ETV Bharat / state

13 ਅੱਤਵਾਦੀ ਗ੍ਰਿਫ਼ਤਾਰ, ਪੰਜਾਬ 'ਚ ਕਿਸੇ ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ - 13 ISI TERRORISTS ARRESTED

ਪੰਜਾਬ ਪੁਲਿਸ ਦੀ ਟੀਮ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਆਪ੍ਰੇਸ਼ਨਾਂ ਵਿੱਚ ਬੰਬਾਂ ਅਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ।

13 isi terrorists arrested
13 ਅੱਤਵਾਦੀ ਗ੍ਰਿਫ਼ਤਾਰ (ETV Bharat)
author img

By ETV Bharat Punjabi Team

Published : April 19, 2025 at 9:09 PM IST

2 Min Read

ਜਲੰਧਰ: ਪੰਜਾਬ ਪੁਲਿਸ ਦੀ ਟੀਮ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਆਪ੍ਰੇਸ਼ਨਾਂ ਵਿੱਚ ਬੰਬਾਂ ਅਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਨੇ ਕਿਹਾ ਪੁਲਿਸ ਨੇ 2 ਅੱਤਵਾਦੀ ਮਾਡਿਊਲਾਂ ਦੇ ਕੁੱਲ 13 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਇੱਕ ਨਾਬਾਲਗ ਵੀ ਸ਼ਾਮਿਲ ਹੈ। ਗ੍ਰਿਫ਼ਤਾਰ ਕੀਤੇ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ 'ਤੇ ਪਾਬੰਦੀਸ਼ੁਦਾ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਕਈ ਥਾਣਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲਦੀ ਹੀ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।

ਦੋ ਮਾਡਿਊਲਾਂ ਦਾ ਪਰਦਾਫਾਸ਼

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਚਲਾਏ ਗਏ 2 ਆਪ੍ਰੇਸ਼ਨਾਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੁਆਰਾ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ।

ਮੁਲਜ਼ਮਾਂ ਤੋਂ ਪੁਲਿਸ ਨੇ 2 ਆਰਪੀਜੀ (ਇੱਕ ਲਾਂਚਰ ਸਮੇਤ), 2 ਆਈਈਡੀ (2.5 ਕਿਲੋਗ੍ਰਾਮ ਹਰੇਕ), ਡੈਟੋਨੇਟਰਾਂ ਵਾਲੇ 2 ਹੈਂਡ ਗ੍ਰੇਨੇਡ , 2 ਕਿਲੋ RDX ਰਿਮੋਟ ਕੰਟਰੋਲ ਨਾਲ , 5 ਪਿਸਤੌਲ (ਬੇਰੇਟਾ ਅਤੇ ਗਲੋਕ) , 6 ਮੈਗਜ਼ੀਨ, 44 ਜ਼ਿੰਦਾ ਕਾਰਤੂਸ, 1 ਵਾਇਰਲੈੱਸ ਸੈੱਟ ਅਤੇ 3 ਵਾਹਨ ਬਰਾਮਦ ਕੀਤੇ ਹਨ।

13 isi terrorists arrested
13 ਅੱਤਵਾਦੀ ਗ੍ਰਿਫ਼ਤਾਰ (ETV Bharat)

ਮਾਡਿਊਲ 1 - ਫਰਾਂਸ-ਅਧਾਰਤ BKI ਲਿੰਕ

ਪਹਿਲੇ ਮਾਡਿਊਲ ਵਿੱਚ ਫਰਾਂਸ-ਅਧਾਰਤ BKI ਦਾ ਲਿੰਕ ਸਾਹਮਣੇ ਆਇਆ ਹੈ। ਜਿਸ ਵਿੱਚ ਪੁਲਿਸ ਨੇ ਮਾਸਟਰਮਾਈਂਡ ਸਤਨਾਮ ਸਿੰਘ ਉਰਫ ਸੱਤਾ ਨੌਸ਼ਹਿਰਾ ਨਿਵਾਸੀ ਹੁਸ਼ਿਆਰਪੁਰ ਦਾ ਨਾਮ ਸ਼ਾਮਲ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਜਤਿੰਦਰ ਉਰਫ ਹਨੀ, ਜਗਜੀਤ ਉਰਫ ਜੱਗਾ (ਕਪੂਰਥਲਾ), ਹਰਪ੍ਰੀਤ ਅਤੇ ਜਗਰੂਪ (ਹੁਸ਼ਿਆਰਪੁਰ) ਸ਼ਾਮਲ ਹਨ। ਉਨ੍ਹਾਂ ਵਿਰੁੱਧ ਅੰਮ੍ਰਿਤਸਰ ਐਸਐਸਓਸੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

13 isi terrorists arrested
13 ਅੱਤਵਾਦੀ ਗ੍ਰਿਫ਼ਤਾਰ (ETV Bharat)

ਮਾਡਿਊਲ 2 – ਗ੍ਰੀਸ-ਪਾਕਿਸਤਾਨ BKI ਗਠਜੋੜ

ਦੂਜਾ ਮਾਡਿਊਲ ਗ੍ਰੀਸ ਅਤੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੁਆਰਾ ਚਲਾਇਆ ਜਾ ਰਿਹਾ ਹੈ। ਜਿਸਦਾ ਸੰਚਾਲਨ ਜਸਵਿੰਦਰ ਉਰਫ ਮੰਨੂ ਅਗਵਾਂ (ਗੁਰਦਾਸਪੁਰ, ਗ੍ਰੀਸ ਅਧਾਰਤ) ਦੁਆਰਾ ਕੀਤਾ ਗਿਆ, ਜੋ ਪਾਕਿ ਅਧਾਰਤ ਹਰਵਿੰਦਰ ਰਿੰਦਾ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਪੁਲਿਸ ਨੇ ਇੱਕ ਨਾਬਾਲਗ ਸਮੇਤ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.