EFFECTS OF USING PHONE IN TOILET : ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਕੁਝ ਲੋਕ ਸਵੇਰੇ ਉੱਠਦੇ ਸਭ ਤੋਂ ਪਹਿਲਾ ਟਾਇਲਟ ਜਾਂਦੇ ਹਨ ਪਰ ਉਹ ਟਾਇਲਟ ਵਿੱਚ ਬੈਠ ਕੇ ਫੋਨ ਚਲਾਉਦੇ ਰਹਿੰਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ। ਟਾਇਲਟ ਵਿੱਚ ਬੈਠ ਕੇ ਫੋਨ ਚਲਾਉਂਦੇ ਸਮੇਂ ਲੋਕਾਂ ਦੇ ਧਿਆਨ ਵਿੱਚ ਨਹੀਂ ਰਹਿੰਦਾ ਕਿ ਉਹ ਕਾਫ਼ੀ ਸਮੇਂ ਤੋਂ ਟਾਇਲਟ ਵਿੱਚ ਬੈਠੇ ਹਨ। ਹਾਲਾਂਕਿ, ਕਈ ਅਧਿਐਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਟਾਇਲਟ ਵਿੱਚ ਜ਼ਿਆਦਾ ਸਮਾਂ ਬੈਠਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਟਾਇਲਟ ਦੀ ਵਰਤੋਂ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਹੋਣੀ ਚਾਹੀਦੀ ਹੈ ਅਤੇ ਇਸ ਸੀਮਾ ਤੋਂ ਵੱਧ ਸਮੇਂ ਤੱਕ ਟਾਇਲਟ 'ਚ ਬੈਠਣਾ ਖਤਰਨਾਕ ਹੋ ਸਕਦਾ ਹੈ।
ਟਾਇਲਟ 'ਚ ਜ਼ਿਆਦਾ ਸਮੇਂ ਤੱਕ ਬੈਠਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ
- ਬਵਾਸੀਰ: ਟਾਇਲਟ 'ਚ ਜ਼ਿਆਦਾ ਸਮੇਂ ਤੱਕ ਬੈਠਣ ਨਾਲ ਗੁਦਾ ਹੋਰ ਹੇਠਾਂ ਚਲਾ ਜਾਂਦਾ ਹੈ। ਇਸ ਨਾਲ ਗੁਦਾ 'ਤੇ ਦਬਾਅ ਵਧਦਾ ਹੈ। ਇਸ ਕਾਰਨ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ। ਨਤੀਜੇ ਵਜੋਂ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਮੈਡਲਾਈਨ ਪਲੱਸ ਨੇ ਪ੍ਰਕਾਸ਼ਿਤ ਕੀਤਾ ਹੈ ਕਿ ਟਾਇਲਟ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਣ ਨਾਲ ਬਵਾਸੀਰ ਹੋਣ ਦਾ ਖ਼ਤਰਾ ਵੱਧ ਸਕਦਾ ਹੈ ।
- ਇਨਫੈਕਸ਼ਨ: ਟਾਇਲਟ ਵਿੱਚ ਸਾਲਮੋਨੇਲਾ ਅਤੇ ਈ-ਕੋਲੀ ਵਰਗੇ ਖਤਰਨਾਕ ਬੈਕਟੀਰੀਆ ਹੁੰਦੇ ਹਨ। ਇਨ੍ਹਾਂ ਨਾਲ ਪੇਟ ਦਰਦ ਅਤੇ ਪਿਸ਼ਾਬ ਨਾਲੀ ਦੀ ਲਾਗ (UTI) ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜ਼ਿਆਦਾ ਸਮੇਂ ਤੱਕ ਟਾਇਲਟ ਵਿੱਚ ਬੈਠਣ ਦੀ ਗਲਤੀ ਨਾ ਕਰੋ।
- ਕੈਂਸਰ: ਕੁਝ ਲੋਕ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥ ਧੋਣਾ ਭੁੱਲ ਜਾਂਦੇ ਹਨ ਅਤੇ ਕੁਝ ਲੋਕ ਬਿਨ੍ਹਾਂ ਸੋਚੇ-ਸਮਝੇ ਉਨ੍ਹਾਂ ਹੀ ਹੱਥਾਂ ਨਾਲ ਖਾਣਾ ਖਾ ਲੈਂਦੇ ਹਨ। ਜੇਕਰ ਤੁਸੀਂ ਹੱਥ ਧੋ ਵੀ ਲਓ, ਫਿਰ ਵੀ ਕੀਟਾਣੂ ਤੁਹਾਡੇ ਮੋਬਾਈਲ ਫੋਨ 'ਤੇ ਰਹਿਣਗੇ, ਕਿਉਕਿ ਉਸ ਮੋਬਾਈਲ ਨੂੰ ਤੁਸੀਂ ਟਾਇਲਟ ਵਿੱਚ ਇਸਤੇਮਾਲ ਕੀਤਾ ਹੈ। ਨਤੀਜੇ ਵਜੋਂ, ਬੈਕਟੀਰੀਆ ਸਾਡੇ ਦੁਆਰਾ ਖਾਧੇ ਜਾਣ ਵਾਲੇ ਭੋਜਨ ਦੇ ਨਾਲ ਪੇਟ ਵਿੱਚ ਦਾਖਲ ਹੋ ਸਕਦੇ ਹਨ, ਜਿਸ ਨਾਲ ਦਸਤ ਅਤੇ ਪੇਟ ਫੁੱਲਣ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕਬਜ਼ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਕੈਂਸਰ ਦਾ ਕਾਰਨ ਬਣ ਸਕਦੀ ਹੈ।
ਕਿੰਨੀ ਦੇਰ ਤੱਕ ਟਾਇਲਟ ਵਿੱਚ ਬੈਠਣਾ ਚਾਹੀਦਾ ਹੈ?
ਤੁਹਾਨੂੰ ਟਾਇਲਟ ਵਿੱਚ 7 ਮਿੰਟ ਤੋਂ ਵੱਧ ਜਾਂ 10 ਮਿੰਟ ਤੋਂ ਵੱਧ ਸਮੇਂ ਤੱਕ ਨਹੀਂ ਬੈਠਣਾ ਚਾਹੀਦਾ। ਇੱਕ ਤੁਰਕੀ ਜਰਨਲ ਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ 10 ਮਿੰਟ ਤੋਂ ਵੱਧ ਟਾਇਲਟ ਵਿੱਚ ਬਿਤਾਏ ਹਰ ਮਿੰਟ ਨਾਲ ਬਵਾਸੀਰ ਹੋਣ ਦਾ ਖ਼ਤਰਾ 1.26 ਫੀਸਦੀ ਵੱਧ ਜਾਂਦਾ ਹੈ। ਇਸਦੇ ਨਾਲ ਹੀ, ਡਾਕਟਰ ਸਲਾਹ ਦਿੰਦੇ ਹਨ ਕਿ ਟਾਇਲਟ ਜਾਂਦੇ ਸਮੇਂ ਫ਼ੋਨ, ਕਿਤਾਬਾਂ ਅਤੇ ਅਖ਼ਬਾਰਾਂ ਵਰਗੀਆਂ ਚੀਜ਼ਾਂ ਆਪਣੇ ਨਾਲ ਨਾ ਲੈ ਕੇ ਜਾਓ।
https://medlineplus.gov/ency/article/000292.htm
ਇਹ ਵੀ ਪੜ੍ਹੋ:-
- ਕੀ ਤੁਰਨ ਨਾਲ ਹਾਈ ਬਲੱਡ ਸ਼ੂਗਰ ਨੂੰ ਕੀਤਾ ਜਾ ਸਕਦਾ ਹੈ ਕੰਟਰੋਲ? ਜਾਣੋ ਸੈਰ ਕਰਨ ਨਾਲ ਸ਼ੂਗਰ 'ਤੇ ਕੀ ਪੈਂਦਾ ਹੈ ਅਸਰ?
- ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸਿਹਤ 'ਤੇ ਕੀ ਪੈਂਦਾ ਹੈ ਅਸਰ? ਜਾਣੋ ਦਿਨ ਵਿੱਚ ਕਿੰਨੇ ਗਲਾਸ ਪਾਣੀ ਪੀਣਾ ਫਾਇਦੇਮੰਦ
- ਗਰਮੀਆਂ ਵਿੱਚ ਰੋਜ਼ਾਨਾ ਲੱਸੀ ਪੀਣ ਨਾਲ ਕੀ ਹੁੰਦਾ ਹੈ? ਜਾਣੋ ਦਿਨ ਵਿੱਚ ਕਿੰਨੇ ਗਲਾਸ ਲੱਸੀ ਪੀਣ ਨਾਲ ਮਿਲਣਗੇ ਹੈਰਾਨ ਕਰ ਦੇਣ ਵਾਲੇ ਲਾਭ!