ਬੈਂਗਲੁਰੂ: ਆਈਪੀਐਲ ਦੇ 34ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੈਗਲੁਰੂ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਮੀਂਹ ਕਾਰਨ ਮੈਚ 14-14 ਓਵਰਾਂ ਲਈ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 9 ਵਿਕਟਾਂ ਗੁਆਉਣ ਤੋਂ ਬਾਅਦ 95 ਦੌੜਾਂ ਬਣਾਈਆਂ। ਪੰਜਾਬ ਨੇ 12.1 ਓਵਰਾਂ ਵਿੱਚ ਟੀਚਾ ਪ੍ਰਾਪਤ ਕਰ ਲਿਆ।
ਪੰਜਾਬ ਲਈ ਯੁਜਵੇਂਦਰ ਚਾਹਲ, ਮਾਰਕੋ ਜੈਨਸਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ 2-2 ਵਿਕਟਾਂ ਲਈਆਂ। ਨੇਹਲ ਵਢੇਰਾ ਨੇ 19 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਬੰਗਲੌਰ ਦੇ ਟਿਮ ਡੇਵਿਡ ਨੇ ਅਰਧ ਸੈਂਕੜਾ ਲਗਾਇਆ। ਜੋਸ਼ ਹੇਜ਼ਲਵੁੱਡ ਨੇ 3 ਵਿਕਟਾਂ ਲਈਆਂ।
ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਈਪੀਐਲ ਵਿੱਚ ਰਚਿਆ ਇਤਿਹਾਸ
ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਈਪੀਐਲ ਇਤਿਹਾਸ ਵਿੱਚ ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਇਹ ਉਪਲਬਧੀ 18 ਅਪ੍ਰੈਲ, ਸ਼ੁੱਕਰਵਾਰ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਹੋਏ ਮੈਚ ਦੌਰਾਨ ਹਾਸਿਲ ਕੀਤੀ।
2️⃣ sharp catches 🫡
— IndianPremierLeague (@IPL) April 18, 2025
2️⃣ early strikes ✌
Arshdeep Singh and #PBKS with a solid start ⚡
Updates ▶ https://t.co/7fIn60rqKZ #TATAIPL | #RCBvPBKS | @PunjabKingsIPL pic.twitter.com/jCt2NiuYEH
ਅਰਸ਼ਦੀਪ ਸਿੰਘ ਨੇ ਲੈੱਗ ਸਪਿਨਰ ਪਿਊਸ਼ ਚਾਵਲਾ ਦੇ 84 ਵਿਕਟਾਂ ਦੇ ਰਿਕਾਰਡ ਨੂੰ ਤੋੜ ਕੇ ਇਹ ਉਪਲਬਧੀ ਹਾਸਿਲ ਕੀਤੀ। ਉਨ੍ਹਾਂ ਨੇ ਪਾਰੀ ਦੇ ਪਹਿਲੇ ਓਵਰ ਵਿੱਚ ਫਿਲ ਸਾਲਟ ਨੂੰ ਆਊਟ ਕਰਕੇ ਮੈਚ ਦਾ ਆਪਣਾ ਪਹਿਲਾ ਵਿਕਟ ਲਿਆ, ਉਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਆਊਟ ਕਰਕੇ ਆਪਣਾ ਦੂਜਾ ਵਿਕਟ ਲਿਆ।
ਇਸ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਜੋ ਆਪਣੇ ਆਈਪੀਐਲ ਡੈਬਿਊ ਤੋਂ ਬਾਅਦ ਸਿਰਫ਼ ਪੰਜਾਬ ਕਿੰਗਜ਼ ਲਈ ਖੇਡਿਆ ਹੈ, ਉਨ੍ਹਾਂ ਨੇ 71 ਮੈਚਾਂ ਵਿੱਚ 26.82 ਦੀ ਔਸਤ ਨਾਲ 17.88 ਦੇ ਸਟ੍ਰਾਈਕ ਰੇਟ ਨਾਲ 84 ਵਿਕਟਾਂ ਲਈਆਂ ਸਨ। ਉਹ ਆਈਪੀਐਲ ਵਿੱਚ ਪੰਜਾਬ ਕਿੰਗਜ਼ ਲਈ ਪੰਜ ਵਿਕਟਾਂ ਲੈਣ ਵਾਲੇ ਦੋ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਸਿੰਘ ਨੇ ਆਈਪੀਐਲ 2021 ਤੋਂ ਭਾਰਤ ਦੇ ਸੈੱਟਅੱਪ ਵਿੱਚ ਜਗ੍ਹਾ ਬਣਾਈ। ਉਹ 2022 ਅਤੇ 2024 ਟੀ-20 ਵਿਸ਼ਵ ਕੱਪ ਦੇ ਟੂਰਨਾਮੈਂਟਾਂ ਵਿੱਚ ਭਾਰਤ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।
ਪੰਜਾਬ ਨੇ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ
ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਕਿਉਂਕਿ ਫਰੈਂਚਾਇਜ਼ੀ ਨੇ ਉਸ ਲਈ ਆਰਟੀਐਮ ਦੀ ਵਰਤੋਂ ਕੀਤੀ ਸੀ। ਇਸ ਨਾਲ ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ।
ਪਲੇਇਂਗ-11
ਪੰਜਾਬ ਕਿੰਗਜ਼: ਸ਼੍ਰੇਅਸ ਅਈਅਰ (ਕਪਤਾਨ), ਪ੍ਰਿਆਂਸ਼ ਆਰੀਆ, ਨੇਹਲ ਵਾਧੇਰਾ, ਮਾਰਕਸ ਸਟੋਇਨਿਸ, ਜੋਸ਼ ਇੰਗਲਿਸ (ਵਿਕਟਕੀਪਰ), ਸ਼ਸ਼ਾਂਕ ਸਿੰਘ, ਹਰਪ੍ਰੀਤ ਬਰਾੜ, ਮਾਰਕੋ ਜੈਨਸਨ, ਅਰਸ਼ਦੀਪ ਸਿੰਘ, ਜ਼ੇਵੀਅਰ ਬਾਰਟਲੇਟ, ਯੁਜ਼ਵੇਂਦਰ ਚਾਹਲ।
ਇਮਪੈਕਟ: ਗਲੇਨ ਮੈਕਸਵੈੱਲ, ਪ੍ਰਭਸਿਮਰਨ ਸਿੰਘ, ਵਿਜੇ ਕੁਮਾਰ ਵਿਸਾਖ, ਸੂਰਯਾਂਸ਼ ਸ਼ੈਡਗੇ, ਪ੍ਰਵੀਨ ਦੂਬੇ।
ਰਾਇਲ ਚੈਲੰਜਰਜ਼ ਬੰਗਲੌਰ: ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਫਿਲ ਸਾਲਟ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਜੋਸ਼ ਹੇਜ਼ਲਵੁੱਡ, ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ, ਯਸ਼ ਦਿਆਲ।
ਇਮਪੈਕਟ: ਰਸਿਖ ਸਲਾਮ,ਦੇਵਦੱਤ ਪਾਡਿਕਲ, ਮਨੋਜ ਭਾਂਡਾਗੇ, ਜੈਕੇਬ ਬੇਥੇਲ, ਸਵਪਿਲ ਸਿੰਘ