ETV Bharat / health

ਕੀ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਇਹ 5 ਲੱਛਣ ਨਜ਼ਰ ਆਉਦੇ ਹਨ? ਇਸ ਖਤਰਨਾਕ ਬਿਮਾਰੀ ਦੇ ਹਨ ਸੰਕੇਤ, ਤਰੁੰਤ ਕਰ ਲਓ ਡਾਕਟਰ ਨਾਲ ਸੰਪਰਕ ਨਹੀਂ ਤਾਂ... - BRAIN TUMOR TREATMENT

ਰਾਤ ਨੂੰ ਸੌਂਦੇ ਸਮੇਂ ਸਰੀਰ ਵਿੱਚ ਨਜ਼ਰ ਆਉਣ ਵਾਲੇ ਕੁਝ ਲੱਛਣ ਬ੍ਰੇਨ ਟਿਊਮਰ ਦੇ ਹੋ ਸਕਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

BRAIN TUMOR TREATMENT
BRAIN TUMOR TREATMENT (Getty Image)
author img

By ETV Bharat Health Team

Published : June 9, 2025 at 3:06 PM IST

3 Min Read

BRAIN TUMOR TREATMENT : ਬ੍ਰੇਨ ਟਿਊਮਰ ਇੱਕ ਗੰਭੀਰ ਬਿਮਾਰੀ ਹੈ, ਜੋ ਦਿਮਾਗ ਵਿੱਚ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਹੁੰਦੀ ਹੈ। ਇਹ ਇੱਕ ਜਾਨਲੇਵਾ ਬਿਮਾਰੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਸਦਾ ਇਲਾਜ ਸੰਭਵ ਨਹੀਂ ਹੁੰਦਾ। ਪਰ ਜੇਕਰ ਇਸਦਾ ਸ਼ੁਰੂਆਤੀ ਪੜਾਵਾਂ ਵਿੱਚ ਪਤਾ ਲੱਗ ਜਾਵੇ, ਤਾਂ ਇਸਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਲਾਜ ਵੀ ਸੰਭਵ ਹੋ ਸਕਦਾ ਹੈ। ਸ਼ੁਰੂ ਵਿੱਚ ਬ੍ਰੇਨ ਟਿਊਮਰ ਦੇ ਲੱਛਣ ਸਪੱਸ਼ਟ ਨਹੀਂ ਹੁੰਦੇ। ਦਰਅਸਲ, ਬ੍ਰੇਨ ਟਿਊਮਰ ਆਮ ਤੌਰ 'ਤੇ ਐਡਵਾਂਸ ਸਟੇਜ ਵਿੱਚ ਪਾਇਆ ਜਾਂਦਾ ਹੈ। ਦਿਮਾਗ ਵਿੱਚ ਟਿਊਮਰ ਹੋਣ 'ਤੇ ਕੁਝ ਲੱਛਣ ਦਿਖਾਈ ਦੇ ਸਕਦੇ ਹਨ, ਜੋ ਟਿਊਮਰ ਦੇ ਆਕਾਰ, ਸਥਾਨ ਅਤੇ ਗਤੀ 'ਤੇ ਨਿਰਭਰ ਕਰਦੇ ਹਨ।

ਬ੍ਰੇਨ ਟਿਊਮਰ ਦੇ ਲੱਛਣ

ਬ੍ਰੇਨ ਟਿਊਮਰ ਦੇ ਕੁਝ ਆਮ ਲੱਛਣਾਂ ਵਿੱਚ ਸਿਰ ਦਰਦ, ਮਤਲੀ, ਉਲਟੀਆਂ, ਨਜ਼ਰ ਦੀਆਂ ਸਮੱਸਿਆਵਾਂ, ਬੋਲਣ ਵਿੱਚ ਮੁਸ਼ਕਲ ਅਤੇ ਸੰਤੁਲਨ ਬਣਾਈ ਰੱਖਣ ਵਿੱਚ ਮੁਸ਼ਕਲ ਆਦਿ ਸ਼ਾਮਲ ਹੈ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ, ਤਾਂ ਤੁਰੰਤ ਟੈਸਟ ਕਰਵਾਉਣੇ ਚਾਹੀਦੇ ਹਨ। ਡਾਕਟਰ ਦਵਾਈਆਂ ਅਤੇ ਕੁਝ ਹੋਰ ਇਲਾਜਾਂ ਰਾਹੀਂ ਇਸਦੇ ਵਾਧੇ ਨੂੰ ਰੋਕ ਸਕਦੇ ਹਨ। ਜੇਕਰ ਲੋੜ ਹੋਵੇ, ਤਾਂ ਬ੍ਰੇਨ ਟਿਊਮਰ ਦੀ ਸਰਜਰੀ ਵੀ ਕੀਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਇਸ ਖ਼ਤਰਨਾਕ ਬਿਮਾਰੀ ਦੇ ਪੰਜ ਮੁੱਖ ਲੱਛਣ ਹਨ ਜੋ ਨੀਂਦ ਦੌਰਾਨ ਦਿਖਾਈ ਦਿੰਦੇ ਹਨ। ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ, ਤਾਂ ਤੁਰੰਤ ਡਾਕਟਰ ਨੂੰ ਮਿਲੋ।

ਰਾਤ ਨੂੰ ਸੌਂਦੇ ਸਮੇਂ ਬ੍ਰੇਨ ਟਿਊਮਰ ਦੇ ਨਜ਼ਰ ਆਉਣ ਵਾਲੇ ਲੱਛਣ

ਸਵੇਰੇ ਤੇਜ਼ ਸਿਰ ਦਰਦ: ਪੀਜੀਆਈ ਦੇ ਨਿਊਰੋ ਸਰਜਨ ਡਾ. ਕਮਲੇਸ਼ ਸਿੰਘ ਭੈਸੋਰਾ ਅਨੁਸਾਰ, ਬ੍ਰੇਨ ਟਿਊਮਰ ਦਾ ਸਭ ਤੋਂ ਆਮ ਲੱਛਣ ਸਿਰ ਦਰਦ ਹੈ। ਰਾਤ ਨੂੰ ਜਾਂ ਸਵੇਰੇ ਉੱਠਦੇ ਸਮੇਂ ਤੇਜ਼ ਸਿਰ ਦਰਦ ਹੋਣਾ ਬਹੁਤ ਚਿੰਤਾਜਨਕ ਹੈ। ਇਹ ਸਿਰ ਦਰਦ ਬਣਿਆ ਰਹਿੰਦਾ ਹੈ ਅਤੇ ਹੌਲੀ-ਹੌਲੀ ਵਧਦਾ ਹੈ, ਖਾਸ ਕਰਕੇ ਖੰਘਣ, ਛਿੱਕਣ ਜਾਂ ਜ਼ੋਰ ਲਗਾਉਣ ਵੇਲੇ। ਟਿਊਮਰ ਕਾਰਨ ਦਿਮਾਗ 'ਤੇ ਦਬਾਅ ਇਸਦਾ ਕਾਰਨ ਹੋ ਸਕਦਾ ਹੈ। ਜੇਕਰ ਇਹ ਸਿਰ ਦਰਦ ਆਮ ਦਵਾਈਆਂ ਨਾਲ ਠੀਕ ਨਹੀਂ ਹੁੰਦਾ, ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।-ਪੀਜੀਆਈ ਦੇ ਨਿਊਰੋ ਸਰਜਨ ਡਾ. ਕਮਲੇਸ਼ ਸਿੰਘ ਭੈਸੋਰਾ

ਇਨਸੌਮਨੀਆ ਜਾਂ ਨੀਂਦ ਦੀਆਂ ਸਮੱਸਿਆਵਾਂ: ਬ੍ਰੇਨ ਟਿਊਮਰ ਦੇ ਮਰੀਜ਼ਾਂ ਨੂੰ ਨੀਂਦ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਟਿਊਮਰ ਦਿਮਾਗ ਦੇ ਉਨ੍ਹਾਂ ਹਿੱਸਿਆਂ 'ਤੇ ਦਬਾਅ ਪਾ ਸਕਦਾ ਹੈ ਜੋ ਨੀਂਦ ਨੂੰ ਕੰਟਰੋਲ ਕਰਦੇ ਹਨ, ਜਿਸ ਨਾਲ ਇਨਸੌਮਨੀਆ ਜਾਂ ਵਾਰ-ਵਾਰ ਨੀਂਦ ਨਾ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ। ਕੁਝ ਮਰੀਜ਼ਾਂ ਨੂੰ ਦਿਨ ਵੇਲੇ ਬਹੁਤ ਜ਼ਿਆਦਾ ਨੀਂਦ ਜਾਂ ਸੁਸਤੀ ਵੀ ਆਉਂਦੀ ਹੈ। ਜੇਕਰ ਤੁਹਾਨੂੰ ਬਿਨ੍ਹਾਂ ਕਿਸੇ ਸਪੱਸ਼ਟ ਕਾਰਨ ਦੇ ਨੀਂਦ ਦੀ ਸਮੱਸਿਆ ਹੈ, ਤਾਂ ਇਹ ਬ੍ਰੇਨ ਟਿਊਮਰ ਦੀ ਨਿਸ਼ਾਨੀ ਹੋ ਸਕਦੀ ਹੈ।

ਰਾਤ ਨੂੰ ਅਚਾਨਕ ਪਸੀਨਾ ਆਉਣਾ ਅਤੇ ਬੇਚੈਨੀ: ਅਚਾਨਕ ਬਹੁਤ ਜ਼ਿਆਦਾ ਪਸੀਨਾ ਆਉਣਾ ਜਾਂ ਨੀਂਦ ਦੌਰਾਨ ਬੇਚੈਨੀ ਮਹਿਸੂਸ ਹੋਣਾ ਦਿਮਾਗ ਦੇ ਟਿਊਮਰ ਦਾ ਸੰਭਾਵੀ ਲੱਛਣ ਹੋ ਸਕਦਾ ਹੈ। ਟਿਊਮਰ ਦਿਮਾਗ ਦੇ ਹਾਈਪੋਥੈਲਮਸ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜੋ ਸਰੀਰ ਦੇ ਤਾਪਮਾਨ ਅਤੇ ਹਾਰਮੋਨਲ ਸੰਤੁਲਨ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਰਾਤ ਨੂੰ ਪਸੀਨਾ ਆਉਣਾ, ਬੇਚੈਨੀ ਜਾਂ ਅਸਾਧਾਰਨ ਥਕਾਵਟ ਹੋ ਸਕਦੀ ਹੈ। ਜੇਕਰ ਇਹ ਲੱਛਣ ਵਾਰ-ਵਾਰ ਆਉਂਦੇ ਹਨ, ਤਾਂ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਰਾਤ ਦੇ ਦੌਰੇ: ਰਾਤ ਦੇ ਦੌਰੇ ਦਿਮਾਗੀ ਟਿਊਮਰ ਦਾ ਇੱਕ ਗੰਭੀਰ ਲੱਛਣ ਹਨ। ਇਹ ਦੌਰੇ ਹਲਕੇ ਜਾਂ ਗੰਭੀਰ ਹੋ ਸਕਦੇ ਹਨ।

ਰਾਤ ਨੂੰ ਉਲਟੀਆਂ: ਜੇਕਰ ਤੁਹਾਨੂੰ ਬ੍ਰੇਨ ਟਿਊਮਰ ਸਮੇਂ ਜਾਂ ਸਵੇਰੇ ਉੱਠਣ ਵੇਲੇ ਉਲਟੀ ਆਉਂਦੀ ਹੈ, ਤਾਂ ਇਹ ਬ੍ਰੇਨ ਟਿਊਮਰ ਦਾ ਇੱਕ ਵੱਡਾ ਲੱਛਣ ਹੋ ਸਕਦਾ ਹੈ। ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਟਿਊਮਰ ਦਿਮਾਗ ਵਿੱਚ ਦਬਾਅ ਵਧਾਉਂਦੇ ਹਨ, ਜਿਸ ਕਾਰਨ ਉਲਟੀਆਂ ਹੋ ਸਕਦੀਆਂ ਹਨ। ਇਹ ਅਕਸਰ ਹੁੰਦਾ ਹੈ, ਖਾਸ ਕਰਕੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ। ਇਹ ਲੱਛਣ ਉਦੋਂ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ਇਹ ਸਿਰ ਦਰਦ ਦੇ ਨਾਲ ਹੁੰਦਾ ਹੈ।

https://www.nhs.uk/conditions/brain-tumours/

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.