ਚੰਡੀਗੜ੍ਹ: 12 ਅਪ੍ਰੈਲ ਨੂੰ ਕ੍ਰਿਕਟ ਦੇ ਮੈਦਾਨ 'ਤੇ ਪੰਜਾਬ ਦੇ ਸ਼ੇਰ ਅਭਿਸ਼ੇਕ ਨੇ ਇਤਿਹਾਸ ਰੱਚ ਦਿੱਤਾ। ਅਭਿਸ਼ੇਕ ਨੇ ਇਹ ਕਮਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਹੋਏ ਮੈਚ ਦੌਰਾਨ ਕੀਤਾ। ਅਭਿਸ਼ੇਕ ਸ਼ਰਮਾ ਦੇ 10 ਛੱਕਿਆਂ 'ਤੇ ਜਿਥੇ ਖੇਡ ਪ੍ਰੇਮੀ ਖੁਸ਼ੀਆਂ ਮਨਾ ਰਹੇ ਹਨ, ਉਥੇ ਹੀ ਸਾਬਕਾ ਖਿਡਾਰੀ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਵੀ ਅਭਿਸ਼ੇਕ ਦੇ ਇਸ ਕਾਰਨਾਮੇ 'ਤੇ ਖ਼ੂਬ ਵਾਹਵਾਹੀ ਕੀਤੀ।
Abhishek Sharma - Pride of India 🇮🇳 @IamAbhiSharma4 @YUVSTRONG12 @SunRisers pic.twitter.com/Z0DJyqSQgN
— Navjot Singh Sidhu (@sherryontopp) April 12, 2025
"ਛਾ ਗਿਆ ਗੁਰੂ" ਸਿੱਧੂ ਨੇ ਕੀਤੀ ਪ੍ਰਸ਼ੰਸਾ
ਨਵਜੋਤ ਸਿੰਘ ਸਿੱਧੇ ਨੇ ਕਿਹਾ ਕਿ "ਜੈਸਾ ਗੁਰੂ ਵੈਸਾ ਚੇਲਾ' ਅਭਿਸ਼ੇਕ ਦੇ ਗੁਰੂ ਯੁਵਰਾਜ ਸਿੰਘ ਹਨ, ਯੁਵਰਾਜ ਨੇ 6 ਛੱਕੇ ਮਾਰੇ ਸੀ ਤਾਂ ਚੇਲੇ ਅਭਿਸ਼ੇਕ ਨੇ 10 ਛੱਕੇ ਮਾਰ ਕੇ ਕਮਾਲ ਕਰ ਦਿੱਤੀ। ਜਵਾਲਾਮੁਖੀ ਬਣ ਕੇ ਅਭਿਸ਼ੇਕ ਸ਼ਰਮਾ ਨੇ ਪੰਜਾਬ ਦੀ ਟੀਮ ਨੂੰ ਢੇਰ ਕਰ ਦਿੱਤਾ, ਅਜਿਹੇ ਪੁੱਤਰ 'ਤੇ ਮਾਪਿਆਂ ਨੂੰ ਵੀ ਮਾਨ ਮਹਿਸੂਸ ਹੋ ਰਿਹਾ ਹੋਣਾ ਹੈ। ਇੰਪੋਸਿਬਲ ਨੂੰ ਪੌਸਿਬਲ ਕਰਕੇ ਦਿਖਾ ਦਿੱਤਾ। 277 ਦੇ ਸਟ੍ਰਾਰਿਕ ਰੇਟ ਨਾਲ 141 ਰਨ ਬਣਾ ਦਿੱਤੇ ਛੱਕਿਆਂ ਦੀ ਵਰਖਾ ਹੋ ਰਹੀ ਸੀ, ਅਭਿਸ਼ੇਕ ਸ਼ਰਮਾ ਛਾ ਗਿਆ ਗੁਰੂ।'
Wah sharma ji ke bete ! 98 pe single phir 99 pe single ! Itni maturity ha am nahi ho rahi 🤪 ! Great knock @IamAbhiSharma4 well played @TravisHead24 these openers are a treat to watch together ! #SRHvsPBKS @IPL well played @ShreyasIyer15 great to watch aswell
— Yuvraj Singh (@YUVSTRONG12) April 12, 2025
ਗੁਰੂ ਯੁਵਰਾਜ ਨੇ ਇੰਝ ਕੀਤੀ ਤਰੀਫ
ਨਵਜੋਤ ਸਿੰਘ ਸਿੱਧੁ ਤੋਂ ਇਲਾਵਾ ਅਭਿਸ਼ੇਕ ਦੇ ਗੁਰੂ ਯੁਵਰਾਜ ਸਿੰਘ ਨੇ ਵੀ ਨੌਜਵਾਨ ਖਿਡਾਰੀ ਦੀ ਤਰੀਫ ਕੀਤੀ ਅਤੇ ਐਕਸ 'ਤੇ ਪੋਸਟ ਕਰਕੇ ਲਿਖਿਆ "ਵਾਹ ਸ਼ਰਮਾ ਜੀ ਕੇ ਬੇਟੇ! 98 ਪੇ ਸਿੰਗਲ ਫਿਰ 99 ਪੇ ਸਿੰਗਲ! ਇਤਨੀ ਪਰਿਪੱਕਤਾ ਹਾਜਮ ਨਹੀਂ ਹੋ ਰਹੀ ! ਸ਼ਾਨਦਾਰ ਪਾਰੀ, ਬਹੁਤ ਵਧੀਆ ਖੇਡਿਆ, ਇਹਨਾਂ ਓਪਨਰਾਂ ਨੂੰ ਇਕੱਠੇ ਦੇਖਣਾ ਵੀ ਇੱਕ ਟ੍ਰੀਟ ਹੈ! ਬਹੁਤ ਵਧੀਆ ਖੇਡ ਦੇਖ ਕੇ ਮਜ਼ਾ ਆ ਗਿਆ।'

ਇਨ੍ਹਾਂ ਦੇ ਨਾਮ ਹੈ ਰਿਕਾਰਡ
ਅਭਿਸ਼ੇਕ ਤੋਂ ਪਹਿਲਾਂ ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਯੂਸਫ਼ ਪਠਾਨ ਦੇ ਨਾਮ ਹੈ, ਜਿਸਨੇ 2010 ਵਿੱਚ ਮੁੰਬਈ ਵਿੱਚ ਸਿਰਫ਼ 37 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਪੰਜਾਬ ਕਿੰਗਜ਼ ਦੇ ਪ੍ਰਿਯਾਂਸ਼ ਆਰੀਆ ਨੇ ਮੰਗਲਵਾਰ ਨੂੰ ਮੁੱਲਾਂਪੁਰ ਵਿੱਚ ਚੇਨਈ ਸੁਪਰ ਕਿੰਗਜ਼ (ਪੀਬੀਕੇਐਸ) ਵਿਰੁੱਧ 39 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਦੂਜੇ ਸਥਾਨ 'ਤੇ ਆਪਣਾ ਨਾਮ ਦਰਜ ਕਰਵਾਇਆ, ਹੁਣ ਅਭਿਸ਼ੇਕ ਸ਼ਰਮਾ ਤੀਜਾ ਖਿਡਾਰੀ ਬਣ ਗਿਆ ਹੈ।
ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ (ਗੇਂਦਾਂ ਦੇ ਮਾਮਲੇ ਵਿੱਚ)
- 30 – ਕ੍ਰਿਸ ਗੇਲ (ਆਰਸੀਬੀ) ਬਨਾਮ ਪੀਡਬਲਯੂਆਈ, ਬੈਂਗਲੁਰੂ, 2013
- 37 – ਯੂਸਫ਼ ਪਠਾਨ (ਆਰਆਰ) ਬਨਾਮ ਐਮਆਈ, ਮੁੰਬਈ ਬੀਐਸ, 2010
- 38 – ਡੇਵਿਡ ਮਿਲਰ (ਕਿੰਗਜ਼ ਇਲੈਵਨ ਪੰਜਾਬ) ਬਨਾਮ ਆਰਸੀਬੀ, ਮੋਹਾਲੀ, 2013
- 39 – ਟ੍ਰੈਵਿਸ ਹੈੱਡ (SRH) ਬਨਾਮ RCB, ਬੰਗਲੁਰੂ, 2024
- 39 – ਪ੍ਰਿਯਾਂਸ਼ ਆਰੀਆ (PBKS) ਬਨਾਮ CSK, ਮੁੱਲਾਪੁਰ, 2025
- 40 - ਅਭਿਸ਼ੇਕ ਸ਼ਰਮਾ (SRH) ਬਨਾਮ PBKS, ਹੈਦਰਾਬਾਦ, 2025*
ਆਈਪੀਐਲ ਵਿੱਚ ਕਿਸੇ ਖਿਡਾਰੀ ਵੱਲੋਂ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਕ੍ਰਿਸ ਗੇਲ ਦੇ ਕੋਲ ਹੈ, ਜਿਸਨੇ 2013 ਵਿੱਚ ਪੁਣੇ ਵਾਰੀਅਰਜ਼ ਖ਼ਿਲਾਫ਼ ਸਿਰਫ਼ 30 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਅਭਿਸ਼ੇਕ ਦਾ ਸੈਂਕੜਾ ਆਈਪੀਐਲ ਇਤਿਹਾਸ ਦਾ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਵੀ ਹੈ।
SRH CHASE DOWN 246 AT THE UPPAL IN 18.3 OVERS. 🥶
— Mufaddal Vohra (@mufaddal_vohra) April 12, 2025
- The 2nd highest successful chase in IPL history. 🤯pic.twitter.com/4N4ZVtSbm5
ਆਈਪੀਐਲ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ
- 175 - ਕ੍ਰਿਸ ਗੇਲ (ਆਰਸੀਬੀ) ਬਨਾਮ ਪੀਡਬਲਯੂਆਈ, 2013
- 158 - ਬੀ ਮੈਕੁਲਮ (ਕੇਕੇਆਰ) ਬਨਾਮ ਆਰਸੀਬੀ, 2008
- 141 - ਅਭਿਸ਼ੇਕ ਸ਼ਰਮਾ (SRH) ਬਨਾਮ PBKS, 2025*
- 140 - ਕੁਇੰਟਨ ਡੀ ਕੌਕ (ਐਲਐਸਜੀ) ਬਨਾਮ ਕੇਕੇਆਰ, 2022
- 133 - ਏਬੀ ਡਿਵਿਲੀਅਰਜ਼ (ਆਰਸੀਬੀ) ਬਨਾਮ ਐਮਆਈ, 2015