ETV Bharat / state

Instagram ’ਤੇ ਲਾਈਵ ਹੋ ਕੇ 2 ਨੌਜਵਾਨਾਂ ਨੇ ਕੀਤੀ ਖੁਦਕੁਸ਼ੀ, ਜਾਣੋ ਕਾਰਨ - YOUTHS COMMITTED SUICIDE

ਹਲਕਾ ਭਦੌੜ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿੱਚ ਪਿੰਡ ਦੇ 2 ਨੋਜਵਾਨਾਂ ਨੇ ਲਾਈਵ ਹੋਕੇ ਖੁਦਕੁਸ਼ੀ ਕਰ ਲਈ। ਪੜ੍ਹੋ ਪੂਰੀ ਖਬਰ...

2 youths committed suicide by going live on Instagram in Chhana Gulabsingh village of Bhadaur
Instagram ’ਤੇ ਲਾਈਵ ਹੋ ਕੇ 2 ਨੌਜਵਾਨਾਂ ਨੇ ਕੀਤੀ ਖੁਦਕੁਸ਼ੀ (Etv Bharat)
author img

By ETV Bharat Punjabi Team

Published : April 21, 2025 at 8:03 PM IST

1 Min Read

ਬਰਨਾਲਾ: ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ 2 ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ। ਲਾਈਵ ਦੌਰਾਨ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਭਦੌੜ ਪੁਲਿਸ ਵੱਲੋਂ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਬਰਨਾਲਾ ਮੋਰਚਰੀ ਭੇਜਿਆ ਜਾ ਚੁੱਕਾ ਹੈ।

Instagram ’ਤੇ ਲਾਈਵ ਹੋ ਕੇ 2 ਨੌਜਵਾਨਾਂ ਨੇ ਕੀਤੀ ਖੁਦਕੁਸ਼ੀ (Etv Bharat)

ਅਫੀਮ ਸਪਲਾਈ ਦੌਰਾਨ ਵੱਜੀ ਠੱਗੀ

ਦਰਾਅਸਰ ਹਲਕਾ ਭਦੌੜ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿੱਚ ਪਿੰਡ ਦੇ 2 ਨੌਜਵਾਨਾਂ ਵੱਲੋਂ ਜਹਰੀਲੀ ਚੀਜ਼ ਨਿਗਲ ਕੇ ਇਕੱਠਿਆਂ ਖੁਦਕੁਸ਼ੀ ਕਰ ਲਈ। ਉਨ੍ਹਾਂ ਮੌਤ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਅਫੀਮ ਸਪਲਾਈ ਕਰਦੇ ਸਨ ਜਿਸ ਵਿੱਚ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ ਅਤੇ ਉਕਤ ਬੰਦੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਅਸੀਂ ਜਹਰੀਲੀ ਚੀਜ਼ ਖਾ ਕੇ ਦੋਵੇਂ ਖੁਦਕੁਸ਼ੀ ਕਰ ਰਹੇ ਹਾਂ।

ਪੁਲਿਸ ਨੇ ਪੜਤਾਲ ਕੀਤੀ ਸ਼ੁਰੂ

ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਐੱਸਐੱਚਓ ਮਲਕੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ, 'ਸਾਡੇ ਕੋਲ ਇੱਕ ਮਾਮਲਾ ਪਹੁੰਚਿਆ ਹੈ ਕਿ ਕੁਲਵਿੰਦਰ ਸਿੰਘ ਕਿੰਦਾ ਅਤੇ ਉਸ ਦੇ ਇੱਕ ਸਾਥੀ ਬਲਵੀਰ ਸਿੰਘ ਨੇ ਆਪਣੇ ਖੇਤ ਵਿੱਚ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ ਹੈ ਅਤੇ ਮੌਕੇ ਉੱਪਰ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਬਰਨਾਲਾ ਵਿਖੇ ਮੋਰਚਰੀ ਘਰ ਵਿੱਚ ਰੱਖਵਾ ਦਿੱਤਾ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਜਦੋਂ ਆਪਣੇ ਬਿਆਨ ਦਰਜ ਕਰਵਾਉਣਗੇ ਤਾਂ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ।'

ETV Bharat Logo

Copyright © 2025 Ushodaya Enterprises Pvt. Ltd., All Rights Reserved.