ETV Bharat / state

ਚਾਰ ਮਹੀਨੇ ਪਹਿਲਾਂ ਕੈਨੇਡਾ ਗਏ 20 ਸਾਲਾਂ ਨੌਜਵਾਨ ਦੀ ਮੌਤ, ਵਿਧਵਾ ਮਾਂ ਹੁਣ ਸਰਕਾਰ ਨੂੰ ਲਗਾ ਰਹੀ ਮਦਦ ਦੀ ਗੁਹਾਰ - PUNJABI DIED IN CANADA

ਚਾਰ ਮਹੀਨੇ ਪਹਿਲਾਂ ਕੈਨੇਡਾ ਗਏ ਇੱਕ ਹੋਰ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

AMRITSAR NEWS
ਵਿਦੇਸ਼ 'ਚ ਨੌਜਵਾਨ ਦੀ ਮੌਤ (ETV Bharat)
author img

By ETV Bharat Punjabi Team

Published : May 18, 2025 at 10:29 AM IST

Updated : May 18, 2025 at 1:15 PM IST

2 Min Read

ਅੰਮ੍ਰਿਤਸਰ: ਆਏ ਦਿਨ ਕੈਨੇਡਾ 'ਚ ਹੋ ਰਹੀਆਂ ਮੌਤਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਹੀ ਹੁਣ ਇੱਕ ਹੋਰ ਮਾਮਲਾ ਅੰਮ੍ਰਿਤਸਰ ਦੇ ਵਿਜੇ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਚਾਰ ਮਹੀਨੇ ਪਹਿਲਾ ਕੈਨੇਡਾ ਗਏ ਸੰਯਮ ਵੋਹਰਾ ਦੀ ਮੌਤ ਹੋ ਗਈ ਹੈ। ਸਾਈਲੈਂਟ ਅਟੈਕ ਨੂੰ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਵਿਦੇਸ਼ 'ਚ ਨੌਜਵਾਨ ਦੀ ਮੌਤ (ETV Bharat)

ਘਰ ਦੇ ਹਾਲਾਤ ਸੁਧਾਰਨ ਲਈ ਮੁੰਡਾ ਭੇਜਿਆ ਸੀ ਕੈਨੇਡਾ

ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਗੱਲ ਕਰਦੇ ਹੋਏ ਦੱਸਿਆ ਕਿ ਘਰ ਦੇ ਹਾਲਾਤ ਸੁਧਾਰਨ ਲਈ ਆਪਣੇ ਮੁੰਡੇ ਸੰਯਮ ਵੋਹਰਾ ਨੂੰ ਕੈਨੇਡਾ ਭੇਜਿਆ ਸੀ ਅਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ 20 ਸਾਲਾਂ ਪੁੱਤ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲੇਗੀ। ਪਰਿਵਾਰ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਉਨ੍ਹਾਂ ਨੂੰ ਮੁੰਡੇ ਦੀ ਮੌਤ ਦੀ ਖਬਰ ਉਸਦੇ ਦੋਸਤਾਂ ਨੇ ਫੋਨ ਕਰਕੇ ਦੱਸੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਲਾਸ਼ ਨੂੰ ਭਾਰਤ ਵਾਪਸ ਲਿਆਉਣ ਦਾ ਖਰਚਾ ਨਹੀਂ ਭਰ ਸਕਦਾ ਪਰਿਵਾਰ

ਇਸ ਖ਼ਬਰ ਤੋਂ ਬਾਅਦ ਹੁਣ ਪਰਿਵਾਰ ਦੇ ਮੈਂਬਰ ਆਪਣੇ ਮੁੰਡੇ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ ਤਾਂਕਿ ਅੰਤਿਮ ਸਸਕਾਰ ਕੀਤਾ ਜਾ ਸਕੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਸ਼ ਨੂੰ ਭਾਰਤ ਲਿਆਉਣ ਲਈ ਕਰੀਬ 40 ਹਜ਼ਾਰ ਡਾਲਰ ਦਾ ਖਰਚਾ ਹੁੰਦਾ ਹੈ, ਜੋ ਪਰਿਵਾਰ ਵੱਲੋਂ ਨਹੀਂ ਦਿੱਤਾ ਜਾ ਸਕਦਾ ਹੈ, ਕਿਉਂਕਿ ਮੁੰਡੇ ਦੀ ਮਾਂ ਵਿਧਵਾ ਹੈ, ਜੋ ਇਹ ਖਰਚਾ ਭਰ ਨਹੀਂ ਸਕਦੀ।

ਪਰਿਵਾਰ ਵੱਲੋਂ ਸਰਕਾਰ ਨੂੰ ਮਦਦ ਦੀ ਗੁਹਾਰ

ਇਸ ਦੇ ਨਾਲ ਹੀ, ਜ਼ਿਆਦਾ ਖਰਚਾ ਹੋਣ ਕਰਕੇ ਪਰਿਵਾਰ ਨੇ ਆਪਣੇ ਪੁੱਤ ਦੀ ਲਾਸ਼ ਦੀ ਜਗ੍ਹਾਂ ਅਸਥੀਆਂ ਭਾਰਤ ਭੇਜਣ ਦੀ ਵੀ ਮੰਗ ਕੀਤੀ ਸੀ, ਪਰ ਉਸਦਾ ਖਰਚਾ ਵੀ 8 ਹਜ਼ਾਰ ਡਾਲਰ ਸੀ। ਇਸ ਲਈ ਹੁਣ ਮ੍ਰਿਤਕ ਦੀ ਵਿਧਵਾ ਮਾਂ ਆਪਣੇ ਪੁੱਤ ਨੂੰ ਆਖਰੀ ਵਾਰ ਦੇਖਣ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਹੀ ਹੈ।

ਇਹ ਵੀ ਪੜ੍ਹੋ:-

Last Updated : May 18, 2025 at 1:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.