ETV Bharat / state

ਜਲੰਧਰ 'ਚ ਐਨਕਾਉਂਟਰ ਦੌਰਾਨ ਨਸ਼ਾ ਤਸਕਰ ਢੇਰ, ਜਵਾਬੀ ਫਾਇਰਿੰਗ ਦੌਰਾਨ ਮਾਰਿਆ ਗਿਆ ਤਸਕਰ - ENCOUNTER IN JALANDHAR

ਜਲੰਧਰ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ ਹੈ...

DRUG SMUGGLER KILLED IN ENCOUNTER
DRUG SMUGGLER KILLED IN ENCOUNTER (Etv Bharat)
author img

By ETV Bharat Punjabi Team

Published : April 21, 2025 at 8:44 PM IST

2 Min Read

ਜਲੰਧਰ: ਜਲੰਧਰ ਦੇ ਸ਼ਾਹਕੋਟ ਲੋਹੀਆਂ ਇਲਾਕੇ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ, ਦੋਵਾਂ ਪਾਸਿਆਂ ਤੋਂ ਗੋਲੀਬਾਰੀ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਮੁਕਾਬਲੇ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਤਸਕਰ ਦੀ ਮੌਤ ਹੋ ਗਈ ਹੈ।

ਜਲੰਧਰ 'ਚ ਐਨਕਾਉਂਟਰ, ਨਸ਼ਾ ਤਸਕਰ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ (Etv Bharat)

'ਨਸ਼ਾ ਤਸਕਰ ਦੇ ਢਿੱਡ 'ਚ ਲੱਗੀ ਗੋਲੀ'

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਲੰਧਰ ਰੂਰਲ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ, 'ਉਨ੍ਹਾਂ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਤਿੰਨ ਲੋਕ ਘੁੰਮ ਰਹੇ ਹਨ, ਜਿਨ੍ਹਾਂ 'ਤੇ ਪਹਿਲੇ ਤੋਂ ਹੀ ਲੁੱਟਾਂ ਖੋਹਾਂ, ਆਮ ਐਕਟ ਅਤੇ ਨਸ਼ੇ ਦੇ ਮਾਮਲੇ ਦਰਜ ਹਨ। ਅੱਜ ਪੁਲਿਸ ਨੇ ਜਦੋਂ ਇਨ੍ਹਾਂ ਲੋਕਾਂ ਦਾ ਪਿੱਛਾ ਕੀਤਾ ਤਾਂ ਇਨ੍ਹਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਏਐਸਆਈ ਮਨਦੀਪ ਸਿੰਘ ਨੇ ਥੱਲੇ ਬੈਠ ਕੇ ਆਪਣੀ ਜਾਨ ਬਚਾਈ। ਏਐਸਆਈ ਮਨਦੀਪ ਸਿੰਘ ਵੱਲੋਂ ਜਦੋਂ ਸੈਲਫ ਡਿਫੈਂਸ ਵਿੱਚ ਜਵਾਬੀ ਗੋਲੀ ਚਲਾਈ ਗਈ ਤਾਂ ਇਸ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਢਿੱਡ ਵਿੱਚ ਉਹ ਗੋਲੀ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਲੋਹੀਆਂ ਦੇ ਸਿਵਲ ਹਸਪਤਾਲ ਲਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।'

Encounter in Jalandhar
ਨਸ਼ਾ ਤਸਕਰ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ (Etv Bharat)

'ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕੀਤੀ ਜਾ ਰਹੀ ਹੈ ਪੁੱਛਗਿੱਛ'

ਐਸਐਸਪੀ ਦੇ ਮੁਤਾਬਿਕ ਇਨ੍ਹਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹਨ ਅਤੇ ਹੁਣ ਫਿਰ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਇਸ ਦੇ ਨਾਲ ਹੀ ਇੱਕ ਪਿਸਤੌਲ, 3 ਰੌਂਦ ਜਿੰਦਾ, ਇੱਕ ਗੋਲ ਕਾਰਤੂਸ ਮੌਕੇ ਤੋਂ ਬਰਾਮਦ ਕੀਤਾ ਹੋਇਆ ਹੈ। ਇਨ੍ਹਾਂ ਵੱਲੋਂ ਵਰਤਿਆ ਜਾ ਰਿਹਾ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਮੁਲਜ਼ਮਾਂ ਦਾ ਵੀ ਪਤਾ ਲਗਾਇਆ ਜਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.