ਅੰਮ੍ਰਿਤਸਰ : ਅੱਜ (ਵੀਰਵਾਰ) ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਆਪਣੇ ਹਲਕੇ ਦੇ ਲੋਕਾਂ ਅਤੇ ਵਰਕਰਾਂ ਨੂੰ ਮਿਲਣ ਲਈ ਪਹੁੰਚੀ। ਇਸ ਮੌਕੇ ਨਵਜੋਤ ਕੌਰ ਸਿੱਧੂ ਤਿਲਕ ਨਗਰ ਪਹੁੰਚੀ, ਤਾਂ ਕਾਂਗਰਸ ਦੇ ਵਰਕਰਾਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਪਹੁੰਚੀ। ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 2027 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਵਰਕਰਾਂ ਨੂੰ ਮਿਲਣ ਲਈ ਪਹੁੰਚ ਰਹੀ ਹੈ ਅਤੇ ਉਹ ਜ਼ਰੂਰ ਜਿੱਤੇਗੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਸੂਚੀ ਵਿੱਚੋਂ ਨਹੀਂ ਹਟਾਇਆ ਗਿਆ ਹੈ।
"100 ਪਰਸੈਂਟ ਚੋਣਾਂ ਲੜਾਂਗੀ"
ਮੈਂ ਐਮਐਲਏ ਦੀਆਂ ਚੋਣਾਂ 2027 ਵਿੱਚ 100 ਫੀਸਦੀ ਲੜਾਂਗੀ। ਮੈਂ ਉਸੇ ਦੀ ਤਿਆਰੀ ਕਰ ਰਹੀ ਹਾਂ। ਪਾਰਟੀ ਹਾਈਕਮਾਂਡ ਜ਼ਰੂਰੀ ਪਿਛਲੀ ਹਿਸਟਰੀ ਦੇਖੇਗੀ ਅਤੇ ਟਿਕਟ ਦੇਵੇਗੀ। ਪਿਛਲੀ ਵਾਰ ਘੱਟ ਮਾਰਜਨ ਤੋਂ ਮੇਰੀ ਹਾਰ ਹੋਈ। ਉਹ ਵੀ ਲੋਕ ਨਾਰਾਜ਼ ਸੀ, ਕਿਉਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀਆਂ 36 ਰੈਲੀਆਂ ਕੈਂਸਿਲ ਹੋ ਗਈਆਂ ਸੀ, ਨਹੀਂ ਤਾਂ ਅਸੀਂ ਪਿਛਲੀ ਵਾਰ ਵੀ ਜਿੱਤੇ ਹੀ ਸੀ।
- ਨਵਜੋਤ ਕੌਰ ਸਿੱਧੂ, ਕਾਂਗਰਸੀ ਆਗੂ
ਇਸ ਮੌਕੇ ਨਵਜੋਤ ਸਿੱਧੂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਸੂਚੀ ਵਿੱਚੋਂ ਨਹੀਂ ਹਟਾਇਆ ਗਿਆ ਹੈ। ਉਨ੍ਹਾਂ ਨੇ ਆਈਪੀਐਲ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਪਰ ਉਹ ਜ਼ਰੂਰ ਚੋਣ ਪ੍ਰਚਾਰ ਕਰਨ ਜਾਣਗੇ। ਉਨ੍ਹਾਂ ਨੇ ਇਹ ਵੀ ਰਣਨੀਤੀ ਤਿਆਰ ਕੀਤੀ ਹੈ ਕਿ ਉਹ ਕਦੋਂ ਅਤੇ ਕਿਸ ਗਲੀ ਵਿੱਚ ਪ੍ਰਚਾਰ ਕਰਨਗੇ। ਉਨ੍ਹਾਂ ਦੇ ਨਾਲ ਮੈਂ ਵੀ ਲੁਧਿਆਣਾ ਵਿੱਚ ਜ਼ਰੂਰ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਾਂਗੀ।
'ਆਪ' ਸਰਕਾਰ ਉੱਤੇ ਨਿਸ਼ਾਨੇ
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ। ਅੱਜ ਵੀ ਬੇਰੁਜ਼ਗਾਰੀ ਹੈ, ਨਸ਼ਿਆਂ ਨੂੰ ਰੋਕਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਨਾਖੁਸ਼ ਹਨ। ਅੱਜ ਤੱਕ ਮੇਰੇ ਹਲਕੇ ਵਿੱਚ ਇੱਕ ਰੁਪਏ ਦਾ ਵੀ ਕੰਮ ਨਹੀਂ ਹੋਇਆ ਹੈ।
ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰ ਜਾਂ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ, ਉਦੋਂ ਤੱਕ ਇਹ ਨਸ਼ਾ ਖ਼ਤਮ ਨਹੀਂ ਹੋਵੇਗਾ। ਛੋਟੇ ਮੁਲਜ਼ਮਾਂ ਨੂੰ ਫੜ ਦਾ ਕੋਈ ਫਾਇਦਾ ਨਹੀਂ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਕੁਝ ਹੋ ਸਕਦਾ ਹੈ।