ਗਰਮੀਆਂ ਸ਼ੁਰੂ ਹੁੰਦੇ ਹੀ ਹਰ ਕੋਈ ਕੂਲਰ ਅਤੇ AC ਦੀ ਵਰਤੋ ਕਰਨਾ ਸ਼ੁਰੂ ਕਰ ਦਿੰਦਾ ਹੈ। ਬਹੁਤ ਸਾਰੇ ਲੋਕ ਤੇਜ਼ ਗਰਮੀ ਤੋਂ ਬਚਣ ਲਈ ਏਸੀ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇੱਕ ਆਮ ਆਦਮੀ ਲਈ AC ਖਰੀਦਣਾ ਥੋੜ੍ਹਾ ਮੁਸ਼ਕਲ ਹੈ। ਜੇ ਤੁਸੀਂ ਏਸੀ ਖਰੀਦਣ ਦੀ ਹਿੰਮਤ ਵੀ ਕਰਦੇ ਹੋ, ਤਾਂ ਇਸਦਾ ਬਿਜਲੀ ਬਿੱਲ ਕਾਫ਼ੀ ਹੁੰਦਾ ਹੈ। ਭਾਵੇਂ ਗਰਮੀ ਤੋਂ ਬਚਣ ਲਈ ਏਸੀ ਜ਼ਰੂਰੀ ਹੈ, ਪਰ ਤੁਸੀਂ ਨਹੀਂ ਚਾਹੋਗੇ ਕਿ ਇਸਦੇ ਕਾਰਨ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਹੋਵੇ। ਅਜਿਹੀ ਸਥਿਤੀ ਵਿੱਚ ਬਿਜਲੀ ਦੇ ਬਿੱਲ ਨੂੰ ਘੱਟ ਰੱਖਣ ਦੇ ਕੁਝ ਤਰੀਕੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਏਸੀ ਕਾਰਨ ਆ ਰਹੇ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਤਰੀਕੇ
- ਤਾਪਮਾਨ ਵੱਲ ਧਿਆਨ ਦਿਓ: ਸਭ ਤੋਂ ਪਹਿਲਾਂ ਤੁਹਾਨੂੰ ਏਸੀ ਦੇ ਤਾਪਮਾਨ ਵੱਲ ਧਿਆਨ ਦੇਣਾ ਚਾਹੀਦਾ ਹੈ। ਏਸੀ ਦਾ ਤਾਪਮਾਨ 24-26 ਡਿਗਰੀ ਸੈਲਸੀਅਸ 'ਤੇ ਸੈੱਟ ਕਰੋ। ਇਸ ਨਾਲ 20 ਤੋਂ 30 ਫੀਸਦੀ ਬਿਜਲੀ ਦੀ ਬਚਤ ਹੋ ਸਕਦੀ ਹੈ। ਕੁਝ ਲੋਕਾਂ ਨੂੰ ਇਹ ਗਲਤ ਧਾਰਨਾ ਹੈ ਕਿ ਏਸੀ ਦਾ ਤਾਪਮਾਨ ਘੱਟ ਰੱਖਣ ਨਾਲ ਬਿਜਲੀ ਦਾ ਬਿੱਲ ਘੱਟ ਆਵੇਗਾ। ਪਰ ਜਿੰਨਾ ਘੱਟ ਤਾਪਮਾਨ ਤੁਸੀਂ ਰੱਖੋਗੇ, ਬਿੱਲ ਓਨਾ ਹੀ ਜ਼ਿਆਦਾ ਹੋਵੇਗਾ।
- ਏਸੀ ਦੀ ਸਰਵਿਸ ਸਮੇਂ ਸਿਰ ਕਰਵਾਉਣਾ ਜ਼ਰੂਰੀ: ਏਸੀ ਦੀ ਸਰਵਿਸ ਸਮੇਂ ਸਿਰ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ AC ਦੀ ਕੂਲਿੰਗ ਸਮਰੱਥਾ ਘੱਟ ਜਾਵੇਗੀ। ਏਸੀ ਫਿਲਟਰ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਹਰ 15-20 ਦਿਨਾਂ ਬਾਅਦ ਏਸੀ ਸਾਫ਼ ਕਰੋ। ਜੇਕਰ ਗੈਸ ਘੱਟ ਹੋਵੇਗੀ ਤਾਂ ਏਸੀ ਨੂੰ ਜ਼ਿਆਦਾ ਬਿਜਲੀ ਦੀ ਲੋੜ ਪਵੇਗੀ। ਇਸਦਾ ਮਤਲਬ ਹੈ ਕਿ ਤੁਹਾਨੂੰ ਸਫਾਈ ਤੋਂ ਬਾਅਦ ਗੈਸ ਲੀਕ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਸਾਲ ਵਿੱਚ ਦੋ ਤੋਂ ਤਿੰਨ ਵਾਰ ਏਸੀ ਦੀ ਸਰਵਿਸ ਕਰਵਾਓ।
- ਏਸੀ ਦੇ ਨਾਲ-ਨਾਲ ਪੱਖਾ ਵੀ ਚਾਲੂ ਰੱਖੋ: ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਏਸੀ ਚਾਲੂ ਹੁੰਦਾ ਹੈ, ਤਾਂ ਪੱਖੇ ਦੀ ਕੋਈ ਲੋੜ ਨਹੀਂ ਹੁੰਦੀ। ਪਰ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਏਸੀ ਦੇ ਨਾਲ ਪੱਖਾ ਚਾਲੂ ਰੱਖਣ ਨਾਲ ਠੰਢ ਤੇਜ਼ੀ ਨਾਲ ਫੈਲਦੀ ਹੈ ਅਤੇ ਏਸੀ 'ਤੇ ਭਾਰ ਵੀ ਘੱਟ ਜਾਂਦਾ ਹੈ। ਜੇਕਰ ਪੱਖਾ ਚੱਲਦਾ ਰਹਿੰਦਾ ਹੈ, ਤਾਂ AC ਨੂੰ ਘੱਟ ਕੰਮ ਕਰਨਾ ਪਵੇਗਾ। ਨਤੀਜੇ ਵਜੋਂ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ।
- ਟਾਈਮਰ ਸੈੱਟ ਕਰੋ: ਰਾਤ ਨੂੰ ਸੌਣ ਤੋਂ ਪਹਿਲਾਂ ਏਸੀ ਲਈ ਟਾਈਮਰ ਸੈੱਟ ਕਰੋ, ਤਾਂ ਜੋ ਏਸੀ ਸਾਰੀ ਰਾਤ ਚਾਲੂ ਨਾ ਰਹੇ। ਇਸਦੇ ਨਾਲ ਹੀ, ਜੇਕਰ ਤੁਸੀਂ ਈਕੋ ਮੋਡ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਬਿਜਲੀ ਬਚਾ ਸਕਦੇ ਹੋ।
- ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ: ਜਦੋਂ ਏਸੀ ਚਾਲੂ ਹੋਵੇ ਤਾਂ ਹਮੇਸ਼ਾ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ। ਅਜਿਹਾ ਕਰਨ ਨਾਲ ਬਾਹਰੋਂ ਗਰਮ ਹਵਾ ਅੰਦਰ ਨਹੀਂ ਆਵੇਗੀ। ਨਤੀਜੇ ਵਜੋਂ ਬਿਜਲੀ ਦਾ ਬਿੱਲ ਘੱਟ ਜਾਵੇਗਾ।
- ਦਿਨ ਵੇਲੇ ਏਸੀ ਦੀ ਵਰਤੋਂ ਘਟਾਓ: ਤੁਸੀਂ ਸਵੇਰੇ ਜਾਂ ਸ਼ਾਮ ਨੂੰ ਪੱਖੇ ਹੇਠ ਵੀ ਰਹਿ ਸਕਦੇ ਹੋ। ਇਸ ਲਈ AC ਦੀ ਵਰਤੋਂ ਸਿਰਫ਼ ਉਦੋਂ ਹੀ ਕਰੋ ਜਦੋਂ ਜ਼ਰੂਰੀ ਹੋਵੇ। 12 ਤੋਂ 4 ਵਜੇ ਦੇ ਵਿਚਕਾਰ ਏਸੀ ਦੀ ਵਰਤੋ ਕੀਤੀ ਜਾ ਸਕਦੀ ਹੈ।
- ਬਾਹਰੀ ਯੂਨਿਟ ਨੂੰ ਛਾਂ ਵਿੱਚ ਰੱਖੋ: ਜੇਕਰ ਏਸੀ ਦੀ ਬਾਹਰੀ ਯੂਨਿਟ ਧੁੱਪ ਵਿੱਚ ਹੋਵੇ, ਤਾਂ ਇਹ ਬਹੁਤ ਗਰਮ ਹੋ ਜਾਂਦੀ ਹੈ। ਇਸ ਨਾਲ ਬਿਜਲੀ ਦੀ ਖਪਤ ਵੱਧ ਸਕਦੀ ਹੈ। ਜੇ ਸੰਭਵ ਹੋਵੇ, ਤਾਂ ਬਾਹਰੀ ਯੂਨਿਟ ਨੂੰ ਛਾਂ ਵਿੱਚ ਰੱਖੋ।
- ਟੀਵੀ ਅਤੇ ਕੰਪਿਊਟਰ ਦੀ ਵਰਤੋਂ ਤੋਂ ਬਚੋ: ਜਦੋਂ ਏਸੀ ਚਾਲੂ ਹੋਵੇ ਤਾਂ ਟੀਵੀ ਅਤੇ ਕੰਪਿਊਟਰ ਦੀ ਵਰਤੋਂ ਕਰਨ ਤੋਂ ਬਚੋ। ਕਿਉਂਕਿ ਇਹ ਯੰਤਰ ਜ਼ਿਆਦਾ ਗਰਮੀ ਪੈਦਾ ਕਰਦੇ ਹਨ। ਇਸ ਨਾਲ ਏਸੀ ਕਮਰੇ ਨੂੰ ਠੰਢਾ ਕਰਨ ਲਈ ਜ਼ਿਆਦਾ ਮਿਹਨਤ ਕਰਦਾ ਹੈ। ਨਤੀਜੇ ਵਜੋਂ, ਬਿਜਲੀ ਦਾ ਬਿੱਲ ਵੱਧ ਜਾਂਦਾ ਹੈ। ਇਸ ਲਈ ਇਸ ਤੋਂ ਬਚੋ।
- ਉੱਨਤ ਤਕਨਾਲੋਜੀ ਦੀ ਵਰਤੋਂ: ਸਮਾਰਟ ਏਸੀ ਦੀ ਵਰਤੋਂ ਕਰਨਾ ਜਾਂ ਵਾਈਫਾਈ ਪਲੱਗ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ, ਜਿਸ ਨਾਲ ਤੁਸੀਂ ਆਪਣੇ ਮੋਬਾਈਲ ਤੋਂ ਏਸੀ ਨੂੰ ਕੰਟਰੋਲ ਕਰ ਸਕਦੇ ਹੋ। ਇਸ ਕਾਰਨ ਜਦੋਂ ਤੁਸੀਂ ਬਾਹਰ ਜਾਂਦੇ ਹੋ ਅਤੇ AC ਚਾਲੂ ਰਹਿੰਦਾ ਹੈ, ਤਾਂ ਤੁਸੀਂ ਇਸਨੂੰ ਬੰਦ ਕਰ ਸਕਦੇ ਹੋ।
- ਇਨਵਰਟਰ ਤਕਨਾਲੋਜੀ ਵਾਲਾ AC ਚੁਣੋ: ਇਸ ਨਾਲ ਬਿਜਲੀ ਦੀ ਖਪਤ 30 ਤੋਂ 40 ਫੀਸਦੀ ਘੱਟ ਜਾਂਦੀ ਹੈ। ਇਸਦੇ ਨਾਲ ਹੀ, 5-ਸਟਾਰ ਰੇਟਿੰਗ ਵਾਲਾ AC ਖਰੀਦੋ।
ਇਹ ਵੀ ਪੜ੍ਹੋ:-