ਚਿਹਰੇ 'ਤੇ ਨਿਖਾਰ ਲਈ ਇਹ ਕੰਮ ਕਰਨ ਖੁਸ਼ਕ ਅਤੇ ਤੇਲਯੁਕਤ ਚਮੜੀ ਵਾਲੇ ਲੋਕ ? ਅਸਾਨ ਹੈ ਤਰੀਕਾ
ਕਈ ਲੋਕ ਚਿਹਰੇ 'ਤੇ ਨਿਖਾਰ ਪਾਉਣਾ ਚਾਹੁੰਦੇ ਹਨ। ਬਸ ਇਸ ਲਈ ਤੁਹਾਨੂੰ ਇੱਕ ਆਸਾਨ ਤਰੀਕਾ ਅਪਣਾਉਣਾ ਹੋਵੇਗਾ।

Published : October 11, 2025 at 5:05 PM IST
MULTANI MITTI VS BESAN: ਅੱਜ ਦੇ ਸਮੇਂ ਵਿੱਚ ਪ੍ਰਦੂਸ਼ਣ ਇੰਨਾਂ ਵੱਧ ਗਿਆ ਹੈ ਕਿ ਇਸਦਾ ਅਸਰ ਲੋਕਾਂ ਦੇ ਚਿਹਰੇ 'ਤੇ ਦੇਖਣ ਨੂੰ ਮਿਲਦਾ ਹੈ। ਵਿਅਸਤ ਜੀਵਨਸ਼ੈਲੀ ਕਾਰਨ ਲੋਕ ਆਪਣਾ ਜਿਆਦਾ ਸਮੇਂ ਬਾਹਰ ਹੀ ਬਿਤਾਉਦੇ ਹਨ। ਇਸ ਕਾਰਨ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਚਮੜੀ 'ਤੇ ਥੋੜੇ ਜਿਹੇ ਵੀ ਦਾਗ ਧੱਬੇ ਹੋ ਜਾਣ ਤਾਂ ਬਾਹਰ ਜਾਣ ਵਿੱਚ ਸ਼ਰਮ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ਵਿੱਚ ਲੋਕ ਚਮੜੀ 'ਤੇ ਨਿਖਾਰ ਪਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਤਰੀਕੇ ਅਪਣਾਉਣ ਲੱਗਦੇ ਹਨ, ਜਿਸਦਾ ਉਲਟ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਸੋਸ਼ਲ ਮੀਡੀਆ ਆਦਿ 'ਤੇ ਦੇਖ ਕੇ ਚਿਹਰੇ ਨਾਲ ਕੋਈ ਛੇੜਛਾੜ ਨਾ ਕਰੋ। ਇਸਦੇ ਨਾਲ ਹੀ, ਬਾਜ਼ਾਰ ਵਿੱਚ ਉਪਲਬਧ ਕਾਸਮੈਟਿਕਸ ਦੀ ਵਰਤੋ ਵੀ ਨਾ ਕਰੋ। ਇਸ ਵਿੱਚ ਕਾਫ਼ੀ ਤਰ੍ਹਾਂ ਦੇ ਰਸਾਇਣ ਹੁੰਦੇ ਹਨ, ਜੋ ਚਿਹਰੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਦੱਸ ਦੇਈਏ ਕਿ ਮੁਲਤਾਨੀ ਮਿੱਟੀ ਅਤੇ ਬੇਸਨ ਨੂੰ ਸ਼ਾਨਦਾਰ ਕੁਦਰਤੀ ਕਾਸਮੈਟਿਕਸ ਮੰਨਿਆ ਜਾਂਦਾ ਹੈ। ਇਹ ਰਵਾਇਤੀ ਕੁਦਰਤੀ ਸਮੱਗਰੀ ਹੈ। ਬਹੁਤ ਸਾਰੇ ਲੋਕ ਚਿਹਰੇ ਦੀ ਦੇਖਭਾਲ ਲਈ ਬੇਸਨ ਅਤੇ ਮੁਲਤਾਨੀ ਮਿੱਟੀ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਤੁਹਾਡੀ ਚਮੜੀ ਦੀ ਕਿਸਮ ਅਤੇ ਚਮੜੀ ਦੀਆਂ ਚਿੰਤਾਵਾਂ ਦੇ ਆਧਾਰ 'ਤੇ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਰਤੋ ਕਰਨੀ ਚਾਹੀਦੀ ਹੈ।
ਮੁਲਤਾਨੀ ਮਿੱਟੀ ਦੇ ਲਾਭ
ਆਯੁਰਵੇਦ ਵਿੱਚ ਮੁਲਤਾਨੀ ਮਿੱਟੀ ਦਾ ਬਹੁਤ ਮਹੱਤਵ ਹੈ। ਮੁਲਤਾਨੀ ਮਿੱਟੀ ਕਈ ਤਰ੍ਹਾਂ ਦੇ ਸੁੰਦਰਤਾ ਉਤਪਾਦਾਂ ਵਿੱਚ ਵਰਤੀ ਜਾਂਦੀ ਹੈ ਅਤੇ ਚਮੜੀ ਨੂੰ ਨਰਮ ਬਣਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਮੁਲਤਾਨੀ ਮਿੱਟੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ:-
- ਮੁਲਤਾਨੀ ਮਿੱਟੀ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਦੀ ਹੈ।
- ਫਿਣਸੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
- ਮੁਲਤਾਨੀ ਮਿੱਟੀ ਸਨਟੈਨ ਅਤੇ ਸੋਜ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੀ ਹੈ।
- ਇਹ ਚਮੜੀ ਦੇ ਪੋਰਸ ਨੂੰ ਕੱਸਣ ਲਈ ਵੀ ਬਹੁਤ ਵਧੀਆ ਹੈ।
- ਦ ਓਪਨ ਡਰਮਾਟੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਮੁਲਤਾਨੀ ਮਿੱਟੀ ਤੇਲਯੁਕਤ ਚਮੜੀ ਲਈ ਬਹੁਤ ਢੁਕਵੀਂ ਹੈ ਕਿਉਂਕਿ ਇਹ ਚਮੜੀ ਤੋਂ ਗੰਦਗੀ ਅਤੇ ਵਾਧੂ ਤੇਲ ਨੂੰ ਹਟਾਉਂਦੀ ਹੈ।
- ਇਹ ਤਾਜ਼ੀ ਅਤੇ ਚਮਕਦਾਰ ਚਮੜੀ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ।
ਬੇਸਨ ਦੇ ਫਾਇਦੇ
"ਫਾਰਮੂਲੇਸ਼ਨ ਐਂਡ ਇਵੈਲੂਏਸ਼ਨ ਆਫ ਏ ਫੇਸ਼ੀਅਲ ਪੀਲ ਆਫ ਮਾਸਕ ਜੈੱਲ ਕੰਟੇਨਿੰਗ ਬੇਸਨ ਫਲੋਰ" ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬੇਸਨ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਂਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ। ਬੇਸਨ ਕੁਦਰਤੀ ਤੌਰ 'ਤੇ ਮੁਲਤਾਨੀ ਮਿੱਟੀ ਦੇ ਮੁਕਾਬਲੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ। ਹਾਲਾਂਕਿ, ਬੇਸਨ ਵਿੱਚ ਮੁਲਤਾਨੀ ਮਿੱਟੀ ਪਾਉਣ ਨਾਲ ਚਮੜੀ 'ਤੇ ਚਮਕ ਆਉਂਦੀ ਹੈ।
ਤੇਲਯੁਕਤ ਚਮੜੀ ਵਾਲੇ ਲੋਕਾਂ ਲਈ ਕੀ ਫਾਇਦੇਮੰਦ?
ਤੇਲਯੁਕਤ ਚਮੜੀ ਵਾਲੇ ਲੋਕਾਂ ਨੂੰ ਬੇਸਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਚਾਰ ਚਮਚ ਬੇਸਨ ਦੇ ਆਟੇ ਵਿੱਚ ਇੱਕ ਚਮਚ ਗੁਲਾਬ ਜਲ ਜਾਂ ਨਿੰਬੂ ਦਾ ਰਸ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। ਮਿਸ਼ਰਣ ਨੂੰ 10 ਤੋਂ 15 ਮਿੰਟ ਬਾਅਦ ਠੰਢੇ ਪਾਣੀ ਨਾਲ ਧੋਣਾ ਚਾਹੀਦਾ ਹੈ। ਅਜਿਹਾ ਨਿਯਮਿਤ ਤੌਰ 'ਤੇ ਕਰਨ ਨਾਲ ਚੰਗੇ ਨਤੀਜੇ ਮਿਲਦੇ ਹਨ।
ਮੁਲਤਾਨੀ ਮਿੱਟੀ ਅਤੇ ਬੇਸਨ ਵਿੱਚੋ ਕੀ ਬਿਹਤਰ?
ਮੁਲਤਾਨੀ ਮਿੱਟੀ ਅਤੇ ਬੇਸਨ ਦੋਵੇਂ ਚਿਹਰੇ ਲਈ ਬਹੁਤ ਵਧੀਆ ਹੁੰਦੇ ਹਨ। ਹਾਲਾਂਕਿ, ਤੁਹਾਡੀ ਚਮੜੀ ਦੀ ਕਿਸਮ ਦੇ ਆਧਾਰ 'ਤੇ ਇਨ੍ਹਾਂ ਦੀ ਚੋਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ, ਤਾਂ ਤੁਹਾਨੂੰ ਨਮੀ ਬਣਾਈ ਰੱਖਣ ਲਈ ਬੇਸਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਦਕਿ ਤੇਲਯੁਕਤ ਚਮੜੀ ਵਾਲੇ ਲੋਕਾਂ ਨੂੰ ਫਿਣਸੀਆਂ ਤੋਂ ਬਚਣ ਲਈ ਮੁਲਤਾਨੀ ਮਿੱਟੀ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਤੁਸੀਂ ਇਨ੍ਹਾਂ ਦੋਵਾਂ ਵਿੱਚੋਂ ਜੋ ਵੀ ਵਰਤਦੇ ਹੋ, ਪਹਿਲਾਂ ਪੈਚ ਟੈਸਟ ਜ਼ਰੂਰ ਕਰਵਾਓ ਨਹੀਂ ਤਾਂ ਡਾਕਟਰ ਨਾਲ ਸਲਾਹ ਕਰਨਾ ਸਭ ਤੋਂ ਵਧੀਆ ਹੈ।
ਇਹ ਵੀ ਪੜ੍ਹੋ:-

