ਅੰਮਿਤਸਰ: ਪਹਿਲਗਾਮ ਦੀ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ। ਜਿਸ ਦੇ ਚਲਦੇ ਭਾਰਤ ਸਰਕਾਰ ਵੱਲੋਂ ਭਾਰਤ ਵਿਚ ਜੋ ਪਾਕਿਸਤਾਨੀ ਨਾਗਰਿਕ ਹਨ ਉਹ ਆਪਣੇ ਦੇਸ ਪਾਕਿਸਤਾਨ ਚਲੇ ਜਾਣ। ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਕੀ ਭਾਰਤੀ ਨਾਗਰਿਕ ਵਾਪਿਸ ਆਪਣੇ ਦੇਸ਼ ਪਰਤ ਜਾਣ। ਜਿਸ ਤੋਂ ਅੱਜ ਪਾਕਿਸਤਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਈ ਮਾਲੇਰਕੋਟਲਾ ਦੀ ਬਜ਼ੁਰਗ ਮਹਿਲਾ ਜਾਫ਼ਰਾ ਆਪਣੇ ਦੇਸ਼ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਿਸ ਪਰਤ ਆਈ।
ਇਸ ਮੌਕੇ ਪਰਿਵਾਰਿਕ ਮੈਂਬਰ ਜਾਫ਼ਰਾ ਨੂੰ ਲੈਣ ਲਈ ਪਹੁੰਚੇ ਸੀ ਜਾਫ਼ਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇੱਕ ਮਹੀਨੇ ਦੇ ਵੀਜੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਕਹੀ ਸੀ ਪਰ ਪਾਕਿਸਤਾਨ ਦੀ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਭਾਰਤ ਦੇ ਨਾਗਰਿਕ ਆਪਣੇ ਦੇਸ਼ ਵਾਪਸ ਪਰਤ ਜਾਣ ਜਿਸ ਚੱਲਦੇ ਉਹ 20 ਦਿਨ ਬਾਅਦ ਹੀ ਆਪਣੇ ਦੇਸ਼ ਵਾਪਸ ਪਰਤ ਆਈ ਹੈ। ਉਸ ਦਾ ਕਹਿਣਾ ਸੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਈ ਸੀ ਹਾਲੇ ਪੂਰੀ ਤਰ੍ਹਾਂ ਮੇਲ ਜੋਲ ਵੀ ਨਹੀਂ ਹੋਇਆ ਸੀ ਕਿ ਸਰਕਾਰਾਂ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਸਦੇ ਚਲਦੇ ਅਸੀਂ ਆਪਣੇ ਦੇਸ਼ ਭਾਰਤ ਵਾਪਸ ਆ ਗਏ ਹਾਂ।
ਉੱਥੇ ਹੀ ਅੱਜ ਵੀ ਜੋ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਵਿਜੇ ਲੈ ਕੇ ਆਏ ਸਨ। ਉਹ ਵਾਪਸ ਆਪਣੇ ਮੁਲਕ ਜਾ ਰਹੇ ਹਨ। ਜਿਸ ਦੇ ਚਲਦੇ ਅੱਜ 75 ਦੇ ਕਰੀਬ ਪਾਕਿਸਤਾਨੀ ਨਾਗਰਿਕ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ। ਉੱਥੇ ਹੀ ਜੋ ਭਾਰਤੀ ਨਾਗਰਿਕ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਜਾਂ ਵਿਆਹ ਸ਼ਾਦੀ ਦੇ ਪ੍ਰੋਗਰਾਮ 'ਤੇ ਗਏ ਸਨ। ਉਹ 335 ਦੇ ਕਰੀਬ ਭਾਰਤੀ ਨਾਗਰਿਕ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਭਾਰਤ ਪਹੁੰਚੇ ਹਨ।
ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ 30 ਅਪ੍ਰੈਲ ਤੱਕ ਜਿਹੜੇ ਲੋਕ ਇੱਕ ਦੂਜੇ ਦੇਸ਼ਾਂ ਦੇ ਵਿੱਚ ਗਏ ਹੋਏ ਸਨ ਉਹ ਵਾਪਸ ਆਪਣੇ ਮੁਲਕ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਤਿੰਨ ਦਿਨ ਦੀ ਕੁੱਲ ਗਿਣਤੀ ਕੀਤੀ ਜਾਵੇ ਤਾਂ 294 ਦੇ ਕਰੀਬ ਪਾਕਿਸਤਾਨੀ ਆਪਣੇ ਮੁਲਕ ਵਾਪਸ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ ਤੇ ਅੱਜ ਦੇ ਵਿੱਚ ਦੋ ਦਿਨਾਂ ਦੇ ਵਿੱਚ ਪਾਕਿਸਤਾਨ ਤੋਂ 727 ਦੇ ਕਰੀਬ ਭਾਰਤੀ ਨਾਗਰਿਕ ਆਪਣੇ ਮੁਲਕ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 30 ਅਪ੍ਰੈਲ ਤੱਕ ਲਗਾਤਾਰ ਇਹ ਸਿਲਸਿਲਾ ਜਾਰੀ ਰਹੇਗਾ।
- ਪਹਿਲਗਾਮ ਅੱਤਵਾਦੀ ਹਮਲੇ ਕਾਰਨ ਪੰਜਾਬ ਦਾ ਕਾਰੋਬਾਰ ਹੋਇਆ ਪ੍ਰਭਾਵਿਤ, ਲੋਕਾਂ ਨੇ ਟੂਰਿਸਟ ਪ੍ਰੋਗਰਾਮ ਲਈ ਬੁੱਕ ਕੀਤੀਆਂ ਗੱਡੀਆਂ ਕਰੀਆਂ ਰੱਦ
- ASI ਦਾ IAS ਪੁੱਤ ਪੰਜਾਬ ਦੇ ਨੌਜਵਾਨਾਂ ਲਈ ਬਣਿਆ ਆਈਕੋਨ, ਮੰਤਰੀ ਸੌਂਦ ਨੇ ਕੀਤਾ ਸਨਮਾਨ
- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਥਿਤੀ ਤਣਾਪੂਰਨ, ਕਰਤਾਰਪੁਰ ਲਾਂਘੇ 'ਤੇ ਨਹੀਂ ਦਿਖਿਆ ਕੋਈ ਅਸਰ, ਸ਼ਰਧਾਲੂ ਦੀ ਆਵਾਜਾਈ ਜਾਰੀ