ਹੈਦਰਾਬਾਦ: IPL 2025 ਦੇ ਦੂਜੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ 'ਤੇ 286 ਦੌੜਾਂ ਬਣਾਈਆਂ। 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 242 ਦੌੜਾਂ ਹੀ ਬਣਾ ਸਕੀ।
ਹੈਦਰਾਬਾਦ ਦੇ ਸਾਹਮਣੇ ਰਾਜਸਥਾਨ ਦਾ ਟਾਪ ਆਰਡਰ ਢਹਿ ਗਿਆ
ਸਨਰਾਈਜ਼ਰਜ਼ ਹੈਦਰਾਬਾਦ ਤੋਂ ਜਿੱਤ ਲਈ ਮਿਲੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਰਾਇਲਜ਼ ਲਈ ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਨੇ ਪਾਰੀ ਦੀ ਸ਼ੁਰੂਆਤ ਕੀਤੀ। ਪਰ ਰਾਜਸਥਾਨ ਨੂੰ ਸ਼ੁਰੂਆਤ ਵਿੱਚ ਹੀ 3 ਝਟਕੇ ਲੱਗੇ। ਯਸ਼ਸਵੀ ਜੈਸਵਾਲ 1, ਰਿਆਨ ਪਰਾਗ 4 ਅਤੇ ਨਿਤੀਸ਼ ਰਾਣਾ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਟੀਮ ਨੇ 4.1 ਓਵਰਾਂ ਵਿਚ 50 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਧਰੁਵ ਜੁਰੇਲ ਅਤੇ ਸੰਜੂ ਸੈਮਸਨ ਨੇ ਮਿਲ ਕੇ ਸਕੋਰ ਨੂੰ 160 ਤੋਂ ਪਾਰ ਕਰ ਦਿੱਤਾ।
So run it up, the Sun is up 🔥🧡#PlayWithFire | #SRHvRR | #TATAIPL2025 pic.twitter.com/C8xHw0wle8
— SunRisers Hyderabad (@SunRisers) March 23, 2025
ਧਰੁਵ ਅਤੇ ਸੰਜੂ ਨੇ ਖੇਡੀ ਅਰਧ ਸੈਂਕੜੇ ਦੀ ਪਾਰੀ
ਰਾਜਸਥਾਨ ਨੇ 14ਵੇਂ ਓਵਰ ਵਿੱਚ ਸੰਜੂ ਦੇ ਰੂਪ ਵਿੱਚ ਚੌਥਾ ਵਿਕਟ ਗਵਾਇਆ। ਉਸ ਨੇ 37 ਗੇਂਦਾਂ 'ਤੇ 7 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ। ਹਰਸ਼ਲ ਪਟੇਲ ਨੇ ਉਸ ਨੂੰ ਕਲਾਸਨ ਦੇ ਹੱਥੋਂ ਵਿਕਟ ਦੇ ਪਿੱਛੇ ਆਊਟ ਕਰਵਾਇਆ। ਇਸ ਤੋਂ ਬਾਅਦ 15ਵੇਂ ਓਵਰ 'ਚ ਧਰੁਵ ਵੀ ਆਊਟ ਹੋ ਗਏ। ਉਸ ਨੂੰ ਇਸ਼ਾਨ ਕਿਸ਼ਨ ਨੇ ਲੌਗ ਆਨ 'ਤੇ ਐਡਮ ਜ਼ੈਂਪਾ ਦੇ ਹੱਥੋਂ ਕੈਚ ਆਊਟ ਕੀਤਾ। ਜੁਰੇਲ ਨੇ 35 ਗੇਂਦਾਂ ਵਿੱਚ 5 ਗੇਂਦਾਂ ਅਤੇ 6 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ।
56 out of his 70 in boundaries. Fought, Dhruv 🫡🔥 pic.twitter.com/jr36uKTL1s
— Rajasthan Royals (@rajasthanroyals) March 23, 2025
ਇਨ੍ਹਾਂ ਦੋਵਾਂ ਤੋਂ ਇਲਾਵਾ ਸ਼ਿਮਰੋਨ ਹੇਟਮਾਇਰ ਨੇ ਰਾਜਸਥਾਨ ਰਾਇਲਜ਼ ਲਈ 24 ਗੇਂਦਾਂ 'ਤੇ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਸ਼ੁਭਮ ਦੂਬੇ ਨੇ 11 ਗੇਂਦਾਂ 'ਤੇ 34 ਦੌੜਾਂ ਦੀ ਪਾਰੀ ਖੇਡੀ। ਪਰ ਆਪਣੀ ਟੀਮ ਨੂੰ 44 ਦੌੜਾਂ ਨਾਲ ਹਾਰਨ ਤੋਂ ਨਹੀਂ ਰੋਕ ਸਕੀ। ਹੈਦਰਾਬਾਦ ਲਈ ਸਿਮਰਜੀਤ ਸਿੰਘ ਅਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਮੁਹੰਮਦ ਸ਼ਮੀ ਅਤੇ ਐਡਮ ਜ਼ਾਂਪਾ ਨੇ 1-1 ਵਿਕਟ ਲਈ।
An 𝐈𝐌𝐏𝐀𝐂𝐓𝐅𝐔𝐋 knock 👏
— IndianPremierLeague (@IPL) March 23, 2025
Sanju Samson gets his #TATAIPL 2025 campaign going with a stroke-filled 5️⃣0️⃣ 🔝
Updates ▶ https://t.co/ltVZAvInEG#SRHvRR | @rajasthanroyals pic.twitter.com/CfVwKgUPdc
ਹੈਦਰਾਬਾਦ ਲਈ ਈਸ਼ਾਨ ਨੇ ਸੈਂਕੜਾ ਲਗਾਇਆ
ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਲਈ ਅਭਿਸ਼ੇਕ ਸ਼ਰਮਾ ਨੇ 24, ਟ੍ਰੈਵਿਸ ਹੈੱਡ ਨੇ 31 ਗੇਂਦਾਂ 'ਚ 67 ਦੌੜਾਂ, ਨਿਤੀਸ਼ ਕੁਮਾਰ ਰੈੱਡੀ ਨੇ 30, ਹੇਨਰਿਕ ਕਲਾਸੇਨ ਨੇ 34, ਅਨਿਕੇਤ ਵਰਮਾ ਨੇ 7 ਦੌੜਾਂ ਦਾ ਯੋਗਦਾਨ ਪਾਇਆ। ਐਸਆਰਐਚ ਲਈ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 47 ਗੇਂਦਾਂ 'ਤੇ 11 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 106 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 20 ਓਵਰਾਂ 'ਚ 6 ਵਿਕਟਾਂ 'ਤੇ 286 ਦੌੜਾਂ ਤੱਕ ਪਹੁੰਚਾਇਆ। ਰਾਜਸਥਾਨ ਲਈ ਤੁਸ਼ਾਰ ਦੇਸ਼ਪਾਂਡੇ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਮਹੇਸ਼ ਥੀਕਸ਼ਾਨਾ ਨੇ 2 ਅਤੇ ਸੰਦੀਪ ਸ਼ਰਮਾ ਨੇ 1 ਵਿਕਟ ਲਈ।
MAN OF THE HOUR 🙌🧡#PlayWithFire | #SRHvRR | #TATAIPL2025 pic.twitter.com/H80Pg2SDOZ
— SunRisers Hyderabad (@SunRisers) March 23, 2025