ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਵਿੱਚ ਨੀਂਦ ਦੀ ਕਮੀ ਵੀ ਸ਼ਾਮਲ ਹੈ। ਨੀਂਦ ਦੀ ਕਮੀ ਕਾਰਨ ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਰ ਰੋਜ਼ ਸੱਤ ਤੋਂ ਅੱਠ ਘੰਟੇ ਦੀ ਆਰਾਮਦਾਇਕ ਨੀਂਦ ਲੈਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਅੱਠ ਘੰਟਿਆਂ ਤੋਂ ਵੱਧ ਸਮੇਂ ਲਈ ਸੌਂਦੇ ਹਨ ਅਤੇ ਕੁਝ ਲੋਕ ਘੱਟ ਸੌਂਦੇ ਹਨ। ਪਰ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਹਰ ਕਿਸੇ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਚੰਗੀ ਨੀਂਦ ਪਾਉਣ ਲਈ ਖੁਰਾਕ ਵਿੱਚ ਬਦਲਾਅ ਕਰਨ ਦੀ ਲੋੜ ਹੈ।
ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਜ਼ਰੂਰੀ
ਖਾਣ-ਪੀਣ ਦੀਆਂ ਆਦਤਾਂ ਅਤੇ ਖਾਧੇ ਜਾਣ ਵਾਲੇ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤ, ਚਰਬੀ, ਖੰਡ ਅਤੇ ਫਾਈਬਰ ਨੀਂਦ ਦੇ ਪੈਟਰਨ ਵਿੱਚ ਭੂਮਿਕਾ ਨਿਭਾਉਂਦੇ ਹਨ। ਇਸ ਲਈ ਕੁਝ ਲੋਕ ਲੇਟਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹਨ ਜਦਕਿ ਕਈ ਲੋਕ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨਹੀਂ ਸੌਂ ਪਾਉਦੇ। ਇਸਦੇ ਨਾਲ ਹੀ, ਕੁਝ ਲੋਕ ਥੋੜ੍ਹੀ ਜਿਹੀ ਆਵਾਜ਼ 'ਤੇ ਜਾਗ ਜਾਂਦੇ ਹਨ ਜਦਕਿ ਕੁਝ ਲੋਕ ਸ਼ੋਰ ਤੋਂ ਬਾਅਦ ਵੀ ਚੰਗੀ ਤਰ੍ਹਾਂ ਸੌਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸਦਾ ਕਾਰਨ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਹਨ। ਜੇਕਰ ਸੌਣ ਤੋਂ ਪਹਿਲਾਂ ਜ਼ਿਆਦਾ ਭੋਜਨ ਖਾ ਲਿਆ ਜਾਵੇ, ਤਾਂ ਨੀਂਦ ਵਿੱਚ ਵਿਘਨ ਪੈ ਸਕਦਾ ਹੈ।
ਚੰਗੀ ਨੀਂਦ ਲਈ ਖੁਰਾਕ
ਟ੍ਰਿਪਟੋਫੈਨ ਨਾਲ ਭਰਪੂਰ ਖੁਰਾਕ: ਮਾਹਿਰਾਂ ਦਾ ਕਹਿਣਾ ਹੈ ਕਿ ਬਦਾਮ, ਕਾਜੂ, ਪਿਸਤਾ ਰਾਤ ਨੂੰ ਚੰਗੀ ਨੀਂਦ ਲੈਣ ਲਈ ਬਹੁਤ ਲਾਭਦਾਇਕ ਹੋ ਸਕਦੇ ਹਨ। ਇਹ ਇੱਕ ਅਮੀਨੋ ਐਸਿਡ ਹੈ, ਜੋ ਭੋਜਨ ਤੋਂ ਪ੍ਰਾਪਤ ਹੁੰਦਾ ਹੈ ਅਤੇ ਇਹ ਐਸਿਡ ਦਿਮਾਗ ਵਿੱਚ ਸੇਰੋਟੋਨਿਨ ਅਤੇ ਮੇਲਾਟੋਨਿਨ ਵਿੱਚ ਬਦਲ ਜਾਂਦਾ ਹੈ। ਇਹ ਰਸਾਇਣ ਨੀਂਦ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ ਅਤੇ ਮੇਲਾਟੋਨਿਨ ਨਾ ਸਿਰਫ਼ ਜਲਦੀ ਸੌਣ ਵਿੱਚ ਮਦਦ ਕਰਦਾ ਹੈ ਸਗੋਂ ਰਾਤ ਭਰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ।
ਕਿਹੜੀਆਂ ਚੀਜ਼ਾਂ ਟ੍ਰਿਪਟੋਫੈਨ ਨਾਲ ਭਰਪੂਰ ਹੁੰਦੀਆਂ ਹਨ?: ਬਦਾਮ, ਕਾਜੂ, ਪਿਸਤਾ, ਕੇਲਾ, ਚੀਆ ਬੀਜ, ਦਾਲ, ਕੱਦੂ ਦੇ ਬੀਜ, ਜੌਂ, ਭੂਰੇ ਚੌਲ, ਸਾਲਮਨ, ਟੋਫੂ, ਅਖਰੋਟ, ਦੁੱਧ, ਦਹੀਂ ਅਤੇ ਅੰਡੇ ਦੀ ਸਫ਼ੈਦੀ ਵਰਗੇ ਭੋਜਨਾਂ ਵਿੱਚ ਟ੍ਰਿਪਟੋਫੈਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਇਨ੍ਹਾਂ ਨਾਲ ਤੁਹਾਨੂੰ ਤੁਰੰਤ ਨੀਂਦ ਆ ਜਾਵੇਗੀ ਪਰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਸਮੇਂ ਦੇ ਨਾਲ ਇਨ੍ਹਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਨਾਲ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲੇਗਾ।
ਫਲ ਅਤੇ ਸਬਜ਼ੀਆਂ: ਚੰਗੀ ਨੀਂਦ ਲਈ ਫਲ ਅਤੇ ਸਬਜ਼ੀਆਂ ਖਾਣਾ ਵੀ ਫਾਇਦੇਮੰਦ ਹੋ ਸਕਦਾ ਹੈ। ਫਲ ਅਤੇ ਸਬਜ਼ੀਆਂ ਸੇਰੋਟੋਨਿਨ ਅਤੇ ਮੇਲਾਟੋਨਿਨ ਨਾਲ ਭਰਪੂਰ ਹੁੰਦੀਆਂ ਹਨ। ਇਸਦੇ ਨਾਲ ਹੀ ਮੈਗਨੀਸ਼ੀਅਮ, ਵਿਟਾਮਿਨ ਬੀ6 ਅਤੇ ਫੋਲੇਟ ਵਰਗੇ ਸੂਖਮ ਪੌਸ਼ਟਿਕ ਤੱਤ ਵੀ ਇਨ੍ਹਾਂ ਵਿੱਚ ਮੌਜ਼ੂਦ ਹੁੰਦੇ ਹਨ। ਇਹ ਸਾਰੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਜੋ ਲੋਕ ਉੱਚ ਫਾਈਬਰ ਵਾਲੀ ਖੁਰਾਕ ਖਾਂਦੇ ਹਨ, ਉਹ ਵਧੇਰੇ ਚੰਗੀ ਨੀਂਦ ਲੈਂਦੇ ਹਨ। ਜੋ ਔਰਤਾਂ ਬਹੁਤ ਜ਼ਿਆਦਾ ਰਿਫਾਈਂਡ ਕਾਰਬੋਹਾਈਡਰੇਟ ਅਤੇ ਖੰਡ ਦਾ ਸੇਵਨ ਕਰਦੀਆਂ ਹਨ, ਉਹ ਇਨਸੌਮਨੀਆ ਤੋਂ ਪੀੜਤ ਹੁੰਦੀਆਂ ਹਨ। ਇਸ ਲਈ ਮਿਠਾਈਆਂ ਅਤੇ ਪੀਣ ਵਾਲੇ ਪਦਾਰਥਾਂ ਦੀ ਬਜਾਏ ਕੇਲੇ, ਚੈਰੀ, ਅਨਾਨਾਸ, ਸਲਾਦ ਅਤੇ ਟਮਾਟਰ ਆਦਿ ਸੇਵਨ ਕਰਨਾ ਬਿਹਤਰ ਹੈ। ਇਹ ਚੀਜ਼ਾਂ ਫਾਈਬਰ, ਗੁੰਝਲਦਾਰ ਕਾਰਬੋਹਾਈਡਰੇਟ, ਸੇਰੋਟੋਨਿਨ, ਮੇਲਾਟੋਨਿਨ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ6 ਨਾਲ ਭਰਪੂਰ ਹੁੰਦੀਆਂ ਹਨ।
ਚੰਗੀ ਨੀਂਦ ਪਾਉਣ ਲਈ ਕਿਹੜੀਆਂ ਚੀਜ਼ਾਂ ਤੋਂ ਬਚਣਾ ਜ਼ਰੂਰੀ?
ਸ਼ਾਮ ਨੂੰ ਕੈਫੀਨ ਤੋਂ ਬਚੋ: ਬਹੁਤ ਸਾਰੇ ਲੋਕ ਆਲਸ ਤੋਂ ਛੁਟਕਾਰਾ ਪਾਉਣ ਅਤੇ ਊਰਜਾਵਾਨ ਰਹਿਣ ਲਈ ਸਵੇਰ ਤੋਂ ਸ਼ਾਮ ਤੱਕ ਕੌਫੀ ਜਾਂ ਚਾਹ ਪੀਂਦੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਮੌਜੂਦ ਕੈਫੀਨ ਨੀਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੈਫੀਨ ਐਡੀਨੋਸਿਨ ਨਾਮਕ ਰਸਾਇਣ ਨੂੰ ਰੋਕ ਕੇ ਤੁਹਾਨੂੰ ਸੁਚੇਤ ਰੱਖਦੀ ਹੈ ਅਤੇ ਐਡੀਨੋਸਿਨ ਤੁਹਾਨੂੰ ਚੰਗੀ ਰਾਤ ਦੀ ਨੀਂਦ ਲੈਣ ਵਿੱਚ ਮਦਦ ਕਰਦੀ ਹੈ ਅਤੇ ਕੈਫੀਨ ਇਸਨੂੰ ਰੋਕਦਾ ਹੈ, ਜਿਸ ਨਾਲ ਰਾਤ ਨੂੰ ਨੀਂਦ ਆਉਣਾ ਮੁਸ਼ਕਲ ਹੋ ਜਾਂਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਅਨੁਸਾਰ, ਖੰਡ ਅਤੇ ਕੈਫੀਨ ਵਾਲੇ ਭੋਜਨ ਖਾਣ ਨਾਲ ਨੀਂਦ ਵਿੱਚ ਵਿਘਨ ਪੈ ਸਕਦਾ ਹੈ।
ਸਰੀਰ ਵਿੱਚ ਕੈਫੀਨ ਦਾ ਪ੍ਰਭਾਵ ਲਗਭਗ ਛੇ ਘੰਟੇ ਤੱਕ ਰਹਿੰਦਾ ਹੈ। ਜੇਕਰ ਤੁਸੀਂ ਸ਼ਾਮ 5 ਵਜੇ ਤੋਂ ਬਾਅਦ ਕੌਫੀ ਜਾਂ ਚਾਹ ਪੀਂਦੇ ਹੋ, ਤਾਂ ਇਸਦਾ ਪ੍ਰਭਾਵ ਰਾਤ 11 ਵਜੇ ਤੱਕ ਰਹਿੰਦਾ ਹੈ। ਇਸ ਨਾਲ ਰਾਤ ਨੂੰ ਨੀਂਦ ਘੱਟ ਜਾਂਦੀ ਹੈ। ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਜੋ ਲੋਕ ਸੌਣ ਤੋਂ ਛੇ ਘੰਟੇ ਪਹਿਲਾਂ 400 ਮਿਲੀਗ੍ਰਾਮ ਕੈਫੀਨ ਲੈਂਦੇ ਹਨ, ਉਨ੍ਹਾਂ ਦੀ ਨੀਂਦ ਕੁੱਲ ਮਿਲਾ ਕੇ ਇੱਕ ਘੰਟੇ ਦੀ ਹੁੰਦੀ ਹੈ । ਇਸ ਲਈ ਮਾਹਿਰ ਸਲਾਹ ਦਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਉਨ੍ਹਾਂ ਨੂੰ ਸ਼ਾਮ ਨੂੰ ਕੈਫੀਨ ਵਾਲੀ ਚਾਹ, ਕੌਫੀ ਅਤੇ ਸਾਫਟ ਡਰਿੰਕਸ ਨਹੀਂ ਪੀਣੇ ਚਾਹੀਦੇ।
ਸੌਣ ਤੋਂ ਪਹਿਲਾ ਨਾ ਕਰੋ ਇਹ ਕੰਮ: ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸੌਣ ਤੋਂ ਪਹਿਲਾਂ ਜ਼ਿਆਦਾ ਭੋਜਨ ਖਾਣ ਨਾਲ ਬਦਹਜ਼ਮੀ ਹੋ ਸਕਦੀ ਹੈ, ਜੋ ਨੀਂਦ ਵਿੱਚ ਵਿਘਨ ਪਾ ਸਕਦੀ ਹੈ। ਇਸ ਤੋਂ ਇਲਾਵਾ, ਖਾਣ ਤੋਂ ਬਾਅਦ ਲੇਟਣ ਨਾਲ ਦਿਲ ਵਿੱਚ ਜਲਨ ਅਤੇ ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਨੀਂਦ ਵਿੱਚ ਵਿਘਨ ਪਾ ਸਕਦੀਆਂ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਰਾਤ ਨੂੰ ਆਪਣਾ ਪੇਟ ਥੋੜ੍ਹਾ ਖਾਲੀ ਰੱਖਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਤੋਂ ਬਚਣਾ ਚਾਹੀਦਾ ਹੈ। ਰਾਤ ਦੇ ਖਾਣੇ ਦੇ ਸਮੇਂ ਅਤੇ ਨੀਂਦ ਦੇ ਵਿਚਕਾਰ ਘੱਟੋ-ਘੱਟ ਦੋ ਤੋਂ ਤਿੰਨ ਘੰਟੇ ਦਾ ਸਮਾਂ ਰੱਖਣ ਦਾ ਸੁਝਾਅ ਦਿੱਤਾ ਜਾਂਦਾ ਹੈ। ਤੁਹਾਨੂੰ ਖਾਣਾ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਘੁੰਮਣਾ ਚਾਹੀਦਾ ਹੈ। ਜਿੰਨਾ ਹੋ ਸਕੇ ਰਾਤ 8 ਵਜੇ ਤੋਂ ਪਹਿਲਾਂ ਖਾਣਾ ਸਭ ਤੋਂ ਵਧੀਆ ਹੈ ।
ਸੌਣ ਤੋਂ ਪਹਿਲਾਂ ਸ਼ਰਾਬ ਨਾ ਪੀਓ: ਕੁਝ ਲੋਕ ਸੋਚਦੇ ਹਨ ਕਿ ਰਾਤ ਨੂੰ ਸ਼ਰਾਬ ਪੀਣ ਨਾਲ ਚੰਗੀ ਨੀਂਦ ਆਉਣ ਵਿੱਚ ਮਦਦ ਮਿਲੇਗੀ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਉਣ ਵਾਲੀ ਨੀਂਦ ਅਸਥਾਈ ਹੁੰਦੀ ਹੈ। ਹਾਲਾਂਕਿ, ਸ਼ਰਾਬ ਪੀਣ ਨਾਲ ਸ਼ੁਰੂ ਵਿੱਚ ਤੁਹਾਨੂੰ ਨੀਂਦ ਆਉਂਦੀ ਹੈ ਪਰ ਬਾਅਦ ਵਿੱਚ ਨੀਂਦ ਖਰਾਬ ਹੋ ਸਕਦੀ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਅਨੁਸਾਰ, ਜੋ ਲੋਕ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਂਦੇ ਹਨ, ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਮਾੜੀ ਹੁੰਦੀ ਹੈ। ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਤੁਸੀਂ ਰਾਤ ਨੂੰ ਵਿਚਕਾਰ ਜਾਗ ਸਕਦੇ ਹੋ। ਜੇਕਰ ਤੁਹਾਨੂੰ ਸ਼ਰਾਬ ਪੀਣ ਦੀ ਆਦਤ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸੌਣ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਬਚੋ।
https://www.nhlbi.nih.gov/sites/default/files/publications/11-5800.pdf
ਇਹ ਵੀ ਪੜ੍ਹੋ:-
- ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਕਾਰ ਯਾਤਰੀਆਂ ਨੂੰ ਮਾਸਕ ਪਹਿਨਣ ਦੀ ਅਪੀਲ, ਜਾਣੋ ਹੁਣ ਤੱਕ ਭਾਰਤ 'ਚ ਕੋਵਿਡ ਦੇ ਕਿੰਨੇ ਮਾਮਲੇ ਹੋ ਚੁੱਕੇ ਨੇ ਦਰਜ?
- ਜੀਭ, ਗਲੇ ਜਾਂ ਮੂੰਹ ਵਿੱਚ ਨਜ਼ਰ ਆਉਣ ਇਹ 10 ਲੱਛਣ ਤਾਂ ਸਮਝ ਲਓ ਇਸ ਖਤਰਨਾਕ ਬਿਮਾਰੀ ਦਾ ਹੈ ਸੰਕੇਤ, ਕਰ ਲਓ ਪਹਿਚਾਣ ਨਹੀਂ ਤਾਂ...
- ਟੱਟੀ ਕਰਦੇ ਸਮੇਂ ਦਰਦ ਜਾਂ ਖੁਜਲੀ ਹੋ ਰਹੀ ਹੈ ? ਇਸ ਸਮੱਸਿਆ ਦਾ ਹੋ ਸਕਦੈ ਸੰਕੇਤ, ਜਾਣੋ ਇਸ ਦੌਰਾਨ ਕੀ ਖਾਣਾ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਬਿਹਤਰ?