ਸਾਡੇ ਵਿੱਚੋਂ ਜ਼ਿਆਦਾਤਰ ਲੋਕ ਤੇਲਯੁਕਤ ਚਮੜੀ ਤੋਂ ਪੀੜਤ ਹਨ। ਖਾਸ ਕਰਕੇ ਗਰਮੀਆਂ ਦੌਰਾਨ ਉੱਚ ਤਾਪਮਾਨ ਕਾਰਨ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਤੇਲ ਵਾਲੀ ਚਮੜੀ ਤੋਂ ਛੁਟਕਾਰਾ ਪਾਉਣ ਦੇ ਤਰੀਕੇ
ਦੋਹਰੀ ਸਫਾਈ: ਧੁੱਪ ਤੋਂ ਛਾਂ ਵਿੱਚ ਆਉਣ ਤੋਂ ਬਾਅਦ ਚਮੜੀ ਵਿੱਚ ਜਲਣ ਜਾਂ ਥੋੜ੍ਹੀ ਜਿਹੀ ਸੋਜ ਮਹਿਸੂਸ ਹੋ ਸਕਦੀ ਹੈ। ਕੁਝ ਲੋਕ ਆਪਣੇ ਚਿਹਰੇ 'ਤੇ ਠੰਢਾ ਪਾਣੀ ਛਿੜਕਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਬਜਾਏ ਕਲੀਨਜ਼ਿੰਗ ਮਿਲਕ ਦੀ ਵਰਤੋਂ ਕਰਕੇ ਚਿਹਰਾ ਸਾਫ਼ ਕਰਨ ਨਾਲ ਬਿਹਤਰ ਨਤੀਜੇ ਮਿਲਣਗੇ।
ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਦੀ ਵਰਤੋ: ਜੇਕਰ ਤੁਸੀਂ ਸੋਚਦੇ ਹੋ ਕਿ ਗਰਮੀਆਂ ਵਿੱਚ ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਹੈ, ਤਾਂ ਤੁਸੀਂ ਗਲਤ ਹੋ। ਕਿਉਂਕਿ ਉਤਪਾਦਾਂ ਦੀ ਚੋਣ ਸਮੇਂ ਦੇ ਅਨੁਸਾਰ ਹੋਣੀ ਚਾਹੀਦੀ ਹੈ, ਨਹੀਂ ਤਾਂ ਚਮੜੀ 'ਤੇ ਟੈਨਿੰਗ ਦੀ ਸਮੱਸਿਆ ਹੋ ਸਕਦੀ ਹੈ।
ਮੇਕਅੱਪ ਲਗਾਉਣਾ: ਨਹਾਉਣ ਤੋਂ ਬਾਅਦ ਜਾਂ ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਮੇਕਅੱਪ ਲਗਾਉਣਾ ਕੁਦਰਤੀ ਹੈ। ਪਰ ਇਸ ਲਈ ਵਰਤੇ ਜਾਣ ਵਾਲੇ ਉਤਪਾਦਾਂ ਨੂੰ ਲੰਬੇ ਸਮੇਂ ਲਈ ਤੇਲਪਨ ਨੂੰ ਵੀ ਰੋਕਣਾ ਚਾਹੀਦਾ ਹੈ, ਤਾਂ ਹੀ ਮੇਕਅੱਪ ਜ਼ਿਆਦਾ ਦੇਰ ਤੱਕ ਚੱਲੇਗਾ ਨਹੀਂ ਤਾਂ ਮੇਕਅੱਪ ਲਗਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਇਸ ਲਈ ਤੇਲ-ਅਧਾਰਤ ਉਤਪਾਦਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਗਰਮੀਆਂ ਦੌਰਾਨ ਖਾਣ-ਪੀਣ ਵਾਲੇ ਭੋਜਨ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੁਝਾਅ ਵੀ ਦਿੱਤਾ ਜਾਂਦਾ ਹੈ। ਜਿੰਨਾ ਹੋ ਸਕੇ ਤੇਲਯੁਕਤ ਪਦਾਰਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਸਮੱਸਿਆ ਵਧਣ ਦੀ ਸੰਭਾਵਨਾ ਹੁੰਦੀ ਹੈ।
ਇਸ ਫੇਸ ਪੈਕ ਦੀ ਵਰਤੋ: ਇੱਕ ਪੱਕਿਆ ਹੋਇਆ ਕੇਲਾ ਲਓ ਅਤੇ ਇਸਨੂੰ ਮੈਸ਼ ਕਰੋ। ਇਸ ਵਿੱਚ ਦੋ ਚਮਚ ਓਟਸ ਅਤੇ ਇੱਕ ਚਮਚ ਦੁੱਧ ਪਾਓ ਅਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਮਿਸ਼ਰਣ ਨੂੰ ਫੇਸ ਪੈਕ ਦੇ ਤੌਰ 'ਤੇ ਲਗਾਓ ਅਤੇ 20 ਤੋਂ 30 ਮਿੰਟ ਤੱਕ ਸੁੱਕਣ ਦਿਓ। ਫਿਰ ਠੰਢੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪੈਕ ਨੂੰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਲਗਾਉਣ ਨਾਲ ਤੁਹਾਨੂੰ ਚੰਗੇ ਨਤੀਜੇ ਮਿਲਣਗੇ।
ਨਿੰਬੂ ਦਾ ਰਸ ਅਤੇ ਖੀਰੇ ਦਾ ਰਸ: ਖੀਰੇ ਦੇ ਰਸ ਅਤੇ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਵਿੱਚ ਇੱਕ ਚੁਟਕੀ ਹਲਦੀ ਪਾਓ ਅਤੇ ਇਸ ਮਿਸ਼ਰਣ ਨੂੰ ਫੇਸ ਪੈਕ ਦੇ ਰੂਪ ਵਿੱਚ ਲਗਾਓ। 15 ਤੋਂ 20 ਮਿੰਟ ਸੁੱਕਣ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਇਹ ਪੈਕ ਚਿਹਰੇ ਨੂੰ ਤਾਜ਼ਾ ਦਿਖਾਉਂਦਾ ਹੈ।
ਇਹ ਵੀ ਪੜ੍ਹੋ:-