ETV Bharat / state

ਬੰਦੂਕ ਫੜ੍ਹ ਸੰਵਿਧਾਨ ਨਿਰਮਾਤਾ ਦੇ ਬੁੱਤ ਦੀ ਸੁਰੱਖਿਆ ਕਰਦੇ ਨਜ਼ਰ ਆਏ 'ਆਪ' ਵਿਧਾਇਕ, ਅਨੋਖੇ ਤਰੀਕੇ ਦਿੱਤੀ ਸ਼ਰਧਾਂਜਲੀ - BHIMRAO AMBEDKAR BIRTH ANNIVERSARY

ਦੇਸ਼ ਵਿਰੋਧੀ ਗੁਰਪਤਵੰਤ ਪੰਨੂ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਦਿੱਤੀ ਧਮਕੀ ਤੋਂ ਬਾਅਦ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

BHIMRAO AMBEDKAR BIRTH ANNIVERSARY
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ 'ਆਪ' ਐਮਐਲਏ ਨੇ ਅਨੋਖੀ ਸ਼ਰਧਾਂਜਲੀ (ETV Bharat)
author img

By ETV Bharat Punjabi Team

Published : April 14, 2025 at 3:27 PM IST

1 Min Read

ਲੁਧਿਆਣਾ: ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਵਿਰੋਧੀ ਗੁਰਪਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਦਿੱਤੀ ਗਈ ਧਮਕੀ ਤੋਂ ਬਾਅਦ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਲੁਧਿਆਣਾ ਵਿੱਚ ਹਲਕਾ ਆਤਮ ਨਗਰ ਦੇ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਸਿੱਧੂ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ 'ਤੇ ਫੁੱਲਾਂ ਦੀ ਮਾਲਾ ਭੇਟ ਕਰਨ ਮੌਕੇ ਆਪਣੀ ਬੰਦੂਕ ਨਾਲ ਲੈ ਕੇ ਆਏ।

ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ 'ਆਪ' ਐਮਐਲਏ ਨੇ ਅਨੋਖੀ ਸ਼ਰਧਾਂਜਲੀ (ETV Bharat)

ਬਾਬਾ ਸਾਹਿਬ ਦਾ ਨਿਰਾਦਰ ਕਰਨ ਦੀ ਧਮਕੀ

ਵਿਧਾਇਕ ਕੁਲਵੰਤ ਸਿੱਧੂ ਨੇ ਹੱਥ ਵਿਚ ਬੰਦੂਕ ਫੜ ਕੇ ਬਾਬਾ ਸਾਹਿਬ ਦੇ ਬੁੱਤ ਦੀ ਸੁਰੱਖਿਆ ਕੀਤੀ ਅਤੇ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਅਤੇ ਭਾਈਚਾਰਕ ਸਾਂਝ ਦੇ ਵਿੱਚ ਜ਼ਹਿਰ ਘੋਲਣ ਵਾਲਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜਿਨ੍ਹਾਂ ਨੇ ਵੀ ਬਾਬਾ ਸਾਹਿਬ ਦਾ ਨਿਰਾਦਰ ਕਰਨ ਦੀ ਧਮਕੀ ਦਿੱਤੀ ਹੈਨ ਉਨ੍ਹਾਂ ਨੂੰ ਰੋਕਣ ਲਈ ਅਸੀਂ ਬੰਦੂਕ ਫੜ ਕੇ ਖੜ੍ਹੇ ਹਾਂ, ਵਿਧਾਇਕ ਵੱਲੋਂ ਆਪਣੀ ਲਾਇਸੈਂਸ ਵਾਲੀ ਬੰਦੂਕ ਨਾਲ ਲਿਆਂਦੀ ਗਈ। ਇਸ ਦੌਰਾਨ ਉਹ ਪ੍ਰਤਿਮਾ ਦੇ ਕੋਲ ਆਪਣੀ ਬੰਦੂਕ ਦੇ ਨਾਲ ਖੜ੍ਹੇ ਵਿਖਾਈ ਦਿੱਤੇ। ਅਨੋਖੇ ਢੰਗ ਦੇ ਨਾਲ ਉਨ੍ਹਾਂ ਵੱਲੋਂ ਬਾਬਾ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ ਗਈ।

ਖਤਰੇ ਵਿੱਚ ਆਪਸੀ ਭਾਈਚਾਰਕ ਸਾਂਝ

ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਲਈ ਹਮੇਸ਼ਾ ਹੀ ਪਹਿਰਾ ਦੇਣ ਲਈ ਤਿਆਰ ਹਨ। ਜਿਨ੍ਹਾਂ ਨੇ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਸਾਡੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਦੇਸ਼ ਵਿਰੋਧੀ ਤਾਕਤਾਂ ਜਾਣਬੁੱਝ ਕੇ ਹਮਲੇ ਕਰਵਾ ਰਹੀਆਂ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਖਤਰੇ ਵਿੱਚ ਪਾ ਰਹੀਆਂ ਹਨ। ਇਸ ਕਰਕੇ ਅਸੀਂ ਉਨ੍ਹਾਂ ਦੀ ਰਾਖੀ ਲਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀਆਂ ਨੂੰ ਇਹ ਸਖਤ ਸੁਨੇਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.