ਲੁਧਿਆਣਾ: ਪੁਲਿਸ ਵੱਲੋਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਸਥਿਤ ਓਵਰਸੀਜ਼ ਪਾਟਨਰ ਇਮੀਗ੍ਰੇਸ਼ਨ ਦੇ ਖਿਲਾਫ ਡਿਵੀਜ਼ਨ ਨੰਬਰ ਪੰਜ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤ ਅਮਰੀਕਾ ਦੇ ਵਿੱਚ ਰਹਿ ਰਹੇ ਲਵਲੀ ਕੌਰ ਅਤੇ ਹਰਵਿੰਦਰ ਕੌਰ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਅੰਬੈਂਸੀ ਨੂੰ ਇਹ ਸ਼ਿਕਾਇਤ ਦਿੱਤੀ ਕਿ ਉਹਨਾਂ ਦੀਆਂ ਫਾਈਲਾਂ ਅਮਰੀਕਾ ਦੇ ਲਈ ਓਵਰਸੀਜ਼ ਪਾਰਟਨਰ ਵੱਲੋਂ ਗਲਤ ਤਰੀਕੇ ਦੇ ਨਾਲ ਤਿਆਰ ਕੀਤੀਆਂ ਗਈਆਂ ਅਤੇ ਬੱਚਿਆਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਪੜ੍ਹਾਈ ਦਾ ਪਾੜ ਪੂਰਾ ਕਰਨ ਦੀ ਗਲਤ ਸਲਾਹ ਦੇ ਕੇ ਉਹਨਾਂ ਦੀਆਂ ਫਾਈਲਾਂ ਅੰਬੈਸੀ ਵਿੱਚ ਲਗਾਈਆਂ।
ਧੋਖਾਧੜੀ ਤਹਿਤ ਮਾਮਲਾ ਦਰਜ
ਇਸ ਸਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਮਾਮਲਾ ਲਿਆਂਦਾ ਗਿਆ ਅਤੇ ਪੁਲਿਸ ਨੇ ਸੱਤ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਲਾਉਣ ਵਾਲੇ ਫਿਲਹਾਲ ਅਮਰੀਕਾ ਦੇ ਵਿੱਚ ਹੀ ਹਨ ਅਤੇ ਉਨਾਂ ਦੀ ਸ਼ਿਕਾਇਤ ਉੱਤੇ ਹੀ ਇਹ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਇਹ ਲਿਖਿਆ ਗਿਆ ਹੈ ਕਿ ਲਵਲੀ ਕੌਰ ਅਤੇ ਹਰਵਿੰਦਰ ਕੌਰ ਨੂੰ ਨਾ ਸਿਰਫ ਗੁੰਮਰਾਹ ਕੀਤਾ ਗਿਆ ਸਗੋਂ 40 ਲੱਖ ਰੁਪਏ ਕੰਸਲਟੈਂਸੀ ਵੱਲੋਂ ਗਲਤ ਢੰਗ ਦੇ ਨਾਲ ਸ਼ੋਅ ਕਰਨ ਮਗਰੋਂ ਉਸ ਨੂੰ ਫਰੈਂਡਲੀ ਲੋਨ ਦੱਸਿਆ ਅਤੇ ਆਪਣੀ ਮਰਜ਼ੀ ਨਾਲ ਵੱਧ ਵਿਆਜ ਵਜੋਂ ਪੈਸੇ ਬੱਚਿਆਂ ਤੋਂ ਪੈਸੇ ਵੀ ਠੱਗੇ ਗਏ ਹਨ।
- ਹੁਸ਼ਿਆਰਪੁਰ 'ਚ ਸਵੇਰੇ-ਸਵੇਰੇ ਕੋਠਿਆਂ 'ਤੇ ਚੜ ਗਈ ਪੁਲਿਸ, ਚਿੰਤਪੂਰਨੀ ਰੋਡ 'ਤੇ ਪੈਂਦੇ ਪਿੰਡ ਆਦਮਵਾਲ 'ਚ ਹੋਇਆ ਕਤਲ - murder of younger brother
- ਰਵਨੀਤ ਬਿੱਟੂ ਦੇ ਬਿਆਨ 'ਤੇ ਮਚਿਆ ਹੰਗਾਮਾ, ਸੜਕਾਂ 'ਤੇ ਉਤਰੇ ਕਾਂਗਰਸੀ ਵਰਕਰ, ਪੁਲਿਸ ਨੇ ਲਏ ਹਿਰਾਸਤ 'ਚ - Congress Protest Against Bittu
- ਫੈਕਟਰੀ 'ਚ ਜ਼ਿੰਦਾ ਸੜੇ ਤਿੰਨ ਨੌਜਵਾਨਾਂ ਦੀ ਮੌਤ ਮਗਰੋਂ ਪਿੰਡ ਵਾਸੀਆਂ ਨੇ ਲਾਇਆ ਧਰਨਾ, ਫੈਕਟਰੀ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ - Bathinda factory fire
ਮੁਲਜ਼ਮ ਹੋਣਗੇ ਗ੍ਰਿਫ਼ਤਾਰ
ਪੁਲਿਸ ਵੱਲੋਂ ਜਿਨ੍ਹਾਂ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ, ਉਹਨਾਂ ਦੇ ਵਿੱਚ ਅਮਨਦੀਪ ਸਿੰਘ, ਅੰਕੁਰ, ਕੀਰਤੀ ਸੂਦ, ਰੋਹਿਤ ਭੱਲਾ ਅਤੇ ਕਮਲ ਜੋਤ ਕਾਂਸਲ ਆਦੀ ਦਾ ਨਾਮ ਸ਼ਾਮਿਲ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਉੱਤੇ ਡੀਐਨ ਐਸਡੀ ਧਾਰਾ 318, 61 ਅਤੇ 24 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਦੋ ਇਮੀਗ੍ਰੇਸ਼ਨ ਕੰਪਨੀਆਂ ਹਨ, ਜਿਨ੍ਹਾਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।