ETV Bharat / lifestyle

ਵਾਲਾਂ 'ਤੇ ਦਹੀਂ ਲਗਾਉਣ ਨਾਲ ਕੀ ਹੁੰਦਾ ਹੈ? ਫਾਇਦੇ ਅਤੇ ਨੁਕਸਾਨ ਜਾਣ ਕੇ ਰਹਿ ਜਾਓਗੇ ਹੈਰਾਨ! - YOGURT FOR HAIR

ਬਹੁਤ ਸਾਰੇ ਲੋਕ ਸਿਹਤਮੰਦ ਵਾਲਾਂ ਲਈ ਦਹੀਂ ਦੀ ਵਰਤੋਂ ਕਰਦੇ ਹਨ। ਪਰ ਕਈ ਵਾਰ ਇਸਦੀ ਵਰਤੋਂ ਫਾਇਦਿਆਂ ਦੇ ਨਾਲ-ਨਾਲ ਨੁਕਸਾਨ ਵੀ ਪਹੁੰਚਾ ਸਕਦੀ ਹੈ।

YOGURT FOR HAIR
YOGURT FOR HAIR (Getty Image)
author img

By ETV Bharat Health Team

Published : April 15, 2025 at 10:25 AM IST

2 Min Read

ਹਰ ਔਰਤ ਕਾਲੇ ਅਤੇ ਸੰਘਣੇ ਵਾਲ ਚਾਹੁੰਦੀ ਹੈ। ਪਰ ਅੱਜਕੱਲ੍ਹ ਮਾੜੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਪ੍ਰਦੂਸ਼ਣ ਅਤੇ ਧੂੜ ਦੇ ਪ੍ਰਭਾਵ ਕਾਰਨ ਵਾਲ ਖਰਾਬ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਵਾਲ ਝੜਨ ਅਤੇ ਸੁੱਕੇ ਵਾਲਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲਾਂ ਨੂੰ ਸਿਹਤਮੰਦ ਅਤੇ ਨਰਮ ਰੱਖਣ ਲਈ ਕਈ ਤਰ੍ਹਾਂ ਦੇ ਵਾਲਾਂ ਦੇ ਉਤਪਾਦ ਅਤੇ ਘਰੇਲੂ ਉਪਚਾਰ ਉਪਲਬਧ ਹਨ, ਜਿਸ ਦੀ ਵਰਤੋ ਕਈ ਔਰਤਾਂ ਕਰਦੀਆਂ ਹਨ। ਇਨ੍ਹਾਂ ਵਿੱਚ ਦਹੀਂ ਵੀ ਸ਼ਾਮਲ ਹੈ। ਪਰ ਕਈ ਲੋਕਾਂ ਦੇ ਮਨ ਵਿੱਚ ਸਵਾਲ ਆਉਦਾ ਹੈ ਕਿ ਕੀ ਦਹੀਂ ਦੀ ਵਰਤੋ ਵਾਲਾਂ ਲਈ ਫਾਇਦੇਮੰਦ ਹੈ ਜਾਂ ਨੁਕਸਾਨਦੇਹ?

ਵਾਲਾਂ ਲਈ ਦਹੀਂ ਦੀ ਵਰਤੋ

ਬਹੁਤ ਸਾਰੇ ਲੋਕ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਦਹੀਂ ਦੀ ਵਰਤੋ ਕਰਦੇ ਹਨ, ਕਿਉਂਕਿ ਦਹੀਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਲੋਕ ਆਪਣੇ ਵਾਲਾਂ 'ਤੇ ਦਹੀਂ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਨ। ਜ਼ਿਆਦਾਤਰ ਲੋਕ ਦਹੀਂ ਦਾ ਹੇਅਰ ਮਾਸਕ ਬਣਾਉਂਦੇ ਹਨ ਅਤੇ ਇਸਨੂੰ ਵਾਲਾਂ 'ਤੇ ਲਗਾਉਂਦੇ ਹਨ। ਦਰਅਸਲ, ਦਹੀਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਹਾਲਾਂਕਿ, ਵਾਲਾਂ 'ਤੇ ਦਹੀਂ ਲਗਾਉਣ ਦੇ ਫਾਇਦਿਆਂ ਦੇ ਨਾਲ-ਨਾਲ ਕੁਝ ਨੁਕਸਾਨ ਵੀ ਹੋ ਸਕਦੇ ਹਨ।

ਵਾਲਾਂ 'ਤੇ ਦਹੀਂ ਲਗਾਉਣ ਦੇ ਫਾਇਦੇ

ਹੈਦਰਾਬਾਦ ਦੇ ਆਯੁਰਵੈਦਿਕ ਡਾਕਟਰ ਨਾਹੁਸ਼ ਕੁੰਟੇ ਨੇ ਦਹੀਂ ਦੇ ਵਾਲਾਂ ਲਈ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਹੈ। ਇਸਦੇ ਫਾਇਦੇ ਹੇਠ ਲਿਖੇ ਅਨੁਸਾਰ ਹਨ:-

  1. ਦਹੀਂ ਵਿੱਚ ਪ੍ਰੋਬਾਇਓਟਿਕਸ ਅਤੇ ਲੈਕਟਿਕ ਐਸਿਡ ਹੁੰਦੇ ਹਨ ਜੋ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦੇ ਹਨ।
  2. ਦਹੀਂ ਦੀ ਵਰਤੋਂ ਨਾਲ ਝੁਰੜੀਆਂ ਵਾਲੇ ਵਾਲਾਂ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਵਾਲ ਚਮਕਦਾਰ ਅਤੇ ਨਰਮ ਬਣਦੇ ਹਨ।
  3. ਦਹੀਂ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ​​ਬਣਾਉਣ ਅਤੇ ਵਧਣ ਵਿੱਚ ਮਦਦ ਕਰਦਾ ਹੈ।
  4. ਦਹੀਂ ਵਿੱਚ ਮੌਜੂਦ ਪੌਸ਼ਟਿਕ ਤੱਤ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦੇ ਹਨ, ਜਿਸ ਨਾਲ ਵਾਲ ਸਿਹਤਮੰਦ ਰਹਿੰਦੇ ਹਨ।
  5. ਦਹੀਂ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਖੋਪੜੀ ਦੇ ਇਨਫੈਕਸ਼ਨ ਅਤੇ ਖੁਜਲੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਦਹੀਂ ਖੋਪੜੀ ਨੂੰ ਸਾਫ਼ ਰੱਖਦਾ ਹੈ।
  6. ਦਹੀਂ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
  7. ਦਹੀਂ ਨਾ ਸਿਰਫ਼ ਵਾਲਾਂ ਨੂੰ ਨਮੀ ਪ੍ਰਦਾਨ ਕਰਦਾ ਹੈ ਬਲਕਿ ਸਿਰ ਦੀ ਚਮੜੀ 'ਤੇ ਵਾਧੂ ਤੇਲ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
  8. ਦਹੀਂ ਵਿੱਚ ਮੌਜੂਦ ਲੈਕਟਿਕ ਐਸਿਡ ਡੈਂਡਰਫ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਵਾਲਾਂ 'ਤੇ ਦਹੀਂ ਲਗਾਉਣ ਦੇ ਨੁਕਸਾਨ

ਹੈਦਰਾਬਾਦ ਦੇ ਆਯੁਰਵੈਦਿਕ ਡਾਕਟਰ ਨਾਹੁਸ਼ ਕੁੰਟੇ ਦਾ ਕਹਿਣਾ ਹੈ ਕਿ ਦਹੀਂ ਵਾਲਾਂ ਲਈ ਸਿਰਫ਼ ਫਾਇਦੇਮੰਦ ਹੀ ਨਹੀਂ ਸਗੋਂ ਨੁਕਸਾਨਦੇਹ ਵੀ ਹੈ।-ਹੈਦਰਾਬਾਦ ਦੇ ਆਯੁਰਵੈਦਿਕ ਡਾਕਟਰ ਨਾਹੁਸ਼ ਕੁੰਟੇ

  1. ਜੇਕਰ ਤੁਹਾਡੇ ਵਾਲ ਪਹਿਲਾਂ ਹੀ ਬਹੁਤ ਤੇਲਯੁਕਤ ਹਨ, ਤਾਂ ਦਹੀਂ ਦੀ ਵਰਤੋਂ ਕਰਨ ਨਾਲ ਤੁਹਾਡੇ ਵਾਲ ਹੋਰ ਵੀ ਤੇਲਯੁਕਤ ਹੋ ਸਕਦੇ ਹਨ।
  2. ਕੁਝ ਲੋਕਾਂ ਨੂੰ ਦਹੀਂ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਸਿਰ ਦੀ ਚਮੜੀ 'ਤੇ ਖੁਜਲੀ, ਜਲਣ ਜਾਂ ਲਾਲੀ ਹੋ ਸਕਦੀ ਹੈ।
  3. ਜੇਕਰ ਤੁਸੀਂ ਪਹਿਲੀ ਵਾਰ ਦਹੀਂ ਵਰਤ ਰਹੇ ਹੋ, ਤਾਂ ਇਸਨੂੰ ਆਪਣੇ ਸਿਰ 'ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰੋ।
  4. ਵਾਲਾਂ 'ਤੇ ਦਹੀਂ ਦੀ ਜ਼ਿਆਦਾ ਵਰਤੋਂ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.