ETV Bharat / entertainment

ਪਾਕਿਸਤਾਨ ਦੇ ਸਿਨੇਮਾ 'ਚ ਭਿੜਣਗੀਆਂ ਦੋ ਫਿਲਮਾਂ, ਕੀ ਪਾਕਿਸਤਾਨੀ ਫਿਲਮ ਨੂੰ ਹਰਾ ਪਾਏਗੀ ਗੁਰਨਾਮ ਭੁੱਲਰ ਦੀ 'ਰੋਜ਼ ਰੋਜ਼ੀ ਤੇ ਗੁਲਾਬ' - Two Films Clash In Pakistani Cinema

Two Films Clash In Pakistani Cinema: ਪਾਕਿਸਤਾਨੀ ਸਿਨੇਮਾ ਵਿੱਚ ਦੋ ਫਿਲਮਾਂ ਭਿੜਣ ਜਾ ਰਹੀਆਂ ਹਨ, ਜਿਸ ਵਿੱਚ ਇੱਕ ਭਾਰਤੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਅਤੇ ਇੱਕ ਪਾਕਿਸਤਾਨੀ ਫਿਲਮ 'ਲੀਚ' ਸ਼ਾਮਲ ਹੈ।

author img

By ETV Bharat Punjabi Team

Published : Aug 7, 2024, 4:05 PM IST

Two Films Clash In Pakistani Cinema
Two Films Clash In Pakistani Cinema (instagram)

ਚੰਡੀਗੜ੍ਹ: ਲਹਿੰਦੇ ਪੰਜਾਬ ਦੇ ਸਿਨੇਮਾਘਰਾਂ ਵਿੱਚ ਚੜ੍ਹਦੇ ਪੰਜਾਬ ਨਾਲ ਸੰਬੰਧਤ ਪੰਜਾਬੀ ਫਿਲਮਾਂ ਨੇ ਇੰਨੀਂ ਦਿਨੀਂ ਪੂਰੀ ਧੱਕ ਪਾਈ ਹੋਈ ਹੈ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਵੱਧ ਰਹੀ ਵਿਸ਼ਾਲਤਾ ਨੂੰ ਠੱਲ੍ਹ ਪਾਉਣ ਲਈ ਮੈਦਾਨ ਵਿੱਚ ਲਿਆਂਦੀ ਜਾ ਰਹੀ ਹੈ ਪਾਕਿਸਤਾਨੀ ਫਿਲਮ 'ਲੀਚ', ਜੋ 09 ਅਗਸਤ ਨੂੰ ਇੱਥੇ ਰਿਲੀਜ਼ ਹੋਣ ਜਾ ਰਹੀ ਭਾਰਤੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨਾਲ ਹੀ ਇਕੱਠਿਆਂ ਰਿਲੀਜ਼ ਕੀਤੀ ਜਾ ਰਹੀ ਹੈ।

'ਏ ਗਲੈਮੋਰਾ ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਪਾਕਿਸਤਾਨੀ ਫਿਲਮ 'ਲੀਚ' ਦਾ ਲੇਖਨ ਤਨਵੀਰ ਅਹਿਮਦ ਅਤੇ ਨਿਰਦੇਸ਼ਨ ਐਮ ਸ਼ਹਿਜਾਦ ਮਲਿਕ ਦੁਆਰਾ ਕੀਤਾ ਗਿਆ ਹੈ।

ਸ਼ੋਸ਼ਲ-ਡਰਾਮਾ ਅਤੇ ਥ੍ਰਿਲਰ ਕਹਾਣੀ ਅਧਾਰਿਤ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਨਵੇਦ ਰਜਾ, ਮਹਿਸਮ ਰਜਾ, ਰਾਸ਼ਿਦ ਫਾਰੂਕੀ, ਕਿਨਜਾ ਮਲਿਕ, ਅਦੀਲਾ ਖਾਨ, ਅਸਫੰਦ ਯਰ, ਸ਼ਹਿਜਾਦ ਅਲੀ ਖਾਨ, ਮਹਿਬੂਬ ਸੁਲਤਾਨ, ਫੈਜ਼ਲ ਨਕਵੀ, ਫਹੀਮਾ ਅਵਾਨ ਆਦਿ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

ਬਿੱਗ ਸੈਟਅੱਪ ਅਧੀਨ ਬਣਾਈ ਗਈ ਇਸ ਫਿਲਮ ਦਾ ਸੰਗੀਤ ਸਾਹਬਾਜ ਅਜਲ ਅਤੇ ਹਰਨੂਰ ਸ਼ਾਹਿਦ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਐਕਸ਼ਨ ਦ੍ਰਿਸ਼ਾਂ ਦੀ ਕੋਰਿਓਗ੍ਰਾਫ਼ੀ ਮਹਿਬੂਬ ਸ਼ਾਹ ਦੁਆਰਾ ਅੰਜ਼ਾਮ ਦਿੱਤੀ ਗਈ ਹੈ।

ਸਮਾਜਿਕ ਸਰੋਕਾਰਾਂ ਅਤੇ ਕ੍ਰਾਈਮ ਡਰਾਮਾ ਕਹਾਣੀ ਅਧਾਰਿਤ ਉਕਤ ਫਿਲਮ ਨੂੰ ਪਾਕਿਸਤਾਨ ਭਰ ਵਿੱਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਕੇਵਲ 'ਰੋਜ਼ ਰੋਜ਼ੀ ਤੇ ਗੁਲਾਬ' ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਤੋਂ ਹੀ ਪਾਕਿਸਤਾਨੀ ਸਿਨੇਮਾ ਘਰਾਂ ਨੂੰ ਮੱਲੀ ਬੈਠੀਆਂ ਚੜ੍ਹਦੇ ਪੰਜਾਬ ਦੀਆਂ ਤਿੰਨ ਹੋਰ ਪੰਜਾਬੀ ਫਿਲਮਾਂ ਵੀ ਕੜ੍ਹੀ ਟੱਕਰ ਦੇਣਗੀਆਂ, ਜਿੰਨ੍ਹਾਂ ਵਿੱਚ 'ਜੱਟ ਐਂਡ ਜੂਲੀਅਟ 3', 'ਕੁੜੀ ਹਰਿਆਣੇ ਵੱਲ ਦੀ' ਅਤੇ ਬੀਤੇ ਦਿਨੀਂ ਰਿਲੀਜ਼ ਹੋਈ 'ਦਾਰੂ ਨਾ ਪੀਂਦਾ ਹੋਵੇ' ਸ਼ਾਮਿਲ ਹਨ, ਜਿੰਨ੍ਹਾਂ ਵਿਚਕਾਰ ਅਪਣੇ ਵਜੂਦ ਦਾ ਇਜ਼ਹਾਰ ਕਿੰਝ ਕਰਵਾਏਗੀ ਇਹ ਫਿਲਮ, ਇਸ ਨੂੰ ਲੈ ਕੇ ਸਿਨੇਮਾ ਆਲੋਚਕਾਂ ਵਿੱਚ ਵੀ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ।

ਓਧਰ ਦੂਜੇ ਪਾਸੇ ਜੇਕਰ ਭਾਰਤੀ ਪੰਜਾਬ ਦੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੀ ਗੱਲ ਕੀਤੀ ਜਾਵੇ ਤਾਂ ਇਸ ਰੁਮਾਂਟਿਕ ਡਰਾਮਾ ਅਤੇ ਕਾਮੇਡੀ ਫਿਲਮ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਾਹੀਆ ਲੀਡਿੰਗ ਭੂਮਿਕਾਵਾਂ ਵਿੱਚ ਹਨ, ਜਿੰਨ੍ਹਾਂ ਦੇ ਸ਼ਾਨਦਾਰ ਅਭਿਨੈ ਨਾਲ ਸਜੀ ਇਸ ਫਿਲਮ ਦਾ ਨਿਰਦੇਸ਼ਨ ਮਨਵੀਰ ਬਰਾੜ, ਜਦਕਿ ਲੇਖਨ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਪਾਲੀਵੁੱਡ 'ਚ ਬਤੌਰ ਲੇਖਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.