ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸਿਰਫ਼ ਜੀਵਨਸ਼ੈਲੀ ਅਤੇ ਖੁਰਾਕ ਹੀ ਨਹੀਂ ਸਗੋਂ ਸਰੀਰ ਵਿੱਚ ਕਈ ਪੋਸ਼ਟਿਕ ਤੱਤਾਂ ਦੀ ਕਮੀ ਹੋਣਾ ਵੀ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਇਸ ਲਈ ਤੁਹਾਨੂੰ ਹਮੇਸ਼ਾ ਪੋਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਹੀ ਖਾਣੀ ਚਾਹੀਦੀ ਹੈ। ਦੱਸ ਦੇਈਏ ਕਿ ਇਨ੍ਹਾਂ ਪੋਸ਼ਟਿਕ ਤੱਤਾਂ ਦੀ ਕਮੀ ਹੋਣ 'ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਸੰਕੇਤ ਦੇਣ ਲੱਗਦਾ ਹੈ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਸਰੀਰ ਵਿੱਚ ਪੋਸ਼ਟਿਕ ਤੱਤਾਂ ਦੀ ਕਮੀ ਕਾਰਨ ਕਿਹੜੇ ਸੰਕੇਤ ਦੇਖਣ ਨੂੰ ਮਿਲਦੇ ਹਨ?
ਸਰੀਰ ਵਿੱਚ ਪੋਸ਼ਟਿਕ ਤੱਤਾਂ ਦੀ ਕਮੀ ਦੇ ਸੰਕੇਤ
- ਬਿਨ੍ਹਾਂ ਕਿਸੇ ਕਾਰਨ ਬਾਹਾਂ 'ਤੇ ਲੂ ਕੰਢੇ ਖੜੇ ਹੋਣਾ: ਜੇਕਰ ਬਿਨ੍ਹਾਂ ਕਿਸੇ ਵਜ੍ਹਾਂ ਦੇ ਤੁਹਾਡੀਆਂ ਬਾਹਾਂ 'ਤੇ ਲੂ ਕੰਢੇ ਖੜੇ ਹੋ ਰਹੇ ਹਨ, ਤਾਂ ਇਹ ਵਿਟਾਮਿਨ ਏ ਜਾਂ ਜ਼ਰੂਰੀ ਫੈਟੀ ਐਸਿਡ ਦੀ ਕਮੀ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਇਸ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ-ਏ ਅਤੇ ਜ਼ਰੂਰੀ ਫੈਟੀ ਐਸਿਡ ਨਾਲ ਭਰਪੂਰ ਖੁਰਾਕ ਸ਼ਾਮਲ ਕਰੋ।
- ਬਰਫ਼ ਚਬਾਉਣਾ ਜਾਂ ਨਮਕੀਨ ਭੋਜਨ ਦੀ ਲਾਲਸਾ: ਬਰਫ਼ ਚਬਾਉਣਾ ਜਾਂ ਨਮਕੀਨ ਭੋਜਨ ਦੀ ਲਾਲਸਾ ਨੂੰ ਇੱਕ ਅਜੀਬ ਆਦਤ ਮੰਨਿਆ ਜਾਂਦਾ ਹੈ ਪਰ ਇਹ ਸਿਰਫ਼ ਇੱਕ ਅਜੀਬ ਆਦਤ ਨਹੀਂ ਹੈ ਸਗੋਂ ਆਇਰਨ ਦੀ ਕਮੀ ਦਾ ਸੰਕੇਤ ਹੈ। ਆਈਰਨ ਦੀ ਕਮੀ ਕਾਰਨ ਹੋਰ ਵੀ ਕਈ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ।
- ਮਾਸਪੇਸ਼ੀਆਂ ਵਿੱਚ ਮਰੋੜ ਜਾਂ ਅੱਖਾਂ ਵਿੱਚ ਕੜਵੱਲ: ਮਾਸਪੇਸ਼ੀਆਂ ਵਿੱਚ ਮਰੋੜ ਜਾਂ ਅੱਖਾਂ ਵਿੱਚ ਕੜਵੱਲ ਮੈਗਨੀਸ਼ੀਅਮ ਦੀ ਘਾਟ ਅਤੇ ਮਲਟੀਵਿਟਾਮਿਨ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।
- 8 ਘੰਟੇ ਦੀ ਨੀਂਦ ਤੋਂ ਬਾਅਦ ਵੀ ਥਕਾਵਟ: ਜੇਕਰ 8 ਘੰਟੇ ਦੀ ਨੀਂਦ ਤੋਂ ਬਾਅਦ ਵੀ ਤੁਸੀਂ ਥਕਾਵਟ ਮਹਿਸੂਸ ਕਰ ਰਹੇ ਹੋ ਜਾਂ ਤੁਹਾਡਾ ਦਿਮਾਗ ਹੌਲੀ ਕੰਮ ਕਰ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਬਲੱਡ ਸ਼ੂਗਰ ਸੰਤੁਲਨ ਜਾਂ ਬੀ-ਵਿਟਾਮਿਨ ਦਾ ਪੱਧਰ ਖਰਾਬ ਹੋ ਗਿਆ ਹੈ। ਇਸਨੂੰ ਆਮ ਸਮਝਣ ਦੀ ਗਲਤੀ ਨਾ ਕਰੋ।
- ਪੀਰੀਅਡਸ ਤੋਂ ਪਹਿਲਾਂ ਮੂਡ ਵਿੱਚ ਤੇਜ਼ ਬਦਲਾਅ: ਇਹ ਪੁਰਾਣੀ ਸੋਜਸ਼ ਅਤੇ ਅਸੰਤੁਲਿਤ ਓਮੇਗਾ-6 ਤੋਂ ਓਮੇਗਾ-3 ਦੀ ਕਮੀ ਦੇ ਕਾਰਨ ਹੋ ਸਕਦਾ ਹੈ। ਤੁਹਾਡੇ ਹਾਰਮੋਨ ਸਿੱਧੇ ਤੁਹਾਡੇ ਭੋਜਨ ਦੁਆਰਾ ਪ੍ਰਭਾਵਿਤ ਹੁੰਦੇ ਹਨ।
ਇਹ ਵੀ ਪੜ੍ਹੋ:-