ਜ਼ਿੰਦਗੀ ਦੇ ਕਿਸੇ ਵੀ ਮਾਹੌਲ ਵਿੱਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਅਤੇ ਸਵੀਕਾਰ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਪਰ ਕੁਝ ਲੋਕਾਂ ਦੀਆਂ ਕਾਰਵਾਈਆਂ ਸਾਡੀ ਮਨ ਦੀ ਸ਼ਾਂਤੀ ਨੂੰ ਭੰਗ ਕਰ ਸਕਦੀਆਂ ਹਨ। ਖਾਸ ਕਰਕੇ ਦਫ਼ਤਰਾਂ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਕੁਝ ਲੋਕਾਂ ਦੀਆਂ ਹਰਕਤਾਂ ਸਾਨੂੰ ਬੇਆਰਾਮ ਅਤੇ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਅਜਿਹੇ ਲੋਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਤੁਸੀਂ ਇਨ੍ਹਾਂ ਤੋਂ ਦੂਰੀ ਬਣਾ ਸਕੋ।
ਅਜਿਹੇ ਲੋਕਾਂ ਤੋਂ ਰਹੋ ਦੂਰ
ਹਮੇਸ਼ਾ ਸ਼ਿਕਾਇਤ ਕਰਨ ਵਾਲੇ: ਅਜਿਹੇ ਲੋਕਾਂ ਤੋਂ ਦੂਰ ਰਹੋ, ਜੋ ਹਮੇਸ਼ਾ ਨੁਕਸ ਕੱਢਣ ਲਈ ਤਿਆਰ ਰਹਿੰਦੇ ਹਨ। ਅਜਿਹੇ ਲੋਕ ਆਪਣੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਹੈ ਭੁੱਲ ਕੇ ਦੂਜੇ ਕੀ ਕਰ ਰਹੇ ਹਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਗਲਤੀਆਂ ਦੱਸਦੇ ਹਨ। ਭਾਵੇਂ ਤੁਸੀਂ ਕੰਮ ਕੁਸ਼ਲਤਾ ਨਾਲ ਕਰਦੇ ਹੋ ਪਰ ਫਿਰ ਵੀ ਅਜਿਹੇ ਲੋਕ ਕਦਰ ਨਹੀਂ ਕਰਦੇ, ਨਕਾਰਾਤਮਕ ਟਿੱਪਣੀਆਂ ਫੈਲਾਉਂਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਇਸ ਕਿਰਦਾਰ ਵਾਲੇ ਕਿਸੇ ਵੀ ਵਿਅਕਤੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਉਨ੍ਹਾਂ ਲੋਕਾਂ ਨਾਲ ਪੇਸ਼ ਆਉਣਾ ਜੋ ਹਮੇਸ਼ਾ ਤੁਹਾਡੇ ਕੰਮਾਂ ਅਤੇ ਫੈਸਲਿਆਂ ਦੀ ਆਲੋਚਨਾ ਕਰਦੇ ਰਹਿੰਦੇ ਹਨ, ਤੁਹਾਨੂੰ ਉਦਾਸ ਕਰ ਸਕਦੇ ਹਨ।
ਆਪਣੇ ਆਪ ਨੂੰ ਉੱਚਾ ਦਿਖਾਉਣਾ: ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਦਿਖਾਉਣ ਵਾਲੇ ਲੋਕਾਂ ਤੋਂ ਦੂਰ ਰਹੋ। ਦਫ਼ਤਰ ਵਿੱਚ ਇਸ ਗੁਣ ਵਾਲੇ ਬਹੁਤ ਸਾਰੇ ਲੋਕ ਹੁੰਦੇ ਹਨ, ਜੋ ਦੂਜਿਆਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ।
ਨਕਲੀ: ਨਕਲੀ ਲੋਕਾਂ ਤੋਂ ਦੂਰ ਰਹੋ। ਅਜਿਹੇ ਲੋਕ ਤੁਹਾਡੇ ਦੋਸਤ ਹੋਣ ਦਾ ਦਾਅਵਾ ਕਰ ਸਕਦੇ ਹਨ ਅਤੇ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੇ ਹਨ।
ਗੱਪ ਮਾਰਨ ਵਾਲੇ: ਉਨ੍ਹਾਂ ਲੋਕਾਂ ਤੋਂ ਦੂਰ ਰਹੋ, ਜੋ ਗੱਪ ਮਾਰਦੇ ਹਨ। ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕ ਤੁਹਾਡੇ ਨਾਲ ਇਮਾਨਦਾਰ ਨਹੀਂ ਹੋਣਗੇ। ਉਹ ਤੁਹਾਡੇ ਵੱਲੋਂ ਗਲਤੀ ਕਰਨ 'ਤੇ ਦੂਜਿਆਂ ਨੂੰ ਦੱਸਣ ਦੀ ਉਡੀਕ ਕਰਦੇ ਹਨ। ਅਜਿਹੇ ਲੋਕਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ।
ਸਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੋਕ: ਦੂਜਿਆਂ ਵੱਲੋ ਦੱਸੀਆਂ ਗਈਆਂ ਗੱਲਾਂ ਦੀ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਅਜਿਹੇ ਲੋਕ ਤੁਹਾਡੀ ਕਿਸੇ ਨਾਲ ਵੀ ਲੜਾਈ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ:-