ ਨਿੱਜੀ ਖੁਸ਼ੀ ਦੇ ਮੌਕੇ ਨੂੰ ਦਰਦ ਵਿੱਚ ਬਦਲ ਦਿੱਤਾ।

ਦੱਸ ਦੇਈਏ ਕਿ ਪਿਛਲੇ ਦਿਨੀ ਅਟਾਰੀ ਵਾਹਗਾ ਸਰਹੱਦ ਦੇ ਪਿੰਡ ਰੋੜਾਵਾਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਹੋਈ ਸੀ ਕਿ ਜਿਹੜੇ ਵੀ ਕਿਸਾਨਾਂ ਦੀ ਬਾਰਡਰ ਪਾਰ ਜ਼ਮੀਨ ਹੈ। ਉਹ ਆਪਣੀ ਫਸਲ ਦੀ ਕਟਾਈ ਦੋ ਦਿਨ ਦੇ ਅੰਦਰ-ਅੰਦਰ ਕਰ ਲੈਣ। ਇਸ ਨੂੰ ਲੈ ਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਬੀਐਸਐਫ ਅਧਿਕਾਰੀ ਵੱਲੋਂ ਕੋਈ ਵੀ ਆਦੇਸ਼ ਨਹੀਂ ਜਾਰੀ ਕੀਤੇ ਗਏ। ਲੋਕ ਮਾਹੌਲ ਨੂੰ ਨਾ ਵਿਗਾੜਨ ਜੇ ਕੋਈ ਵੀ ਇਨਫੋਰਮੇਸ਼ਨ ਲੋਕਾਂ ਕੋਲ ਪਹੁੰਚਦੀ ਹੈ ਤਾਂ ਪਹਿਲਾਂ ਪ੍ਰਸ਼ਾਸਨ ਕੋਲੋਂ ਜ਼ਰੂਰ ਇਸ ਬਾਰੇ ਪੁੱਛ ਲੈਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਗੁਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਜੇ ਕਰ ਕੋਈ ਅਜਿਹੀ ਖਬਰ ਕਿਸੇ ਵੀ ਸੂਤਰ ਤੋਂ ਤੁਹਾਨੂੰ ਮਿਲਦੀ ਹੈ ਤਾਂ ਉਸ ਨੂੰ ਆਪਣੇ ਹਲਕੇ ਦੇ ਪਟਵਾਰੀ, ਤਹਿਸੀਲਦਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਕੋਲੋਂ ਸਪੱਸ਼ਟ ਕਰ ਲਿਆ ਜਾਵੇ। ਉਨ੍ਹਾਂ ਨੇ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹੇ ਮੌਕੇ ਉੱਤੇ ਗੁਮਰਾਹਕੁੰਨ ਖਬਰਾਂ ਨਾ ਚਲਾਉਣ ਅਤੇ ਸੰਜਮਤਾ ਤੋਂ ਕੰਮ ਲੈਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.