ETV Bharat / state

ਲੇਖਕ ਬਣਿਆ AAP ਵਿਧਾਇਕ, ਮੁੱਖ ਮੰਤਰੀ ਮਾਨ ਨੇ ਕਾਵਿ ਸੰਗ੍ਰਹਿ ਕੀਤੀ ਲੋਕ ਅਰਪਣ - LABH UGOKE BOOK RELEASED

ਆਮ ਆਦਮੀ ਪਾਰਟੀ ਦਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਪਲੇਠੀ ਕਾਵਿ ਪੁਸਤਕ ਲਿਖੀ ਗਈ ਹੈ। ਪੜ੍ਹੋ ਖ਼ਬਰ...

ਵਿਧਾਇਕ ਉਗੋਕੇ ਨੇ ਲਿਖੀ ਕਾਵਿ ਪੁਸਤਕ
ਵਿਧਾਇਕ ਉਗੋਕੇ ਨੇ ਲਿਖੀ ਕਾਵਿ ਪੁਸਤਕ (Etv Bharat)
author img

By ETV Bharat Punjabi Team

Published : April 17, 2025 at 8:28 PM IST

2 Min Read

ਬਰਨਾਲਾ: ਬਰਨਾਲਾ ਜ਼ਿਲ੍ਹੇ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ, ਕਿਉਂਕਿ ਪੰਜਾਬ ਭਰ ਵਿੱਚ ਸਭ ਤੋਂ ਵੱਧ ਲੇਖਕ ਇਸ ਜ਼ਿਲ੍ਹੇ ਵਿੱਚੋਂ ਹਨ। ਜਿਹਨਾਂ ਵਿੱਚੋਂ ਬਹੁਤ ਗਿਣਤੀ ਨਾਮੀ ਸਾਹਿਤਕਾਰ ਵੀ ਹਨ। ਉਥੇ ਹੁਣ ਇਸ ਸੂਚੀ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵੀ ਆਪਣਾ ਨਾਮ ਦਰਜ ਕਰਵਾ ਲਿਆ ਹੈ। ਬਰਨਾਲਾ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਇਹ ਜਸ ਖੱਟਿਆ ਹੈ। ਵਿਧਾਇਕ ਉਗੋਕੇ ਵਲੋਂ ਆਪਣੇ ਜੀਵਨੀ ਸੰਘਰਸ਼ ਨੂੰ ਲੈ ਕੇ ਆਪਣੀ ਪਲੇਠੀ ਕਾਵਿ ਪੁਸਤਕ ਲਿਖੀ ਗਈ ਹੈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਅਰਪਣ ਕੀਤਾ ਗਿਆ ਹੈ।

AAP ਵਿਧਾਇਕ ਦਾ ਕਾਵਿ ਸੰਗ੍ਰਹਿ

ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਕਾਵਿ ਸੰਗ੍ਰਹਿ "ਤੂੰ ਇੱਕ ਦੀਵਾ ਬਣ" ਲਿਖਿਆ ਗਿਆ ਹੈ। ਜਿਸ ਨੂੰ ਰਿਲੀਜ਼ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਦੇ ਇਸ ਕਾਰਜ ਦੀ ਸ਼ਾਲਾਘਾ ਕੀਤੀ ਹੈ। ਮੁੱਖ ਮੰਤਰੀ ਵੱਲੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਇਸ ਸਾਹਿਤਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਬਤੌਰ ਵਿਧਾਇਕ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਕਵਿਤਾਵਾਂ ਦੀ ਰਚਨਾ ਕਰਨ ਲਈ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ।

ਵਿਧਾਇਕ ਉਗੋਕੇ ਨੇ ਲਿਖੀ ਕਾਵਿ ਪੁਸਤਕ
ਵਿਧਾਇਕ ਉਗੋਕੇ ਨੇ ਲਿਖੀ ਕਾਵਿ ਪੁਸਤਕ (Etv Bharat)

ਮੁੱਖ ਮੰਤਰੀ ਮਾਨ ਨੇ ਕੀਤੀ ਸ਼ਲਾਘਾ

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਪੰਜਾਬ ਦੇ ਭਖਦੇ ਮੁੱਦਿਆਂ ਅਤੇ ਆਮ ਘਰਾਂ 'ਚੋਂ ਉੱਠ ਕੇ ਸੰਘਰਸ਼ਾਂ ਦੀ ਭੱਠੀ ਵਿੱਚ ਤਪ ਕੇ ਹੀਰਾ ਬਣੇ ਹਰ ਇਨਸਾਨ ਦੀ ਕਹਾਣੀ ਦੀ ਬਾਤ ਪਾਉਂਦਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਕਾਵਿ ਸੰਗ੍ਰਿਹ "ਤੂੰ ਇੱਕ ਦੀਵਾ ਬਣ" ਸਮਾਜ ਲਈ ਇੱਕ ਸੇਧ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਮੋਬਾਈਲ ਕ੍ਰਾਂਤੀ ਦੇ ਯੁੱਗ ਵਿੱਚ ਜਦੋਂ ਹਰ ਇਨਸਾਨ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਤਾਂ ਅਜਿਹੇ ਮੌਕੇ 24 ਘੰਟੇ ਆਮ ਜਨਤਾ ਦੇ ਕੰਮਾਂ ਕਾਰਾਂ ਅਤੇ ਨਿੱਜੀ ਜ਼ਿੰਦਗੀ ਵਿੱਚ ਮਸ਼ਰੂਫ ਰਹਿਣ ਦੇ ਬਾਵਜੂਦ ਵਿਧਾਇਕ ਵੱਲੋਂ ਸਾਹਿਤਕ ਰਚਨਾ ਕਰਨੀ ਸਮਾਜ ਲਈ ਇੱਕ ਚੰਗੇ ਸੁਨੇਹੇ ਦਾ ਕੰਮ ਕਰੇਗੀ।

ਵਿਧਾਇਕ ਵਲੋਂ ਮੁੱਖ ਮੰਤਰੀ ਦਾ ਧੰਨਵਾਦ

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਕਿਤਾਬ ਰਿਲੀਜ਼ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੇ ਕਾਰਜ ਲਈ ਨਾਮੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਉਨ੍ਹਾਂ ਨੂੰ ਬਹੁਤ ਸਹਿਯੋਗ ਕੀਤਾ ਹੈ, ਜਿਸ ਨੂੰ ਤਰਕ ਭਾਰਤੀ ਪ੍ਰਕਾਸ਼ਨ ਵਲੋਂ ਛਾਪਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.