ETV Bharat / entertainment

ਪਾਲੀ ਭੁਪਿੰਦਰ ਸਿੰਘ ਨੇ ਕੀਤਾ 3 ਵੱਡੀਆਂ ਪੰਜਾਬੀ ਫਿਲਮਾਂ ਦਾ ਐਲਾਨ, ਜਲਦ ਆਉਣਗੀਆਂ ਸਾਹਮਣੇ - PALI BHUPINDER SINGH

ਆਉਣ ਵਾਲੇ ਦਿਨਾਂ ਵਿੱਚ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ 3 ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ।

Pali Bhupinder Singh
Pali Bhupinder Singh (Photo: Special Arrangement)
author img

By ETV Bharat Entertainment Team

Published : April 28, 2025 at 1:11 PM IST

2 Min Read

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇੱਕ ਮਹੱਤਵਪੂਰਨ ਵਿਕਾਸ ਯੋਜਨਾ ਅਧੀਨ ਯੂਨਾਈਟਿਡ ਸਟੂਡੀਓਜ਼ ਆਫ਼ ਅਮਰੀਕਾ ਅਤੇ ਕੈਨੇਡਾ ਦੇ ਲੂਮਿਨਰੀ ਪ੍ਰੋਡਕਸ਼ਨ ਨੇ ਭਾਰਤ ਦੇ ਵਿੰਕਲ ਸਟੂਡੀਓਜ਼ ਨਾਲ ਤਿੰਨ ਪੰਜਾਬੀ ਫੀਚਰ ਫਿਲਮਾਂ ਦੀ ਪ੍ਰੋਡੋਕਸ਼ਨ ਭਾਈਵਾਲੀ ਦਾ ਐਲਾਨ ਕੀਤਾ ਹੈ।

ਜੋ ਮਸ਼ਹੂਰ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦੀ ਨਿਰਦੇਸ਼ਨ ਹੇਠ ਬਣਾਈਆਂ ਜਾਣਗੀਆਂ, ਜੋ 'ਗੁਰਮੁਖ' ਅਤੇ 'ਲਾਵਾਂ ਫੇਰੇ' ਵਰਗੀਆਂ ਬਿਹਤਰੀਨ ਫਿਲਮਾਂ ਦੇ ਲੇਖਣ ਅਤੇ ਨਿਰਦੇਸ਼ਨ ਵਜੋਂ ਵੀ ਜਾਣੇ ਜਾਂਦੇ ਹਨ। ਉਕਤ ਕਰਾਰ ਮੌਕੇ ਇਕੱਤਰ ਹੋਈਆਂ ਸ਼ਖਸ਼ੀਅਤਾਂ ਨੇ ਸੁਯੰਕਤ ਰੂਪ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, "ਇਹ ਸਹਿਯੋਗ ਇੱਕ ਨਵਾਂ ਅਤੇ ਵਿਲੱਖਣ ਸਿਨੇਮਾ ਬਣਾਉਣ ਦਾ ਯਤਨ ਹੈ, ਜੋ ਇਸਦੇ ਅਧਾਰ ਨੂੰ ਜਿੱਥੇ ਵਿਸ਼ਵ ਪੱਧਰ 'ਤੇ ਹੋਰ ਵਿਸ਼ਾਲਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ, ਉੱਥੇ ਥੀਏਟਰ ਅਤੇ ਸਿਨੇਮਾ ਤੋਂ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਇੱਕ ਮਜ਼ਬੂਤ ​​ਪਲੇਟਫਾਰਮ ਵੀ ਪ੍ਰਦਾਨ ਕਰੇਗਾ।"

ਇਸ ਸਮੇਂ ਲੂਮਿਨਰੀ ਪ੍ਰੋਡੋਕਸ਼ਨ ਦੇ ਮੁਖੀ ਨੇ ਕਿਹਾ ਕਿ ਉਕਤ ਤਿੰਨਾਂ ਫਿਲਮਾਂ ਦੀ ਕਹਾਣੀ ਤਿਆਰ ਕਰ ਲਈ ਗਈ ਹੈ, ਜਿੰਨ੍ਹਾਂ ਵਿੱਚੋਂ ਪਹਿਲੀ ਫਿਲਮ ਦੀ ਸੈੱਟ ਉਤੇ ਜਾਣ ਸੰਬੰਧੀ ਤਿਆਰੀ ਨੂੰ ਵੀ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਤਿੰਨਾਂ ਫਿਲਮਾਂ ਵੱਖ-ਵੱਖ ਵਿਸ਼ਿਆਂ 'ਤੇ ਅਧਾਰਿਤ ਹੋਣਗੀਆਂ, ਜਿੰਨ੍ਹਾਂ ਦੁਆਰਾ ਮਨੋਰੰਜਕ, ਸੱਭਿਆਚਾਰਕ ਰੰਗਾਂ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ।

ਇਸੇ ਸਹਿਯੋਗ ਬਾਰੇ ਅੱਗੇ ਗੱਲ ਕਰਦਿਆਂ ਉਕਤ ਪ੍ਰੋਜੈਕਟਸ ਦੇ ਨਿਰਮਾਤਾ ਪੀਐਸ ਬਰਾੜ ਅਤੇ ਵਿੰਕਲ ਸਟੂਡੀਓਜ਼ ਦੇ ਪ੍ਰਮੁੱਖ ਸ਼੍ਰੀਮਤੀ ਸੰਦੀਪ ਕੱਕੜ ਨੇ ਦੱਸਿਆ, "ਇਹ ਸਹਿਯੋਗ ਸਿਰਫ਼ ਫਿਲਮਾਂ ਬਣਾਉਣ ਲਈ ਨਹੀਂ ਹੈ, ਸਗੋਂ ਇਹ ਪੰਜਾਬੀ ਕਹਾਣੀਕਾਰਾਂ ਨੂੰ ਨਵੀਂ ਦਿਸ਼ਾ ਦੇਣ ਸੰਬੰਧੀ ਇੱਕ ਲਹਿਰ ਦੀ ਸ਼ੁਰੂਆਤ ਹੈ।"

ਉਨ੍ਹਾਂ ਕਿਹਾ ਕਿ ਤਿੰਨੋਂ ਪ੍ਰੋਡੋਕਸ਼ਨ ਹਾਊਸ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਨਵੇਂ, ਪ੍ਰਤਿਭਾਸ਼ਾਲੀ ਪੰਜਾਬੀ ਕਲਾਕਾਰਾਂ ਅਤੇ ਟੈਕਨੀਸ਼ੀਅਨਾਂ ਨੂੰ ਬਿਹਤਰ ਅਵਸਰ ਦੇਣ ਲਈ ਵਚਨਬੱਧ ਹਨ। ਉਕਤ ਕਰਾਰ ਅਧੀਨ ਸਾਲ 2025 ਵਿੱਚ ਪ੍ਰਭਾਵੀ ਨਿਰਦੇਸ਼ਨ ਪਾਰੀ ਵੱਲ ਵਧਣ ਜਾ ਰਹੇ ਪਾਲੀ ਭੁਪਿੰਦਰ ਸਿੰਘ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦੇ ਹੋਏ ਕਿਹਾ, "ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਵਪਾਰਕ ਸਿਨੇਮਾ ਨੂੰ ਵੀ ਅਜਿਹਾ ਸ਼ਾਨਮੱਤਾ ਦਰਜਾ ਮਿਲਣਾ ਚਾਹੀਦਾ ਹੈ, ਜੋ ਹਾਲੇ ਤੱਕ ਨਹੀਂ ਮਿਲ ਸਕਿਆ।"

ਉਨ੍ਹਾਂ ਕਿਹਾ ਕਿ ਇਹ ਤਿੰਨੋਂ ਫਿਲਮਾਂ ਮਨ ਨੂੰ ਛੂਹ ਲੈਣ ਵਾਲੇ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹੋਣਗੀਆਂ, ਜੋ ਕਿ ਪੰਜਾਬੀ ਸੱਭਿਆਚਾਰ ਵਿੱਚ ਇੱਕ ਸਥਾਨ ਰੱਖਣਗੀਆਂ ਅਤੇ ਉਨ੍ਹਾਂ ਦੀ ਅਪੀਲ ਵਿਸ਼ਵ ਪੱਧਰੀ ਹੋਵੇਗੀ। ਉਨ੍ਹਾਂ ਕਿਹਾ ਕਿ ਉਕਤ ਤਿੰਨ-ਪੱਖੀ ਸਾਂਝੇਦਾਰੀ ਪੰਜਾਬੀ ਸਿਨੇਮਾ ਵਿੱਚ ਇੱਕ ਨਵੀਂ ਲਹਿਰ ਲਿਆਉਣ ਦਾ ਸਬੱਬ ਬਣਨ ਜਾ ਰਹੀ ਹੈ, ਜੋ ਮਨੋਰੰਜਕ, ਉਸਾਰੂ ਸੋਚ-ਉਕਸਾਉਣ ਵਾਲੀ ਅਤੇ ਵਿਸ਼ਵਵਿਆਪੀ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਨੇੜੇ ਲਿਆਉਣ ਦਾ ਵੀ ਮਾਣ ਹਾਸਿਲ ਕਰਨਗੀਆਂ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.