ਚੰਡੀਗੜ੍ਹ: ਹਰ ਸਿਨੇਮਾ ਦੀ ਕੁੱਝ ਖਾਸੀਅਤ ਹੁੰਦੀ ਹੈ, ਜੋ ਉਸ ਨੂੰ ਦੂਜਾ ਸਿਨੇਮਾ ਨਾਲੋਂ ਵੱਖਰਾ ਬਣਾਉਂਦੀ ਹੈ, ਇਸੇ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਵੀ ਕਾਫੀ ਅਜਿਹੀਆਂ ਚੀਜ਼ਾਂ ਹਨ, ਜਿੰਨ੍ਹਾਂ ਵਿੱਚ ਇੰਟੀਮੇਟ ਸੀਨ ਦੀ ਗੈਰ ਮੌਜ਼ੂਦਗੀ ਸ਼ਾਮਲ ਹੈ, ਜੀ ਹਾਂ...ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਪੰਜਾਬੀ ਫਿਲਮਾਂ ਵਿੱਚ ਤੁਹਾਨੂੰ ਚੁੰਮਣ ਦੇ ਸੀਨ ਜਾਂ ਇੰਟੀਮੇਟ ਸੀਨ ਨਾ ਦੇ ਬਰਾਬਰ ਮਿਲਣਗੇ। ਪਰ ਅਸੀਂ ਇੱਥੇ ਤੁਹਾਨੂੰ ਪੰਜਾਬੀ ਸਿਨੇਮਾ ਦੀਆਂ ਅਜਿਹੀਆਂ ਦੋ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਸ਼ਰੇਆਮ ਚੁੰਮਣ ਦੇ ਸੀਨ ਦਿਖਾਏ ਗਏ।
ਕਿੰਸਿੰਗ ਸੀਨ ਵਾਲੀਆਂ ਪੰਜਾਬੀ ਫਿਲਮਾਂ
ਰੱਬ ਨੇ ਬਣਾਈਆਂ ਜੋੜੀਆਂ
ਇਸ ਲਿਸਟ ਵਿੱਚ ਪਹਿਲੇ ਨੰਬਰ ਉਤੇ ਬੱਬੂ ਮਾਨ ਦੀ ਫਿਲਮ 'ਰੱਬ ਨੇ ਬਣਾਈਆਂ ਜੋੜੀਆਂ' ਆਉਂਦੀ ਹੈ, ਜਿਸ ਵਿੱਚ ਵਿਚਲੇ ਗੀਤ 'ਕਦ ਪਿਆਰ ਹੋ ਗਿਆ' ਵਿੱਚ ਗਾਇਕ ਬੱਬੂ ਮਾਨ ਆਪਣੀ ਕੋ-ਅਦਾਕਾਰਾ ਨਾਲ ਇੰਟੀਮੇਟ ਸੀਨ ਅਤੇ ਚੁੰਮਣ ਵਾਲੇ ਸੀਨ ਕਰਦੇ ਨਜ਼ਰੀ ਪੈਂਦੇ ਹਨ। 2006 ਵਿੱਚ ਰਿਲੀਜ਼ ਹੋਈ ਇਹ ਫਿਲਮ ਉਸ ਸਮੇਂ ਦੀ ਹਿੱਟ ਫਿਲਮ ਸੀ, ਜਿਸ ਦਾ ਨਿਰਦੇਸ਼ਨ ਦਰਸ਼ਨ ਬੱਗਾ ਦੁਆਰਾ ਕੀਤਾ ਗਿਆ ਸੀ। ਇਸ ਦੇ ਸਾਰੇ ਗੀਤ ਖੁਦ ਗਾਇਕ ਬੱਬੂ ਮਾਨ ਨੇ ਲਿਖੇ ਅਤੇ ਗਾਏ ਸਨ।
ਸ਼ਰੀਕ
ਸ਼ਰੀਕ 2015 ਦੀ ਇੱਕ ਸ਼ਾਨਦਾਰ ਫਿਲਮ ਹੈ, ਜਿਸ ਦਾ ਨਿਰਦੇਸ਼ਨ ਨਵਨੀਅਤ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਮਾਹੀ ਗਿੱਲ ਇੰਟੀਮੇਟ ਸੀਨ ਕਰਦੇ ਨਜ਼ਰੀ ਪੈਂਦੇ ਹਨ। ਸਹਾਇਕ ਭੂਮਿਕਾ ਵਿੱਚ ਗੁੱਗੂ ਗਿੱਲ, ਮੁਕੁਲ ਦੇਵ, ਪ੍ਰਿੰਸ ਕੰਵਲਜੀਤ, ਗੁਰਪ੍ਰੀਤ ਭੰਗੂ ਵਰਗੇ ਸ਼ਾਨਦਾਰ ਅਦਾਕਾਰ ਹਨ। ਇਸ ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਸੀ।
ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਆਮ ਤੌਰ ਉਤੇ ਮੰਨਿਆ ਜਾਂਦਾ ਹੈ ਕਿ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ, ਜੋ ਸਮਾਜ ਵਿੱਚ ਵਾਪਰਦਾ ਹੈ, ਉਹ ਉਸੇ ਨੂੰ ਸਿਨੇਮਾ ਰਾਹੀਂ ਦਿਖਾਉਂਦੀਆਂ ਹਨ, ਪਰ ਪੰਜਾਬੀ ਸਿਨੇਮਾ ਵਿੱਚ ਹਜੇ ਤੱਕ ਇੰਟੀਮੇਟ ਸੀਨ ਆਮ ਨਹੀਂ ਹਨ, ਵਿਰਲੀਆਂ ਹੀ ਫਿਲਮਾਂ ਹਨ, ਜਿਸ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਸੀਨ ਦੇਖਣ ਨੂੰ ਮਿਲਣਗੇ। ਇਸੇ ਸੰਬੰਧੀ ਕੁੱਝ ਸਮਾਂ ਪਹਿਲਾਂ ਜਦੋਂ ਗਿੱਪੀ ਗਰੇਵਾਲ ਤੋਂ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿੰਸਿੰਗ ਸੀਨ ਫਿਲਮਾਂ ਵਿੱਚ ਹੋਣ ਇਸ ਗੱਲ ਨਾਲ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ: