ਮੁੰਬਈ (ਬਿਊਰੋ): ਬਾਲੀਵੁੱਡ ਹਸੀਨਾ ਸੋਨਾਕਸ਼ੀ ਸਿਨਹਾ ਅਤੇ ਉਸ ਦਾ ਲੰਬੇ ਸਮੇਂ ਦਾ ਬੁਆਏਫਰੈਂਡ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਨਾਕਸ਼ੀ ਦੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਕੀ ਸੋਨਾਕਸ਼ੀ ਵਿਆਹ ਤੋਂ ਬਾਅਦ ਆਪਣਾ ਧਰਮ ਬਦਲੇਗੀ ਜਾਂ ਨਹੀਂ। ਕੀ ਉਹ ਇਸਲਾਮ ਧਾਰਨ ਕਰੇਗੀ ਜਾਂ ਨਹੀਂ? ਹਾਲ ਹੀ 'ਚ ਜ਼ਹੀਰ ਦੇ ਪਿਤਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਖੁਲਾਸਾ ਕੀਤਾ ਕਿ ਸੱਚ ਕੀ ਹੈ?
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਸ਼ੁਰੂ ਹੋ ਗਏ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫ੍ਰੀ ਪ੍ਰੈੱਸ ਜਰਨਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਜ਼ਹੀਰ ਦੇ ਪਿਤਾ ਨੇ ਖੁਲਾਸਾ ਕੀਤਾ ਕਿ 'ਜ਼ਹੀਰ-ਸੋਨਾਕਸ਼ੀ ਦੇ ਵਿਆਹ 'ਚ ਨਾ ਤਾਂ ਹਿੰਦੂ ਅਤੇ ਨਾ ਹੀ ਮੁਸਲਮਾਨ ਰੀਤੀ-ਰਿਵਾਜ਼ ਹੋਣਗੇ। ਇਹ ਸਿਵਲ ਮੈਰਿਜ ਹੋਵੇਗੀ।
ਉਨ੍ਹਾਂ ਨੇ ਸੋਨਾਕਸ਼ੀ ਦੇ ਇਸਲਾਮ ਕਬੂਲ ਕਰਨ ਦੀਆਂ ਖਬਰਾਂ ਨੂੰ ਖਾਰਜ ਕਰਦੇ ਹੋਏ ਕਿਹਾ, 'ਉਹ ਧਰਮ ਪਰਿਵਰਤਨ ਨਹੀਂ ਕਰ ਰਹੀ ਹੈ ਅਤੇ ਇਹ ਸੱਚਾਈ ਹੈ, ਉਹ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਇਸ 'ਚ ਧਰਮ ਦੀ ਕੋਈ ਭੂਮਿਕਾ ਨਹੀਂ ਹੈ।'
ਇਸ ਬਾਰੇ ਗੱਲ ਕਰਦਿਆਂ ਉਸ ਨੇ ਅੱਗੇ ਕਿਹਾ, 'ਮੈਂ ਮਨੁੱਖਤਾ ਵਿੱਚ ਵਿਸ਼ਵਾਸ ਕਰਦਾ ਹਾਂ। ਹਿੰਦੂ ਭਗਵਾਨ ਨੂੰ ਭਗਵਾਨ ਅਤੇ ਮੁਸਲਮਾਨ ਅੱਲ੍ਹਾ ਕਹਿੰਦੇ ਹਨ। ਪਰ ਅੰਤ ਵਿੱਚ ਅਸੀਂ ਸਾਰੇ ਮਨੁੱਖ ਹਾਂ, ਮੇਰਾ ਆਸ਼ੀਰਵਾਦ ਜ਼ਹੀਰ ਅਤੇ ਸੋਨਾਕਸ਼ੀ ਦੇ ਨਾਲ ਹੈ।'
- ਵਿਦੇਸ਼ਾਂ ਵਿੱਚ ਭਾਰਤ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣੇਗੀ 'ਕਲਕੀ 2898 AD', ਪ੍ਰੀ-ਸੇਲ ਵਿੱਚ ਹੋਈ ਇੰਨੀ ਕਮਾਈ - KALKI 2898 AD
- 'ਬਿੱਗ ਬੌਸ' OTT 3 'ਚ ਵੱਡਾ ਬਦਲਾਅ, ਘਰ 'ਚ ਮਿਲੀ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ - Bigg Boss OTT 3 Premiere
- ਨਵੇਂ ਗਾਣੇ ਲਈ ਇਕੱਠੇ ਹੋਏ ਰਣਜੀਤ ਮਨੀ ਅਤੇ ਸੁਦੇਸ਼ ਕੁਮਾਰੀ, ਜਲਦ ਹੋਵੇਗਾ ਰਿਲੀਜ਼ - Ranjit Mani And Sudesh Kumari
ਉਲੇਖਯੋਗ ਹੈ ਕਿ ਰਿਪੋਰਟਾਂ ਦੇ ਅਨੁਸਾਰ ਵਿਆਹ ਸਪੈਸ਼ਲ ਮੈਰਿਜ ਐਕਟ 1954 ਦੇ ਅਨੁਸਾਰ ਜੋੜੇ ਦੁਆਰਾ ਰਜਿਸਟਰਾਰ ਨੂੰ ਇੱਕ ਮਹੀਨੇ ਦਾ ਲਾਜ਼ਮੀ ਨੋਟਿਸ ਜਮ੍ਹਾਂ ਕਰਾਉਣ ਤੋਂ ਬਾਅਦ ਹੋਵੇਗਾ। ਇਕਬਾਲ ਰਤਨਸੀ ਨੇ ਦੱਸਿਆ ਕਿ 23 ਜੂਨ ਨੂੰ ਹੋਣ ਵਾਲਾ ਵਿਆਹ ਉਨ੍ਹਾਂ ਦੀ ਕਾਰਟਰ ਰੋਡ ਸਥਿਤ ਬਾਂਦਰਾ ਸਥਿਤ ਰਿਹਾਇਸ਼ 'ਤੇ ਹੋਵੇਗਾ। ਸੋਨਾਕਸ਼ੀ-ਜ਼ਹੀਰ 23 ਜੂਨ ਨੂੰ ਇੱਕ ਦੂਜੇ ਨਾਲ ਵਿਆਹ ਕਰਨਗੇ।