ETV Bharat / health

ਸਿਰ ਦੇ ਇਸ ਹਿੱਸੇ ਵਿੱਚ ਦਰਦ ਹੋ ਰਿਹਾ ਹੈ? ਆਖਿਰ ਇਸ ਪਿੱਛੇ ਕੀ ਹੋ ਸਕਦੇ ਨੇ ਕਾਰਨ?

ਸਿਰਦਰਦ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਕਿ ਇਹ ਗੰਭੀਰ ਵੀ ਹੋ ਸਕਦਾ ਹੈ।

RIGHT SIDE HEADACHE PAIN REASON
ਸੰਕੇਤਕ ਫੋਟੋ (Getty Image)
author img

By ETV Bharat Health Team

Published : October 12, 2025 at 10:56 AM IST

3 Min Read
Choose ETV Bharat

ਸਿਰਦਰਦ ਇੱਕ ਆਮ ਸਮੱਸਿਆ ਹੈ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾਤਰ ਲੋਕ ਸਿਰ ਦੇ ਦੋਵੇਂ ਪਾਸੇ ਦਰਦ ਮਹਿਸੂਸ ਕਰਦੇ ਹਨ ਜਦਕਿ ਕੁਝ ਲੋਕ ਸਿਰਫ਼ ਸੱਜੇ ਪਾਸੇ ਹੀ ਦਰਦ ਮਹਿਸੂਸ ਕਰਦੇ ਹਨ। ਸੱਜੇ ਪਾਸੇ ਵਾਲਾ ਸਿਰ ਦਰਦ ਹਲਕੇ ਤੋਂ ਗੰਭੀਰ ਤੱਕ ਹੋ ਸਕਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਸਿਰਦਰਦ ਨੂੰ ਨਜ਼ਰਅੰਦਾਜ਼ ਨਾ ਕਰੋ ਸਗੋਂ ਸਹੀ ਦੇਖਭਾਲ, ਇਲਾਜ ਅਤੇ ਰੋਕਥਾਮ ਨਾਲ ਸਿਰਦਰਦ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰੋ। ਸਿਰਦਰਦ ਲਈ ਮਾਈਗਰੇਨ, ਤਣਾਅ, ਸਾਈਨਸ ਜਾਂ ਮਾੜੀ ਮੁਦਰਾ ਆਦਿ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਕਿਉਂਕਿ ਇਹ ਅਕਸਰ ਸਿਰਫ਼ ਇੱਕ ਪਾਸੇ ਹੀ ਹੁੰਦੇ ਹਨ। ਵਧੇਰੇ ਗੰਭੀਰ ਮਾਮਲਿਆਂ ਲਈ ਡਾਕਟਰ ਨਾਲ ਸਲਾਹ ਕਰੋ।

ਸੱਜੇ ਪਾਸੇ ਸਿਰ ਦਰਦ ਕਿਉਂ ਹੁੰਦਾ ਹੈ?

ਸੱਜੇ ਪਾਸੇ ਸਿਰ ਦਰਦ ਆਮ ਤੌਰ 'ਤੇ ਤਣਾਅ, ਮਾਈਗ੍ਰੇਨ ਜਾਂ ਸਾਈਨਸ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੁੰਦਾ ਹੈ ਪਰ ਇਹ ਕੰਨ ਦੀ ਲਾਗ, ਕਲੱਸਟਰ ਸਿਰ ਦਰਦ ਜਾਂ ਕਿਸੇ ਹੋਰ ਗੰਭੀਰ ਸਥਿਤੀ ਦਾ ਸੰਕੇਤ ਵੀ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ ਸੱਜੇ ਪਾਸੇ ਵਾਲਾ ਸਿਰ ਦਰਦ ਅੱਖ ਦੀ ਬਿਮਾਰੀ, ​​ਦਿਮਾਗ਼ ਦਾ ਟਿਊਮਰ, ਸਟ੍ਰੋਕ ਜਾਂ ਸਿਰ ਵਿੱਚ ਧਮਣੀ ਦੀ ਸੋਜਸ਼ ਆਦਿ ਕਾਰਨ ਵੀ ਹੋ ਸਕਦਾ ਹੈ। ਜੇਕਰ ਸਿਰ ਦਰਦ ਗੰਭੀਰ ਜਾਂ ਹੋਰ ਲੱਛਣਾਂ ਦੇ ਨਾਲ ਹੁੰਦਾ ਹੈ, ਤਾਂ ਡਾਕਟਰ ਨੂੰ ਮਿਲੋ। ਸੱਜੇ ਪਾਸੇ ਹੋਣ ਵਾਲੇ ਸਿਰਦਰਦ ਦੇ ਹੋਰ ਕਾਰਨ ਹੇਠ ਲਿਖੇ ਅਨੁਸਾਰ ਹਨ:-

ਮਾਈਗ੍ਰੇਨ ਸਿਰ ਦਰਦ: ਕੁਝ ਲੋਕਾਂ ਨੂੰ ਮਾਈਗ੍ਰੇਨ ਦਾ ਸਿਰਦਰਦ ਇੱਕ ਪਾਸੇ ਹੁੰਦਾ ਹੈ ਜਦਕਿ ਕੁਝ ਨੂੰ ਦੋਵੇਂ ਪਾਸੇ। ਮਾਈਗ੍ਰੇਨ ਦੌਰਾਨ ਹੋਰ ਵੀ ਕਈ ਲੱਛਣ ਨਜ਼ਰ ਆਉਦੇ ਹਨ, ਜਿਨ੍ਹਾਂ ਵਿੱਚ ਮਤਲੀ, ਉਲਟੀਆਂ, ਮੂਡ ਸਵਿੰਗ ਅਤੇ ਬਹੁਤ ਜ਼ਿਆਦਾ ਥਕਾਵਟ ਸ਼ਾਮਲ ਹੈ। ਮਾਈਗ੍ਰੇਨ ਦੌਰਾਨ ਰੌਸ਼ਨੀ, ਸ਼ੋਰ ਅਤੇ ਗੰਧ ਅਸਹਿਣਸ਼ੀਲ ਹੋ ਜਾਂਦੇ ਹਨ, ਜਿਸ ਨਾਲ ਬੇਅਰਾਮੀ ਹੁੰਦੀ ਹੈ ਜੋ ਕੁਝ ਘੰਟਿਆਂ ਤੋਂ ਕਈ ਦਿਨਾਂ ਤੱਕ ਰਹਿ ਸਕਦੀ ਹੈ।

ਕਲੱਸਟਰ ਸਿਰ ਦਰਦ: ਇਸ ਕਿਸਮ ਦਾ ਸਿਰ ਦਰਦ ਗੰਭੀਰ ਹੁੰਦਾ ਹੈ ਅਤੇ ਇਹ ਹਰ ਰੋਜ਼ ਜਾਂ ਹਰ ਦੂਜੇ ਦਿਨ ਇੱਕੋ ਸਮੇਂ ਹੁੰਦਾ ਹੈ। ਇਹ ਹਫ਼ਤਿਆਂ ਤੱਕ ਰਹਿੰਦਾ ਹੈ ਅਤੇ ਦਰਦ ਘੱਟੋ-ਘੱਟ ਅੱਧਾ ਘੰਟਾ ਰਹਿੰਦਾ ਹੈ। ਇਹ ਦਿਨ ਵਿੱਚ ਕਈ ਵਾਰ ਹੁੰਦਾ ਹੈ। MayoClinic.com ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕਲੱਸਟਰ ਸਿਰ ਦਰਦ ਲਾਲ ਅੱਖਾਂ, ਵਗਦਾ ਨੱਕ ਅਤੇ ਅੱਖਾਂ ਦੇ ਆਲੇ-ਦੁਆਲੇ ਸੋਜ ਵਰਗੇ ਲੱਛਣ ਨਜ਼ਰ ਆਉਦੇ ਹਨ।

ਤਣਾਅ ਵਾਲਾ ਸਿਰ ਦਰਦ: ਇਹ ਦਰਦ ਮਾਨਸਿਕ ਤਣਾਅ ਕਾਰਨ ਹੁੰਦਾ ਹੈ। ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ, ਤਾਂ ਤੁਹਾਡੀ ਗਰਦਨ, ਚਿਹਰੇ ਅਤੇ ਜਬਾੜੇ ਦੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ, ਜਿਸ ਕਾਰਨ ਦਰਦ ਹੋ ਸਕਦਾ ਹੈ। ਇਸ ਵਿੱਚ ਇਨਸੌਮਨੀਆ, ਡੀਹਾਈਡਰੇਸ਼ਨ ਅਤੇ ਮਾੜੀ ਮੁਦਰਾ ਵੀ ਯੋਗਦਾਨ ਪਾ ਸਕਦੀ ਹੈ। ਕੁਝ ਲੋਕਾਂ ਨੂੰ ਕੁਝ ਘੰਟਿਆਂ ਤੋਂ ਕਈ ਦਿਨਾਂ ਤੱਕ ਸਿਰ ਦਰਦ ਦਾ ਅਨੁਭਵ ਹੁੰਦਾ ਹੈ ਜਦਕਿ ਕੁਝ ਲੋਕਾਂ ਨੂੰ ਲਗਾਤਾਰ ਇਸਦਾ ਅਨੁਭਵ ਹੁੰਦਾ ਹੈ। ਜੇਕਰ ਤੁਸੀਂ ਮਹੀਨੇ ਵਿੱਚ 15 ਦਿਨਾਂ ਤੋਂ ਵੱਧ ਸਿਰ ਦਰਦ ਦਾ ਅਨੁਭਵ ਕਰਦੇ ਹੋ, ਤਾਂ ਇਸਨੂੰ ਇੱਕ ਪੁਰਾਣੀ ਸਮੱਸਿਆ ਮੰਨਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਦਿਨ ਦੇ ਜ਼ਿਆਦਾਤਰ ਸਮੇਂ ਇਸ ਤੋਂ ਪਰੇਸ਼ਾਨ ਰਹਿੰਦੇ ਹੋ। ਹਾਰਵਰਡ ਹੈਲਥ ਪਬਲਿਸ਼ਿੰਗ ਦੇ ਇੱਕ ਅਧਿਐਨ ਅਨੁਸਾਰ, ਕੁਝ ਤਣਾਅ ਵਾਲਾ ਸਿਰ ਦਰਦ ਥਕਾਵਟ, ਭਾਵਨਾਤਮਕ ਤਣਾਅ ਜਾਂ ਗਰਦਨ ਜਾਂ ਜਬਾੜੇ ਦੀਆਂ ਮਾਸਪੇਸ਼ੀਆਂ ਜਾਂ ਜੋੜਾਂ ਕਾਰਨ ਹੁੰਦਾ ਹੈ।

ਹੇਮਿਕਰੇਨੀਆ ਕੰਟੀਨਿਊਆ: ਕਲੀਵਲੈਂਡ ਕਲੀਨਿਕ ਦੇ ਇੱਕ ਅਧਿਐਨ ਅਨੁਸਾਰ, ਇਸ ਕਿਸਮ ਦੇ ਸਿਰ ਦਰਦ ਵਿੱਚ ਸਿਰ ਦੇ ਇੱਕ ਪਾਸੇ 24 ਘੰਟਿਆਂ ਤੱਕ ਲਗਾਤਾਰ ਦਰਦ ਹੁੰਦਾ ਹੈ। ਇਸ ਕਿਸਮ ਦੇ ਸਿਰ ਦਰਦ ਲਈ ਨੁਸਖ਼ੇ ਵਾਲੀਆਂ ਦਵਾਈਆਂ ਡਾਕਟਰੀ ਨਿਗਰਾਨੀ ਹੇਠ ਤੁਰੰਤ ਰਾਹਤ ਪ੍ਰਦਾਨ ਕਰ ਸਕਦੀਆਂ ਹਨ।

ਸੱਜੇ ਪਾਸੇ ਵਾਲੇ ਸਿਰਦਰਦ ਦੇ ਆਮ ਕਾਰਨ

  1. ਸੱਜੇ ਪਾਸੇ ਵਾਲਾ ਸਿਰ ਦਰਦ ਜੀਵਨ ਸ਼ੈਲੀ, ਤੰਤੂ ਵਿਗਿਆਨ, ਡਾਕਟਰੀ ਅਤੇ ਵਾਤਾਵਰਣਕ ਕਾਰਨਾਂ ਕਰਕੇ ਵੀ ਹੋ ਸਕਦਾ ਹੈ।
  2. ਜੀਵਨ ਸ਼ੈਲੀ ਕਰਕੇ ਹੋਣ ਵਾਲਾ ਸਿਰ ਦਰਦ
  3. ਤਣਾਅ ਅਤੇ ਚਿੰਤਾ
  4. ਥਕਾਵਟ ਜਾਂ ਨੀਂਦ ਦੀ ਘਾਟ
  5. ਖਾਣਾ ਛੱਡਣਾ ਜਾਂ ਬਲੱਡ ਸ਼ੂਗਰ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ
  6. ਗਰਦਨ ਅਤੇ ਮੋਢਿਆਂ ਵਿੱਚ ਮਾਸਪੇਸ਼ੀਆਂ ਦਾ ਤਣਾਅ
  7. ਬਹੁਤ ਜ਼ਿਆਦਾ ਕੈਫੀਨ ਦਾ ਸੇਵਨ
  8. ਦਵਾਈਆਂ ਕਾਰਨ ਹੋਣ ਵਾਲਾ ਸਿਰ ਦਰਦ
  9. ਸਿਰ ਦਰਦ ਦਰਦ ਨਿਵਾਰਕ ਜਾਂ ਮਾਈਗ੍ਰੇਨ ਦੇ ਇਲਾਜ ਵਾਲੀਆਂ ਦਵਾਈਆਂ ਦੀ ਜ਼ਿਆਦਾ ਵਰਤੋਂ ਕਾਰਨ ਹੋ ਸਕਦਾ ਹੈ।

ਹੋਰ ਡਾਕਟਰੀ ਕਾਰਨ

  1. ਜੈਨੇਟਿਕ ਕਾਰਕ
  2. ਨੀਂਦ ਦੀ ਘਾਟ
  3. ਦੰਦ ਪੀਸਣਾ ਅਤੇ ਜਬਾੜੇ ਘੁੱਟਣੇ
  4. ਸਾਈਨਸ ਇਨਫੈਕਸ਼ਨ ਅੱਖਾਂ ਅਤੇ ਗੱਲ੍ਹਾਂ ਦੇ ਪਿੱਛੇ ਦਬਾਅ ਅਤੇ ਦਰਦ ਦਾ ਕਾਰਨ ਬਣ ਸਕਦੀ ਹੈ।

ਡਾਕਟਰ ਦੀ ਸਲਾਹ ਕਦੋਂ ਲੈਣੀ ਹੈ?

  1. ਜੇਕਰ ਅਚਾਨਕ ਜਾਂ ਗੰਭੀਰ ਹੋਵੇ।
  2. ਜੇਕਰ ਸਮੇਂ ਦੇ ਨਾਲ ਸਥਿਤੀ ਵਿਗੜ ਜਾਵੇ।
  3. ਜੇਕਰ ਨਜ਼ਰ ਵਿੱਚ ਬਦਲਾਅ, ਸੁੰਨ ਹੋਣਾ ਜਾਂ ਕਮਜ਼ੋਰੀ ਹੋਵੇ।
  4. ਜੇਕਰ ਇਹ ਆਮ ਇਲਾਜ ਨਾਲ ਠੀਕ ਨਾ ਹੋਵੇ।

ਇਹ ਵੀ ਪੜ੍ਹੋ:-