ਅੰਮ੍ਰਿਤਸਰ: ਕਹਿੰਦੇ ਹਨ ਕਿ ਬੰਦੇ ਦੇ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਮਰ ਨਹੀਂ ਵੇਖੀ ਜਾਂਦੀ। ਇਸ ਤਰ੍ਹਾਂ ਹੀ ਅੱਜ ਤੁਹਾਨੂੰ ਅਜਿਹੇ ਬਜ਼ੁਰਗ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦਾ ਨਾਮ ਪਰਵੇਜ਼ ਮਸੀਹ ਹੈ। ਉਸ ਨੇ ਸਾਈਕਲ 'ਤੇ ਹੀ ਇੱਕ ਯਾਤਰਾ ਸ਼ੁਰੂ ਕੀਤੀ ਹੈ। ਬਜ਼ੁਰਗ ਵਿਅਕਤੀ ਵਿਸ਼ਵ ਵਿੱਚ ਸ਼ਾਂਤੀ ਦੇ ਸੰਦੇਸ਼ ਨੂੰ ਲੈ ਕੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਨਿਕਲਿਆ ਹੈ।
ਭਾਈਚਾਰਕ ਅਤੇ ਸ਼ਾਂਤੀ ਦਾ ਸੰਦੇਸ਼
ਇਸ ਮੌਕੇ ਪਰਵੇਜ਼ ਮਸੀਹ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਾਈਚਾਰਕ ਅਤੇ ਸ਼ਾਂਤੀ ਦਾ ਸੰਦੇਸ਼ ਹਰ ਜ਼ਿਲ੍ਹੇ, ਹਰ ਤਹਿਸੀਲ ਅਤੇ ਦੇਸ਼ ਵਿੱਚ ਲਿਆਉਣਾ ਚਾਹੁੰਦਾ ਹੈ। ਇਸ ਲਈ ਉਸ ਨੇ ਇਸ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਤੋਂ ਅੱਗੇ ਉਹ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਪਿੰਡੋ ਹੁੰਦਿਆ ਹੋਇਆ ਗੁਜਰਾਤ ਵੱਲ ਜਾਵੇਗਾ। ਫਿਰ ਉਸ ਤੋਂ ਬਾਅਦ ਮੋਦੀ ਦੇ ਪਰਿਵਾਰ ਨੂੰ ਮਿਲਣ ਖ਼ਵਾਇਸ਼ ਹੈ। ਇਸ ਤੋਂ ਬਾਅਦ ਜੋਗੀ ਦੇ ਪਰਿਵਾਰ ਨੂੰ ਉੱਤਰਾਖੰਡ ਵਿੱਚ ਮਿਲਣ ਜਾਵੇਗਾ।
ਸੂਬਿਆ ਦੀ ਯਾਤਰਾ
ਪਰਵੇਜ਼ ਮਸੀਹ ਬਜ਼ੁਰਗ ਨੇ ਦੱਸਿਆ ਕਿ ਉਹ ਹੁਣ ਤੱਕ ਡੇਢ ਲੱਖ ਕਿਲੋਮੀਟਰ ਤੱਕ ਦੀ ਯਾਤਰਾ ਸਾਇਕਲ ਉੱਪਰ ਕਰ ਚੁੱਕਿਆ ਹੈ। ਪਰਵੇਜ਼ ਮਸੀਹ ਨੇ ਕਿਹਾ ਕਿ ਹੁਣ ਤੱਕ ਦੋ ਪੜਾਅ ਵਿੱਚ ਨੇਪਾਲ, ਭੁਟਾਨ, ਮਿਜੋਰਮ ਤੋ ਕੰਨਿਆਕੁਮਾਰੀ ਅਤੇ ਹੋਰ ਕਈ ਸੂਬਿਆ ਦੀ ਯਾਤਰਾ ਕੀਤੀ ਹੈ। ਬਜ਼ੁਰਗ ਨੇ ਦੱਸਿਆ ਕਿ ਰਸਤੇ ਵਿੱਚ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਮੈਨੂੰ ਤਾਕਤ ਦੇਵੇ ਤਾਂ ਮੈਂ ਹਿੰਮਤ ਨਾ ਹਾਰਾਂ ਤਾਂ ਹੀ ਸਾਈਕਲ ਯਾਤਰਾ ਕਰ ਰਿਹਾ ਹਾਂ।
ਨੌਜਵਾਨਾਂ ਨੂੰ ਅਪੀਲ
ਪਰਵੇਜ਼ ਮਸੀਹ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਮਾਲੀ ਹਾਲਤ ਠੀਕ ਨਹੀਂ ਹੈ ਉਨ੍ਹਾਂ ਦੇ ਸਿਰ 'ਤੇ ਆਪਣੀ ਛੱਤ ਵੀ ਨਹੀਂ ਹੈ। ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਹੁਣ ਕਿਸੇ ਦੇ ਘਰ ਵਿੱਚ ਰਹਿ ਰਿਹਾ ਹੈ। ਪਰ ਸਰਕਾਰਾਂ ਵੱਲੋ ਬਣਦੀ ਮਦਦ ਮਿਲੇ ਇਹ ਗੱਲ ਤਾਂ ਮਨ ਵਿਚ ਹੈ ਅਤੇ ਅੱਜ ਤੱਕ ਕੋਈ ਮਦਦ ਨਹੀਂ ਮਿਲੀ। ਕਿਹਾ ਕਿ ਨੌਜਵਾਨਾਂ ਨੂੰ ਅਪੀਲ ਹੈ ਖੁਦ ਆਪਣੇ ਸਹਾਰੇ 'ਤੇ ਖੜੇ ਹੋਣ, ਕਿਸੇ ਦਾ ਆਸਰਾ ਲੈ ਕੇ ਨਹੀਂ। ਜੇਕਰ ਸਹਾਰਾ ਹੀ ਲੈਣਾ ਹੈ ਤੇ ਉੱਪਰ ਵਾਲੇ ਦਾ ਸਹਾਰਾ ਲੈਣ।