ETV Bharat / entertainment

ਨਰੇਸ਼ ਕਥੂਰੀਆ ਦੀ ਨਵੀਂ ਫਿਲਮ ਦੀ ਸ਼ੂਟਿੰਗ ਖਤਮ, ਬਤੌਰ ਅਦਾਕਾਰ ਨਵੀਂ ਸ਼ੁਰੂਆਤ ਵੱਲ ਵਧਣਗੇ ਲੇਖਕ - NARESH KATHOORIA

ਲੇਖਕ ਨਰੇਸ਼ ਕਥੂਰੀਆ ਦੀ ਨਵੀਂ ਫਿਲਮ 'ਹੈਪੀ ਖੁਸ਼ ਹੋ ਗਿਆ' ਦੀ ਸ਼ੂਟਿੰਗ ਬੀਤੀ ਸ਼ਾਮ ਸੰਪੂਰਨ ਹੋ ਗਈ ਹੈ।

naresh kathooria new film happy khush ho gaya
naresh kathooria new film happy khush ho gaya (Photo:Special Arrangement)
author img

By ETV Bharat Entertainment Team

Published : April 29, 2025 at 3:57 PM IST

1 Min Read

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਅਤੇ ਲੇਖਕ ਨਰੇਸ਼ ਕਥੂਰੀਆ, ਜੋ ਹੁਣ ਬਤੌਰ ਹੀਰੋ ਇੱਕ ਨਵੀਂ ਸ਼ੁਰੂਆਤ ਵੱਲ ਵਧਣ ਜਾ ਰਹੇ ਹਾਂ, ਜਿੰਨ੍ਹਾਂ ਦੀ ਲੀਡ ਭੂਮਿਕਾ ਨਾਲ ਸਜੀ ਪੰਜਾਬੀ ਫਿਲਮ 'ਹੈਪੀ ਖੁਸ਼ ਹੋ ਗਿਆ' ਦੀ ਸ਼ੂਟਿੰਗ ਬੀਤੀ ਸ਼ਾਮ ਸੰਪੂਰਨ ਕਰ ਲਈ ਗਈ ਹੈ, ਜੋ ਜਲਦ ਵਿਸ਼ਵ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।

'ਓਮਜੀ ਕੇਐਨਸੀ ਸਟੂਡਿਓਜ਼' ਅਤੇ 'ਯੂਐਂਡ ਆਈ ਫਿਲਮਜ਼' ਦੇ ਬੈਨਰਜ਼ ਹੇਠ ਬਣਾਈ ਜਾ ਰਹੀ ਅਤੇ ਨਰੇਸ਼ ਕਥੂਰੀਆ ਫਿਲਮਜ਼ ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਲੇਖਣ ਨਰੇਸ਼ ਕਥੂਰੀਆ, ਜਦਕਿ ਨਿਰਦੇਸ਼ਨ ਸ਼ਿਤਿਜ ਚੌਧਰੀ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੋਹਾਂ ਦੀ ਬਿਹਤਰੀਨ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਂਦੀ ਇਸ ਫਿਲਮ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਸਿਨੇਮਾਟੋਗ੍ਰਾਫ਼ਰ ਜੈਲੇਸ਼ ਓਬਰਾਏ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਕਾਮੇਡੀ ਡ੍ਰਾਮੈਟਿਕ ਤਾਣੇ ਬਾਣੇ ਵਿੱਚ ਬੁਣੀ ਗਈ ਉਕਤ ਪੰਜਾਬੀ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਅਤੇ ਲੇਖਕ ਨਰੇਸ਼ ਕਥੂਰੀਆ, ਜੋ ਅਪਣੀ ਇਸ ਮਹੱਤਵਪੂਰਣ ਫਿਲਮ ਨਾਲ ਲੀਡ ਅਦਾਕਾਰ ਦੇ ਰੂਪ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣਗੇ, ਜਦਕਿ ਇਸ ਤੋਂ ਪਹਿਲਾਂ ਉਹ ਜਿਆਦਾਤਰ ਸਹਾਇਕ ਭੂਮਿਕਾਵਾਂ ਵਿੱਚ ਹੀ ਨਜ਼ਰ ਆਉਂਦੇ ਰਹੇ ਹਨ।

ਮੋਹਾਲੀ ਅਤੇ ਖਰੜ੍ਹ ਦੇ ਆਸਪਾਸ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਦੀਦਾਰ ਗਿੱਲ, ਹਨੀ ਮੱਟੂ, ਗੁਰਪ੍ਰੀਤ ਕੌਰ ਭੰਗੂ, ਗੁਰਮੀਤ ਸਾਜਨ ਵੀ ਸ਼ੁਮਾਰ ਹਨ, ਜਿੰਨ੍ਹਾਂ ਦੁਆਰਾ ਇਸ ਵਾਰ ਨਿਵੇਕਲੇ ਸ਼ੇਡਜ਼ ਦੇ ਕਿਰਦਾਰਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਬਿੱਗ ਸੈੱਟਅੱਪ ਫਿਲਮਾਂ ਦੀ ਸ਼ੈਲੀ ਤੋਂ ਇੱਕਦਮ ਵੱਖਰਿਆ ਹੱਟ ਕੇ ਬਣਾਈ ਗਈ ਉਕਤ ਫਿਲਮ ਨੂੰ ਇੱਕ ਨਵੇਂ ਸਿਨੇਮਾ ਐਕਸਪੈਰੀਮੈਂਟ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਅਦਾਕਾਰ ਅਤੇ ਲੇਖਕ ਨਰੇਸ਼ ਕਥੂਰੀਆ ਨਿਰਮਾਤਾ ਦੇ ਰੂਪ ਵਿੱਚ ਵੀ ਅਪਣੀ ਉਪ-ਸਥਿਤੀ ਪਾਲੀਵੁੱਡ ਗਲਿਆਰਿਆਂ ਵਿੱਚ ਦਰਜ ਕਰਵਾਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.