ETV Bharat / health

ਦਵਾਈਆਂ ਖਾਧੇ ਬਿਨ੍ਹਾਂ ਇਨ੍ਹਾਂ ਬਿਮਾਰੀਆਂ ਤੋਂ ਮਿਲ ਜਾਵੇਗਾ ਛੁਟਕਾਰਾ, ਬਸ ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਕਰ ਲਓ ਇਹ ਕੰਮ - Benefits of Drinking Hot Water

author img

By ETV Bharat Health Team

Published : Jul 26, 2024, 12:49 PM IST

Updated : Jul 26, 2024, 12:58 PM IST

Benefits of Drinking Hot Water: ਲੋਕ ਸਵੇਰ ਦੇ ਸਮੇਂ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ, ਪਰ ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦੀ ਹੈ। ਇਸ ਲਈ ਤੁਸੀਂ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀ ਸਕਦੇ ਹੋ। ਇਸ ਨਾਲ ਕਈ ਬਿਮਾਰੀਆਂ ਤੋਂ ਖੁਦ ਦਾ ਬਚਾਅ ਕਰਨ 'ਚ ਮਦਦ ਮਿਲੇਗੀ।

Benefits of Drinking Hot Water
Benefits of Drinking Hot Water (Getty Images)

ਹੈਦਰਾਬਾਦ: ਵਿਅਸਤ ਜੀਵਨਸ਼ੈਲੀ ਕਰਕੇ ਲੋਕ ਜਲਦੀ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਥਕਾਵਟ ਨੂੰ ਦੂਰ ਕਰਨ ਲਈ ਲੋਕ ਜ਼ਿਆਦਾ ਚਾਹ ਪੀਣ ਨੂੰ ਤਰਜ਼ੀਹ ਦਿੰਦੇ ਹਨ, ਪਰ ਇਸ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਦੀ ਆਦਤ ਬਣਾਓ। ਇਸ ਲਈ ਤੁਸੀਂ ਦਿਨ 'ਚ 7 ਤੋਂ 10 ਗਲਾਸ ਪਾਣੀ ਪੀ ਸਕਦੇ ਹੋ। ਅਜਿਹਾ ਕਰਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਹੋਰ ਵੀ ਕਈ ਬਿਮਾਰੀਆਂ ਤੋਂ ਖੁਦ ਦਾ ਬਚਾਅ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਗਰਮ ਅਤੇ ਠੰਡਾ ਪਾਣੀ ਪੀਣ ਦੀ ਜਗ੍ਹਾਂ ਕੋਸਾ ਪਾਣੀ ਪੀਣਾ ਵਧੇਰੇ ਫਾਇਦੇਮੰਦ ਹੁੰਦਾ ਹੈ।

ਖਾਲੀ ਪੇਟ ਕੋਸਾ ਪਾਣੀ ਪਾਣੀ ਨਾਲ ਇਨ੍ਹਾਂ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ: ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਢੇਰ ਸਾਰੇ ਲਾਭ ਮਿਲ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕੋਸਾ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਖੁਦ ਦਾ ਬਚਾਅ ਕੀਤਾ ਜਾ ਸਕਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਿਰਦਰਦ, ਮਾਈਗ੍ਰੇਨ, ਬਲੱਡ ਪ੍ਰੈਸ਼ਰ, ਖੂਨ ਦੀ ਕਮੀ, ਜੋੜਾਂ ਦਾ ਦਰਦ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਮਿਰਗੀ, ਮੋਟਾਪਾ, ਕੋਲੈਸਟ੍ਰੋਲ, ਦਮਾ, ਸਰੀਰ 'ਚ ਦਰਦ, ਕਾਲੀ ਖੰਘ, ਪੇਸ਼ਾਬ ਅਤੇ ਭੁੱਖ ਘੱਟ ਲੱਗਣਾ, ਅੱਖ ਅਤੇ ਕੰਨ, ਐਸਿਡੀਟੀ, ਗਲੇ, ਪਾਚਨ ਕਿਰੀਆਂ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਚਾਹ ਅਤੇ ਕੌਫ਼ੀ ਦੀ ਜਗ੍ਹਾਂ ਖਾਲੀ ਪੇਟ ਕੋਸਾ ਪਾਣੀ ਪੀਣ ਦੀ ਆਦਤ ਬਣਾਓ।

ਜ਼ਿਆਦਾ ਗਰਮ ਪਾਣੀ ਪੀਣ ਦੇ ਨੁਕਸਾਨ: ਗਰਮ ਪਾਣੀ ਪੀਣ ਦੇ ਸਿਰਫ਼ ਫਾਇਦੇ ਹੀ ਨਹੀਂ, ਸਗੋਂ ਕੁਝ ਨੁਕਸਾਨ ਵੀ ਹੁੰਦੇ ਹਨ। ਜ਼ਿਆਦਾ ਗਰਮ ਪਾਣੀ ਪੀਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ।

  1. ਕਿਸੇ ਵੀ ਚੀਜ਼ ਦਾ ਜ਼ਿਆਦਾ ਇਸਤੇਮਾਲ ਕਰਨਾ ਸਹੀਂ ਨਹੀਂ ਹੁੰਦਾ ਹੈ। ਅਜਿਹੇ 'ਚ ਜ਼ਿਆਦਾ ਗਰਮ ਪਾਣੀ ਵੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
  2. ਗਰਮ ਪਾਣੀ ਪੀਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਇਸ ਲਈ ਸੌਣ ਤੋਂ ਪਹਿਲਾ ਗਰਮ ਪਾਣੀ ਪੀਣ ਦੀ ਗਲਤੀ ਨਾ ਕਰੋ। ਜੇਕਰ ਤੁਸੀਂ ਸੌਣ ਸਮੇਂ ਗਰਮ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਜ਼ਿਆਦਾ ਪਿਸ਼ਾਬ ਆ ਸਕਦਾ ਹੈ ਅਤੇ ਨੀਂਦ ਪ੍ਰਭਾਵਿਤ ਹੋ ਸਕਦੀ ਹੈ।
  3. ਗਰਮ ਪਾਣੀ ਪੀਣ ਨਾਲ ਮੂੰਹ 'ਚ ਛਾਲੇ ਪੈ ਸਕਦੇ ਹਨ ਅਤੇ ਪਾਚਨ ਕਿਰੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
  4. ਜ਼ਿਆਦਾ ਗਰਮ ਪਾਣੀ ਪੀਣ ਨਾਲ ਮੂੰਹ 'ਚ ਜਲਨ ਵੀ ਹੋ ਸਕਦੀ ਹੈ। ਇਸ ਲਈ ਜ਼ਿਆਦਾ ਗਰਮ ਪਾਣੀ ਪੀਣ ਤੋਂ ਬਚੋ ਅਤੇ ਕੋਸਾ ਪਾਣੀ ਪੀਣ ਦੀ ਆਦਤ ਬਣਾਓ

Last Updated : Jul 26, 2024, 12:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.