ETV Bharat / state

"ਹਾਏ ਮੇਰਾ ਪੁੱਤ ਮਨੀਲਾ ਨੇ ਖਾ ਲਿਆ" ਨਹੀਂ ਦੇਖੇ ਜਾਂਦੇ ਮਾਂ ਦੇ ਹੰਝੂ, ਇਕਲੌਤੇ ਪੁੱਤ ਦੀ ਮਨੀਲਾ ਵਿੱਚ ਮੌਤ - PUNJABI YOUTH DIES IN MANILA

ਬਰਨਾਲਾ ਦੇ ਇੱਕ ਨੌਜਵਾਨ ਦੀ ਮਨੀਲਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

PUNJABI YOUTH DIES IN MANILA
ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਵਿੱਚ ਮੌਤ (Etv Bharat)
author img

By ETV Bharat Punjabi Team

Published : April 19, 2025 at 10:42 PM IST

Updated : April 20, 2025 at 7:58 AM IST

2 Min Read

ਬਰਨਾਲਾ: ਬਰਨਾਲਾ ਦੇ ਇੱਕ ਨੌਜਵਾਨ ਦੀ ਮਨੀਲਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਬਰਨਾਲਾ ਦੇ ਕਸਬਾ ਮਹਿਲ ਕਲਾਂ ਦਾ ਜੀਵਨਜੋਤ ਸਿੰਘ (28) ਰਹਿਣ ਵਾਲਾ ਸੀ। ਜੋ ਰੋਜ਼ੀ ਰੋਟੀ ਦੀ ਭਾਲ ਵਿੱਚ ਦੋ ਸਾਲ ਪਹਿਲਾਂ ਮਨੀਲਾ ਗਿਆ ਸੀ। ਜਿੱਥੇ ਬੁੱਧਵਾਰ ਨੂੰ ਉਸ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਉਸ ਦੀ ਕਾਰ ਇੱਕ ਟਰਾਲੇ ਅਤੇ ਮੋਟਰਸਾਈਕਲ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਤੋਂ ਬਾਅਦ ਸਮੁੱਚੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਥੇ ਘਰ ਵਿੱਚ ਰਹਿੰਦੀ ਮ੍ਰਿਤਕ ਦੀ ਮਾਤਾ ਦਾ ਵੀ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਦੀ ਕਰੀਬ 12 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਇਹ ਨੌਜਵਾਨ ਪੁੱਤਰ ਹੀ ਆਪਣੀ ਮਾਤਾ ਦਾ ਸਹਾਰਾ ਸੀ।

ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਵਿੱਚ ਮੌਤ (ETV Bharat)

'ਬੁੱਧਵਾਰ ਨੂੰ ਹੋਈ ਸੀ ਆਖ਼ਰੀ ਵਾਰ ਆਪਣੇ ਪੁੱਤ ਨਾਲ ਗੱਲ'

ਇਸ ਮੌਕੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਕਿਹਾ ਕਿ ਉਸ ਦੀ ਆਖ਼ਰੀ ਵਾਰ ਆਪਣੇ ਪੁੱਤ ਨਾਲ ਗੱਲ ਬੁੱਧਵਾਰ ਨੂੰ ਹੋਈ ਸੀ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਸੌਣ ਲੱਗਿਆ ਅਤੇ ਸਵੇਰੇ ਗੱਲ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਵਾਰ ਫ਼ੋਨ ਲਾਇਆ, ਪਰ ਉਸ ਦੇ ਪੁੱਤ ਨੇ ਫ਼ੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਸਾਡੇ ਘਰ ਰਿਸ਼ਤੇਦਾਰ ਆਉਣ ਲੱਗ ਗਏ ਸਨ ਤਾਂ ਉਸ ਨੂੰ ਅੰਦਾਜ਼ਾ ਹੋਇਆ ਕਿ ਉਸ ਦੇ ਪੁੱਤ ਨੂੰ ਕੁੱਝ ਹੋ ਗਿਆ ਅਤੇ ਬਾਅਦ ਵਿੱਚ ਪਤਾ ਲੱਗਿਆ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮਨੀਲਾ ਉਸ ਦੇ ਪੁੱਤਰ ਨੂੰ ਖਾ ਗਿਆ। ਜੇਕਰ ਏਨਾ ਪਤਾ ਹੁੰਦਾ ਤਾਂ ਉਹ ਇੱਥੇ ਗਰੀਬੀ ਕੱਟ ਲੈਂਦੇ ਅਤੇ ਆਪਣੇ ਪੁੱਤ ਨੂੰ ਮਨੀਲਾ ਨਾ ਹੀ ਭੇਜਦੀ।

Punjabi youth dies in Manila
ਮ੍ਰਿਤਕ ਦੀ ਫਾਈਲ ਫੋਟੋ (Etv Bharat)

'ਮ੍ਰਿਤਕ ਲੜਕਾ ਰੁਜ਼ਗਾਰ ਲਈ ਮਨੀਲਾ ਵਿੱਚ ਆਪਣੀ ਮਾਸੀ ਦੇ ਲੜਕੇ ਕੋਲ ਗਿਆ ਸੀ'

ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ ਕਿ ਜੀਵਨਜੋਤ ਸਿੰਘ ਉਸ ਦਾ ਭਤੀਜਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਪਤਾ ਲੱਗਿਆ ਕਿ ਉਸ ਦੀ ਮਨੀਲਾ ਵਿੱਚ ਮੌਤ ਹੋ ਗਈ ਹੈ। ਉਸੇ ਪਿੰਡ ਦੇ ਵਸਨੀਕ ਅਜਮੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਾ ਰੁਜ਼ਗਾਰ ਲਈ ਮਨੀਲਾ ਵਿੱਚ ਆਪਣੀ ਮਾਸੀ ਦੇ ਲੜਕੇ ਕੋਲ ਗਿਆ ਸੀ। 4 ਮਹੀਨੇ ਪਹਿਲਾਂ ਉਸ ਦੀ ਮਾਸੀ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਹੁਣ ਇਸ ਲੜਕੇ ਦੀ ਮੌਤ ਨਾਲ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਅਸਮਰੱਥ ਹੈ, ਜਿਸ ਲਈ ਉਹ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕਰਦੇ ਹਨ।

Punjabi youth dies in Manila
ਮਹਿਲ ਕਲਾਂ ਦੇ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਵਿੱਚ ਮੌਤ (Etv Bharat)

ਇਸ ਸਬੰਧੀ ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਮ੍ਰਿਤਕ ਦੀ ਡੈੱਡਬਾਡੀ ਪੰਜਾਬ ਲਿਆਉਣ ਤੋਂ ਅਸਮਰੱਥ ਹੈ, ਜਿਸ ਕਰਕੇ ਉਹ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਬੱਚੇ ਦੀ ਡੈੱਡਬਾਡੀ ਪੰਜਾਬ ਲਿਆਉਣ ਲਈ ਮਦਦ ਦੀ ਅਪੀਲ ਕਰਦੇ ਹਨ।

Last Updated : April 20, 2025 at 7:58 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.