ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਵਿਸ਼ੇ ਸਾਰ ਅਧੀਨ ਬਣਾਈਆਂ ਜਾ ਰਹੀਆਂ ਫਿਲਮਾਂ ਵਿੱਚ ਹੀ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ, ਆਉਣ ਵਾਲੀ ਪੰਜਾਬੀ ਫਿਲਮ 'ਦਰਬੰਗਾ ਐਕਸਪ੍ਰੈੱਸ', ਜੋ ਰਸਮੀ ਐਲਾਨ ਉਪਰੰਤ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਹੈ, ਜਿਸ ਵਿੱਚ ਹਿੰਦੀ ਅਤੇ ਪਾਲੀਵੁੱਡ ਨਾਲ ਜੁੜੇ ਕਈ ਚਰਚਿਤ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
'ਡਾ. ਹਰਚੰਦ ਸਿੰਘ' ਅਤੇ 'ਸਿਮਰਨ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ 'ਗ੍ਰੈਂਡ ਮੋਸ਼ਨ ਪਿਕਚਰਜ਼' ਦੀ ਸੁਯੰਕਤ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਸਿਮਰਨ ਸਿੰਘ, ਖੂਸ਼ਬੂ ਸ਼ਰਮਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਆਫ ਬੀਟ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਵਿਦੇਸ਼ ਪ੍ਰਵਾਸ ਦੇ ਹੰਢਾਏ ਜਾਣ ਵਾਲੇ ਦਰਦ ਨੂੰ ਬਿਆਨ ਕਰਦੀ "ਪਿੰਡ ਅਮਰੀਕਾ" ਤੋਂ ਬਾਅਦ ਇੱਕ ਵਾਰ ਮੁੜ ਦਿਲ-ਟੁੰਬਵੇਂ ਵਿਸ਼ੇ ਅਧਾਰਿਤ ਫਿਲਮ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੀ ਹੈ ਉਕਤ ਨਿਰਮਾਣ ਟੀਮ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਬਿਨੈ ਜੌੜਾ, ਅਸ਼ੀਸ਼ ਦੁੱਗਲ, ਹਰਸਿਮਰਨ ਓਬਰਾਏ, ਸਤਵੰਤ ਕੌਰ, ਗਗਨਦੀਪ ਸਿੰਘ ਡਾਂਗ, ਅਜੇ ਜੇਠੀ, ਬਲਵਿੰਦਰ ਕੌਰ, ਰੇਖਾ ਪ੍ਰਭਾਕਰ, ਸਿਮਰਨ ਸਹਿਜਪਾਲ ਆਦਿ ਸ਼ੁਮਾਰ ਹਨ।
ਪੰਜਾਬ ਦੇ ਮੋਹਾਲੀ ਆਸ-ਪਾਸ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਕੇ ਸੁਨੀਲ ਹਨ, ਜੋ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫਿਲਮਾਂ ਨੂੰ ਬਤੌਰ ਕੈਮਰਾਮੈਨ ਸ਼ਾਨਦਾਰ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬੈਕਅੱਪ' ਨਾਲ ਪੰਜਾਬੀ ਸਿਨੇਮਾ ਵਿੱਚ ਪ੍ਰਭਾਵੀ ਪਲੇਠੀ ਪਾਰੀ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਬਿਨੈ ਜੌੜਾ, ਜੋ ਅਪਣੀ ਉਕਤ ਦੂਜੀ ਫਿਲਮ ਵਿੱਚ ਵੀ ਕਾਫ਼ੀ ਚੁਣੌਤੀਪੂਰਨ ਰੋਲ ਅਦਾ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: